ਯੂਪੀ ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਨੁਕਸਾਨ ਹੋਇਆ ਹੈ। ਸਮ੍ਰਿਤੀ ਇਰਾਨੀ ਅਮੇਠੀ ਤੋਂ 1.11 ਲੱਖ ਵੋਟਾਂ ਦੇ ਫਰਕ ਨਾਲ ਹਾਰ ਗਈ। ਲਖੀਮਪੁਰ ਖੇੜੀ ਤੋਂ ਅਜੈ ਮਿਸ਼ਰਾ ਟੈਨੀ ਵੀ ਆਪਣੀ ਸੀਟ ਹਾਰ ਗਏ।
ਨਾਲ ਹੀ ਆਜ਼ਮਗੜ੍ਹ ‘ਚ ਭਾਜਪਾ ਉਮੀਦਵਾਰ ਦਿਨੇਸ਼ ਲਾਲ ਯਾਦਵ ਨਿਰਹੁਆ 92 ਹਜ਼ਾਰ ਤੋਂ ਵੱਧ ਵੋਟਾਂ ਨਾਲ ਪਛੜ ਗਏ। ਮੇਰਠ ‘ਚ ਸਪਾ ਅਤੇ ਭਾਜਪਾ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਸੁਲਤਾਨਪੁਰ ‘ਚ ਮੇਨਕਾ ਗਾਂਧੀ 24 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੀ ਹੈ।
ਰਾਹੁਲ ਗਾਂਧੀ ਨੇ ਯੂਪੀ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਵੋਟ ਦਾ ਫਰਕ 3.73 ਲੱਖ ਹੈ। ਮਥੁਰਾ ਵਿੱਚ ਹੇਮਾ ਮਾਲਿਨੀ ਵੀ 2.5 ਲੱਖ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਵਾਰਾਣਸੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ 1.5 ਲੱਖ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
----------- Advertisement -----------
ਯੂਪੀ ਦੀਆਂ 15 ਹੌਟ ਸੀਟਾਂ ਦਾ ਨਤੀਜਾ, ਰਾਹੁਲ ਗਾਂਧੀ ਨੇ ਦਰਜ ਕੀਤੀ ਜਿੱਤ
Published on
----------- Advertisement -----------
----------- Advertisement -----------












