November 25, 2026, 1:03 pm
----------- Advertisement -----------
HomeNewsLatest Newsਰਿੰਕੂ ਸਿੰਘ ਦੇ ਸ਼ਾਟਸ ਦੀ ਚੋਣ ’ਚ ਕਾਫ਼ੀ ਜ਼ਿਆਦਾ ਪਰੀਪੱਕਤਾ ਸੀ: ਪਾਰਥਿਵ...

ਰਿੰਕੂ ਸਿੰਘ ਦੇ ਸ਼ਾਟਸ ਦੀ ਚੋਣ ’ਚ ਕਾਫ਼ੀ ਜ਼ਿਆਦਾ ਪਰੀਪੱਕਤਾ ਸੀ: ਪਾਰਥਿਵ ਪਟੇਲ

Published on

----------- Advertisement -----------

ਕਲਕੱਤਾ ਨਾਈਟ ਰਾਈਡਰਸ ਨੇ ਐਤਵਾਰ ਸ਼ਾਮ ਨੂੰ ਚੇਨੰਈ ਦੇ ਐਮਏ ਚਿੰਦਬਰਮ ਸਟੇਡੀਅਮ ’ਚ ਖੇਡੇ ਗਏ ਟਾਟਾ ਆਈਪੀਐਲ 2023 ਮੁਕਾਬਲੇ ’ਚ ਟਾਪ ਕ੍ਰਮ ਦੀ ਫੇਲੀਅਰ ਤੋਂ ਉਭਰਦੇ ਹੋਏ ਦੂਜੇ ਸਥਾਨ ’ਤੇ ਕਾਬਿਜ ਚੇਨੰਈ ਸੂਪਰ ਕਿੰਗਸ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਕਲਕੱਤਾ ਨੇ ਪਾਵਰਪਲੇ ਦੇ ਅੰਦਰ ਆਪਣੇ ਪਹਿਲੇ ਤਿੰਨ ਵਿਕਟਾ ਗਵਾ ਦਿੱਤੇ ਸਨ। ਅਜਿਹੇ ਨਾਜੁਕ ਹਾਲਾਤਾਂ ’ਚ ਕਪਤਾਨ ਨਿਤੀਸ਼ ਰਾਣਾ (ਨਾਬਾਦ 57 ਰਨ, 44 ਬਾਲਾਂ, 6X4, 1X6) ਅਤੇ ਰਿੰਕੂ Çੰਸਘ (54 ਰਨ, 43 ਬਾਲਾਂ, 4X4, 3X6) ਨੇ 99 ਰਨਾਂ ਦੀ ਕੀਮਤੀ ਸਾਂਝੇਦਾਰੀ ਕਰਕੇ ਕੇਕੇਆਰ ਨੂੰ ਜਿੱਤ ਦਵਾਈ। ਇਸ ਤੋਂ ਪਹਿਲਾਂ, ਨਾਈਟ ਰਾਈਡਰਸ ਦੇ ਵੱਲੋਂ ਕੀਤੀ ਗਈ ਅਨੁਸ਼ਾਸਿਤ ਬਾÇਲੰਗ ਨੇ ਚੇਨੰਈ ਨੂੰ 144 ਰਨਾਂ ਦੇ ਮਾਮੂਲੀ ਸਕੋਰ ’ਤੇ ਰੋਕ ਦਿੱਤਾ। ਚੇਨੰਈ ਦੇ ਵੱਲੋਂ ਸ਼ਿਵਮ ਦੂਬੇ 34 ਬਾਲਾਂ ’ਚ 48 ਰਨ ਬਣਾ ਕੇ ਟਾਪ ਸਕੋਰਰ ਰਹੇ। ਕੇਕੇਆਰ ਦੇ ਲਈ ਸੁਨੀਲ ਨਾਰਾਇਣ 2/15 ਦੇ ਆਂਕੜੇ ਦੇ ਨਾਲ ਸਭ ਤੋਂ ਸਫਲ ਬਾਲਰ ਰਹੇ। ਇਸ ਨਤੀਜੇ ਦੇ ਬਾਅਦ ਚਾਰ ਟੀਮਾਂ ਦੇ 12 ਅੰਕ ਹੋ ਗਏ ਹਨ ਅਤੇ ਉਨ੍ਹਾਂ ਦੇ ਵਿਚਕਾਰ ਰਨ ਰੇਟ ਦਾ ਅੰਤਰ ਹੈ – ਰਾਯਲ ਚੈਲੇਂਜਰਸ ਬੰਗਲੌਰ, ਰਾਜਸਥਾਨ ਰਾਇਲਸ, ਕਲਕੱਤਾ ਨਾਈਟ ਰਾਈਡਰਸ ਅਤੇ ਪੰਜਾਬ ਕਿੰਗਸ। ਉੱਥੇ ਹੀ ਅੱਜ ਦੀ ਹਾਰ ਦੇ ਬਾਵਜਦੂ ਚੇਨੰਈ ਸੂਪਰ ਕਿੰਗਸ 15 ਅੰਕਾਂ ਦੇ ਨਾਲ ਦੂਜੇ ਨੰਬਰ ’ਤੇ ਬਣੀ ਹੋਈ ਹੈ।

