ਭਾਰਤੀ ਰਿਜ਼ਰਵ ਬੈਂਕ ਯਾਨੀ RBI ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਮੰਗਲਵਾਰ (6 ਜੂਨ) ਤੋਂ ਸ਼ੁਰੂ ਹੋ ਰਹੀ ਹੈ। MPC ਦੇ ਫੈਸਲਿਆਂ ਦਾ ਐਲਾਨ 8 ਜੂਨ ਨੂੰ ਕੀਤਾ ਜਾਵੇਗਾ। RBI ਨੇ ਮਈ 2022 ਤੋਂ ਫਰਵਰੀ 2023 ਤੱਕ ਦਰਾਂ ਵਿੱਚ 2.50% ਦਾ ਵਾਧਾ ਕੀਤਾ ਹੈ। ਅਪ੍ਰੈਲ ‘ਚ ਹੋਈ ਪਿਛਲੀ ਬੈਠਕ ‘ਚ ਰੈਪੋ ਰੇਟ ਨੂੰ 6.50 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਸੀ। ਇਹ ਮੀਟਿੰਗ ਹਰ ਦੋ ਮਹੀਨੇ ਬਾਅਦ ਕੀਤੀ ਜਾਂਦੀ ਹੈ।
ਐਸਬੀਆਈ ਦਾ ਮੰਨਣਾ ਹੈ ਕਿ ਆਰਬੀਆਈ 6-8 ਜੂਨ ਨੂੰ ਹੋਣ ਵਾਲੀ ਆਗਾਮੀ ਮੀਟਿੰਗ ਵਿੱਚ ਰੇਪੋ ਦਰ ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। FY24 ਲਈ ਮਹਿੰਗਾਈ ਦਾ ਅਨੁਮਾਨ ਵੀ ਘਟਾਇਆ ਜਾ ਸਕਦਾ ਹੈ। ਪਿਛਲੀ ਬੈਠਕ ‘ਚ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਅਰਥਵਿਵਸਥਾ ‘ਚ ਚੱਲ ਰਹੀ ਰਿਕਵਰੀ ਨੂੰ ਬਰਕਰਾਰ ਰੱਖਣ ਲਈ ਅਸੀਂ ਨੀਤੀਗਤ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ ਪਰ ਜੇਕਰ ਲੋੜ ਪਈ ਤਾਂ ਅਸੀਂ ਸਥਿਤੀ ਦੇ ਮੁਤਾਬਕ ਕਦਮ ਚੁੱਕਾਂਗੇ।
ਪਿਛਲੀ ਵਾਰ ਦੀ ਪ੍ਰੈੱਸ ਕਾਨਫਰੰਸ ‘ਚ ਆਰਬੀਆਈ ਗਵਰਨਰ ਨੇ ਮਹਿੰਗਾਈ ਦਰ ‘ਚ ਕਟੌਤੀ ਦੇ ਅਨੁਮਾਨ ਦੀ ਜਾਣਕਾਰੀ ਦਿੱਤੀ ਸੀ। ਵਾਇਸਰਾਏ ਪ੍ਰਾਪਰਟੀਜ਼ ਦੇ ਸੰਸਥਾਪਕ ਅਤੇ ਮੈਨੇਜਿੰਗ ਪਾਰਟਨਰ ਸਾਇਰਸ ਮੋਦੀ ਮੁਤਾਬਕ ਅਰਥਵਿਵਸਥਾ ‘ਚ ਸੁਧਾਰ ਦੇ ਸੰਕੇਤ ਦਿਖਾਈ ਦੇ ਰਹੇ ਹਨ ਪਰ ਕੇਂਦਰੀ ਬੈਂਕ ਮਹਿੰਗਾਈ ਨੂੰ ਕੰਟਰੋਲ ‘ਚ ਰੱਖਣਾ ਚਾਹੁੰਦਾ ਹੈ।
----------- Advertisement -----------
ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਅੱਜ ਤੋਂ ਸ਼ੁਰੂ, ਵਿਆਜ ਦਰਾਂ ‘ਚ ਕੋਈ ਤਬਦੀਲੀ ਨਾ ਹੋਣ ਦੀ ਉਮੀਦ
Published on
----------- Advertisement -----------
----------- Advertisement -----------