ਰਿੰਕੂ ਸਿੰਘ ਟਾਟਾ ਆਈਪੀਐਲ ਦੇ ਇਸ ਸੀਜਨ ’ਚ ਕਲਕੱਤਾ ਨਾਈਟ ਰਾਈਡਰਸ ਦੇ ਵੰਡਬ ਬਾਯ ਰਹੇ ਹਨ। ਉਨ੍ਹਾਂ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਇੱਕ ਹੋਰ ਮੈਚ ਜਿਤਾਊ ਪਾਰੀ ਖੇਡੀ, ਜਿਸਦੇ ਕਾਰਨ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਪਾਰਥਿਵ ਪਟੇਲ ਨੇ ਉਨ੍ਹਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, ‘ ਰਿੰਕੂ ਨੇ ਇੱਕ ਵਾਰ ਫਿਰ ਆਪਣੀ ਰੇਂਜ ਦਿਖਾਈ ਹੈ। ਅੱਜ ਉਹ ਪਾਵਰਪਲੇ ਦੇ ਦੌਰਾਨ ਬੈਟਿੰਗ ਕਰਨ ਉਤਰੇ ਸਨ ਅਤੇ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਰਵਿੰਦਰ ਜਡੇਜਾ ਦੇ ਖਿਲਾਫ ਬੈਟਿੰਗ ਕੀਤੀ, ਉਨ੍ਹਾਂ ਦੇ ਸ਼ਾਟਸ ਦੀ ਚੋਣ ’ਚ ਕਾਫੀ ਜਿਆਦਾ ਪਰਿਪੱਕਤਾ ਸੀ। ਉਹ ਆਪਣੀ ਬੈਟਿੰਗ ਦੇ ਅਲਗ ਅਲਗ ਪੱਧਰ ਦਿਖਾ ਰਹੇ ਹਨ, ਜਿਵੇਂ ਕਿ ਅਸੀਂ ਦੇਖਿਆ ਹੈ ਕਿ ਉਹ ਪਹਿਲਾਂ ਹੇਠਲ ਕ੍ਰਮ ’ਚ ਖੇਡ ਰਹੇ ਸਨ ਪਰ ਅੱਜ ਊਨ੍ਹਾਂ ਨੇ ਉਪਰ ਆ ਕੇ ਪਾਵਰ ਪਲੇ ’ਚ ਬੈਟਿੰਗ ਕੀਤੀ ਅਤੇ ਉਦੋਂ ਤੱਕ ਉਹ ਖੇਡਦੇ ਰਹੇ ਜਦੋਂ ਤੱਕ ਕੁਝ ਰਨ ਬਾਕੀ ਰਹਿ ਗਏ ਸਨ। ਆਮ ਤੌਰ ’ਤੇ, ਅਸੀਂ ਉਨ੍ਹਾਂ ਨੂੰ ਪਾਰੀ ਦੇ ਅੰਤ ਤੱਕ ਨਾਟ ਆਊਟ ਦੇਖਿਆ ਹੈ ਅਤੇ ਇੱਕ ਵਧੀਆ ਬੱਲੇਬਾਜ ਦੀ ਸਭ ਤੋਂ ਮਹੱਤਵਪੂਰਣ ਨਿਸ਼ਾਨੀ ਹੈ ਕਿ ਉਹ ਆਪਣੀ ਟੀਮ ਦੇ ਲਈ ਮੈਚ ਜਿੱਤ ਕੇ ਪਰਤੇ। ਹਾਲਾਂਕਿ ਮਾੜੀ ਕਿਸਮਤ ਨਾਲ ਉਹ ਅੱਜ ਰਨ ਆਊਟ ਹੋ ਗਏ, ਪਰ ਉਸ ਤੋਂ ਪਹਿਲਾਂ ਉਨ੍ਹਾਂ ਨੇ ਮੈਚ ਨੂੰ ਅਜਿਹੇ ਹਾਲਾਤਾਂ ’ਚ ਲਿਆ ਦਿੱਤਾ ਜਿੱਥੋਂ ਕੇਕੇਆਰ ਹਾਰ ਨਹੀਂ ਸਕਦੀ ਸੀ।’

ਜਲਦੀ ਜਲਦੀ ਤਿੰਨ ਵਿਕਟਾਂ ਗਵਾਉਣ ਦੇ ਬਾਅਦ ਨਾਈਟ ਰਾਈਡਰਸ ਨਿਸ਼ਚਿਤ ਰੂਪ ਨਾਲ ਪਰੇਸ਼ਾਨੀ ’ਚ ਸੀ। ਹਾਲਾਂਕਿ ਨਿਤੀਸ਼ ਰਾਣਾ ਅਤੇ ਰਿੰਕੂ ਸਿੰਘ ਦੇ ਵਿਚਕਾਰ 99 ਰਨਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਦੋ ਮਹੱਤਵਪੂਰਣ ਅੰਕ ਦਵਾ ਦਿੱਤੇ। ਟਾਟਾ ਆਈਪੀਐਲ ਮਾਹਿਰ ਬ੍ਰੇਟ ਲੀ ਨੇ ਇਸ ਮਹੱਤਵਪੂਰਣ ਸਾਂਝੇਦਾਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ, ‘ਸਪਿਨ ਬਾਲਿੰਗ ਦੇ ਮਾਕੂਲ ਵਿਕਟ ’ਤੇ, ਸਲੋ ਬਾਲਾਂ ਨੇ ਵਧੀਆ ਕੰਮ ਕੀਤਾ ਪਰ ਦੋਵਾਂ ਨੇ ਬਾਲਰਾਂ ਨੂੰ ਦਬਾਅ ’ਚ ਰੱਖਿਆ। ਮੋਈਨ ਅਲੀ ਜਿਹੇ ਬਾਲਰ ਨੂੰ ਵੀ ਉਨ੍ਹਾਂ ਨੇ ਬਖਸ਼ਿਆ ਨਹੀਂ। ਉਨ੍ਹਾਂ ਨੇ ਮੋਈਨ ’ਤੇ ਸ਼ੁਰੂਆਤ ਤੋਂ ਹੀ ਹਲਮਾ ਕੀਤਾ, ਉਨ੍ਹਾਂ ਨੂੰ ਸਹੀ ਲੈਂਥ ਫੜਨ ਹੀ ਨਹੀਂ ਦਿੱਤੀ ਅਤੇ ਉਹ ਕਰ ਕੀ ਪਾਉਂਦੇ, ਕਿਉਂਕਿ ਉਨ੍ਹਾਂ ਨੇ ਅਸਲ ’ਚ ਬਾਲਰ ਨੂੰ ਬਹੁਤ ਜਿਆਦਾ ਦਬਾਅ ’ਚ ਪਾ ਦਿੱਤਾ। ਇਸ ਲਈ ਉਨ੍ਹਾਂ ਨੇ ਹਾਲਾਤ ਮਾਕੂਲ ਬਣਾਉਣ ਦਾ ਤਰੀਕਾ ਲੱਭ ਲਿਆ ਹੈ, ਮੈਨੂੰ ਲੱਗਦਾ ਹੈ ਕਿ ਅੱਜ ਰਾਤੀ ਇਹ ਉਨ੍ਹਾਂ ਦੀ ਖਾਸੀਅਤ ਰਹੀ।’

ਉਨ੍ਹਾਂ ਨੇ ਕਿਹਾ, ‘ਉਨ੍ਹਾਂ ਨੇ ਆਪਣੇ ਕਦਮਾਂ ਦੀ ਵਰਤੋਂ ਕੀਤੀ, ਉਨ੍ਹਾਂ ਨੇ ਕ੍ਰੀਜ ’ਤੇ ਅੱਗੇ ਵਧ ਕੇ ਕੁਝ ਸ਼ਾਟ ਲਗਾਏ ਅਤੇ ਉਹ ਬਾਲ ਦੇ ਆਸੇ ਪਾਸੇ ਮੰਡਰਾਉਣ ਤੋਂ ਵੀ ਨਹੀਂ ਡਰੇ। ਜਦੋਂ ਉਨ੍ਹਾਂ ਨੂੰ ਇਸਦੀ ਜਰੂਰਤ ਹੋਈ, ਉਨ੍ਹਾਂ ਨੇ ਅਜਿਹਾ ਕੀਤਾ ਸੀ। ਉਨ੍ਹਾਂ ਨੇ ਸਿਰਫ ਪਾਵਰ ਹਿਟਿੰਗ ਨਹੀਂ ਕੀਤੀ, ਸਗੋਂ ਸਿੰਗਲ ਅਤੇ ਡਬਲ ਨਾਲ ਸਕੋਰ ਬੋਰਡ ਨੂੰ ਚਲਾਈ ਰੱਖਿਆ ਅਤੇ ਜਦੋਂ ਬਾਊਂਡਰੀ ਦੇ ਲਾਇਕ ਢਿੱਲੀ ਬਾਲ ਮਿਲੀ, ਤਾਂ ਉਨ੍ਹਾਂ ਨੇ ਉਸ ’ਤੇ ਚੌਕਾ ਜਾਂ ਛੱਕਾ ਮਾਰ ਦਿੱਤਾ।’ ਸੋਮਵਾਰ ਨੂੰ ਸ਼ਾਮੀ 7:30 ਵਜੇ ਸਨਰਾਈਜਰਸ ਹੈਦਰਾਬਾਦ ਦਾ ਸਾਹਮਣਾ ਗੁਜਰਾਤ ਟਾਈਟੰਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਮਾਨ ਦੀ ਇਲਾਜ ਦੌਰਾਨ ਮੌਤ, ਸਪੇਨ ‘ਚ ਟੂਰਨਾਮੈਂਟ ਦੌਰਾਨ ਲੱਗੀ ਸੀ ਗੰਭੀਰ ਸੱਟ

ਕੈਲੀਫੋਰਨੀਆ ਦੇ ਰਹਿਣ ਵਾਲੇ ਇੱਕ ‘ਮੁਏ ਥਾਈ’ (Muay Thai) ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ...

ਮੰਤਰੀ ਚੀਮਾ ਨੇ GST ਤੇ ਐਕਸਾਈਜ਼ ਵਿਭਾਗ ਦੇ ਦਫ਼ਤਰਾਂ ‘ਚ ਮਾਰਿਆ ਛਾਪਾ, ਕਈ ਮੁਲਾਜ਼ਮ ਮਿਲੇ ਗੈਰ-ਹਾਜ਼ਰ

ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿੱਚ ਜੀਐੱਸਟੀ ਅਤੇ ਆਬਕਾਰੀ...

ਭਾਜਪਾ-ਅਕਾਲੀ ਗੱਠਜੋੜ ’ਤੇ CM ਮਾਨ ਦਾ ਤਿੱਖਾ ਹਮਲਾ, ਦੱਸਿਆ ‘ਠੱਗ ਜੋੜ’

ਚੰਡੀਗੜ੍ਹ 24 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਐਲਾਨੇ ਗਏ ਪੰਜਾਬ ਵਿਰੋਧੀ ਭਾਜਪਾ-ਅਕਾਲੀ...

ਪੰਜਾਬ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, ਨਬਾਲਿਗ ਕੁੜੀ ਦੇ ਹੱਥ ਬੰਨ੍ਹ ਰੇਪ ਦੀ ਕਥਿਤ ਕੋਸ਼ਿਸ਼ ਮਗਰੋਂ ਕਤਲ

ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਨਜ਼ਦੀਕੀ ਪਿੰਡ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਵਿਅਕਤੀ ਨੇ ਸੱਤ...

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ PM ਮੋਦੀ ਨੂੰ ਲਿਖਿਆ ਪੱਤਰ, ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਮੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ 23 ਨਵੰਬਰ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ...

ਵਿਅਕਤੀ ਨੇ ਦੋ ਕੁੱਤਿਆਂ ਨੂੰ ਗੋਲੀ ਮਾਰਨ ਉਪਰੰਤ ਮਾਂ ਨੂੰ ਮਾਰੀ ਗੋਲੀ, ਖੁਦ ਵੀ ਕੀਤੀ ਖ਼ੁਦਕੁਸ਼ੀ

ਸਥਾਨਕ ਜੁਝਾਰ ਸਿੰਘ ਐਵੀਨਿਊ ਅਜਨਾਲਾ ਰੋਡ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਆਈ ਹੈ,...

ਪਿਕਨਿਕ ਤੋਂ ਵਾਪਸ ਆ ਰਹੀ ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਬੱਚਿਆਂ ਦੀ ਮੌਤ, 35 ਜ਼ਖਮੀ

 ਮੰਗਲਵਾਰ ਸਵੇਰੇ ਕੰਨੌਜ ਜ਼ਿਲ੍ਹੇ ਦੇ ਆਗਰਾ-ਲਖਨਊ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਆਗਰਾ...

PM Modi ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲੇ ਸਿੱਖ ਗੁਰੂ, ਸ੍ਰੀ ਗੁਰੂ ਨਾਨਕ ਦੇਵ...

BJP-ਸ਼੍ਰੋਮਣੀ ਅਕਾਲੀ ਦਲ ਇਕੱਠੇ ਲੜਨਗੇ ਪੰਜਾਬ ਵਿਧਾਨ ਸਭਾ ਚੋਣਾਂ, ਅਮਿਤ ਸ਼ਾਹ ਤੇ ਸੁਖਬੀਰ ਬਾਦਲ ਵੱਲੋਂ ਗਠਜੋੜ ਦਾ ਐਲਾਨ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ...