April 20, 2024, 12:09 am
----------- Advertisement -----------
HomeNewsBreaking Newsਰੂਸੀ ਪੁਲਿਸ ਨੇ ਅਮਰੀਕੀ-ਰੂਸੀ ਔਰਤ ਨੂੰ ਦੇਸ਼ਧ੍ਰੋਹ ਦੇ ਦੋ.ਸ਼ 'ਚ ਕੀਤਾ ਗ੍ਰਿ.ਫਤਾਰ

ਰੂਸੀ ਪੁਲਿਸ ਨੇ ਅਮਰੀਕੀ-ਰੂਸੀ ਔਰਤ ਨੂੰ ਦੇਸ਼ਧ੍ਰੋਹ ਦੇ ਦੋ.ਸ਼ ‘ਚ ਕੀਤਾ ਗ੍ਰਿ.ਫਤਾਰ

Published on

----------- Advertisement -----------

ਰੂਸੀ ਪੁਲਿਸ ਨੇ ਇੱਕ ਅਮਰੀਕੀ-ਰੂਸੀ ਔਰਤ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਰੂਸ ਦਾ ਦੋਸ਼ ਹੈ ਕਿ 33 ਸਾਲਾ ਕਸੇਨੀਆ ਕੈਰੇਲੀਨਾ ਨੇ ਯੂਕਰੇਨ ਨੂੰ ਲਗਭਗ 4 ਹਜ਼ਾਰ ਰੁਪਏ ($51) ਦਾਨ ਕੀਤੇ ਹਨ। ਇਹ ਦਾਨ ਰੂਸ ਵਿਰੁੱਧ ਜੰਗ ਲੜਨ ਲਈ ਦਿੱਤਾ ਗਿਆ ਸੀ। 

ਦੱਸ ਦਈਏ ਕਿ ਗ੍ਰਿਫਤਾਰੀ ਤੋਂ ਬਾਅਦ ਕਸੇਨੀਆ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਸ ਦੇ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਹੱਥਕੜੀ ਲਗਾਈ ਗਈ ਸੀ। ਰੂਸ ਦੀ ਸੰਘੀ ਸੁਰੱਖਿਆ ਸੇਵਾ ਦਾ ਕਹਿਣਾ ਹੈ ਕਿ 24 ਫਰਵਰੀ 2022 ਨੂੰ ਸ਼ੁਰੂ ਹੋਏ ਰੂਸ-ਯੂਕਰੇਨ ਯੁੱਧ ਦੇ ਦੌਰਾਨ ਕਸੇਨੀਆ ਲਗਾਤਾਰ ਯੂਕਰੇਨੀ ਫੌਜ ਲਈ ਫੰਡ ਇਕੱਠਾ ਕਰ ਰਹੀ ਹੈ।

ਯੂਕਰੇਨ ਇਸ ਫੰਡ ਦੀ ਵਰਤੋਂ ਸੈਨਿਕਾਂ ਦੇ ਇਲਾਜ ਅਤੇ ਅਸਲਾ ਖਰੀਦਣ ਲਈ ਕਰਦਾ ਹੈ।ਮਾਸਕੋ ਟਾਈਮਜ਼ ਮੁਤਾਬਕ ਕਸੇਨੀਆ ਅਮਰੀਕਾ ਦੇ ਲਾਸ ਏਂਜਲਸ ਵਿੱਚ ਰਹਿੰਦੀ ਹੈ। ਉਥੇ ਸਪਾ ਦਾ ਮੈਨੇਜਰ ਹੈ। 27 ਜਨਵਰੀ ਨੂੰ ਉਹ ਰੂਸ ਦੇ ਯੇਕਾਤੇਰਿਨਬਰਗ ਸ਼ਹਿਰ ਵਿੱਚ ਆਪਣੇ ਘਰ ਆਈ ਸੀ। ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਕਸੇਨੀਆ ਅਮਰੀਕਾ ਵਿੱਚ ਰੂਸ ਦੇ ਖਿਲਾਫ ਅਤੇ ਯੂਕਰੇਨ ਦੇ ਸਮਰਥਨ ਵਿੱਚ ਕਈ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੀ ਸੀ।ਪੁਲਿਸ ਨੇ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀ ਕਸੇਨੀਆ ਨੂੰ ਗ੍ਰਿਫਤਾਰ ਕਰਨ ਪਹੁੰਚੇ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਹੱਥੋਪਾਈ ਵੀ ਕੀਤੀ।

29 ਜਨਵਰੀ ਨੂੰ ਅਦਾਲਤ ਨੇ ਕਸੇਨੀਆ ਨੂੰ ਪੁਲਿਸ ਨਾਲ ਝਗੜਾ ਕਰਨ ਅਤੇ ਜਨਤਕ ਤੌਰ ‘ਤੇ ਅਪਮਾਨਜਨਕ ਭਾਸ਼ਾ ਬੋਲਣ ਦੇ ਦੋਸ਼ ‘ਚ 14 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ।ਹਾਲਾਂਕਿ ਬਾਅਦ ‘ਚ ਉਸ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ। ਫਿਲਹਾਲ ਉਹ ਪੁਲਿਸ ਹਿਰਾਸਤ ‘ਚ ਹੈ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਕਸੇਨੀਆ ਨੂੰ 12 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। 2023 ਤੋਂ ਹੁਣ ਤੱਕ ਦੇਸ਼ਧ੍ਰੋਹ ਦੇ ਦੋਸ਼ਾਂ ਵਿੱਚ 63 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 37 ਵਿਅਕਤੀ ਦੋਸ਼ੀ ਪਾਏ ਗਏ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਕਰ ਤੁਸੀਂ ਅਕਸਰ ਪੇਟ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਹ ਚੀਜ਼ਾਂ ਖਾਣ ਨਾਲ ਮਿਲੇਗੀ ਰਾਹਤ !

ਅੱਜ-ਕੱਲ੍ਹ ਦੀ ਲਾਈਫ ਸਟਾਈਲ 'ਚ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਅਕਸਰ ਲੋਕ ਬਲੋਟਿੰਗ ਦੀ...

ਚੇਨਈ ਨੇ ਲਖਨਊ ਨੂੰ ਦਿੱਤਾ 177 ਦੌੜਾਂ ਦਾ ਟੀਚਾ; ਜਡੇਜਾ ਨੇ ਲਗਾਇਆ ਅਰਧ ਸੈਂਕੜਾ

ਚੇਨਈ ਸੁਪਰ ਕਿੰਗਜ਼ (CSK) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 34ਵੇਂ ਮੈਚ ਵਿੱਚ...

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਭਾਜਪਾ ‘ਚ ਸ਼ਾਮਲ

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ...

ਖਾਲੀ ਪੇਟ ਲਸਣ ਖਾਣ ਦੇ ਤੁਹਾਨੂੰ ਮਿਲਦੇ ਹਨ ਇਹ ਹੈਰਾਨੀਜਨਕ ਫਾਇਦੇ

ਲਸਣ ਨਾ ਸਿਰਫ ਤੁਹਾਡੇ ਭੋਜਨ ਨੂੰ ਸੁਆਦੀ ਬਣਾਉਂਦਾ ਹੈ, ਸਗੋਂ ਐਂਟੀ-ਬੈਕਟੀਰੀਅਲ, ਐਂਟੀਆਕਸੀਡੈਂਟ ਅਤੇ ਐਂਟੀ-ਫੰਗਲ...

ਲੋਕ ਸਭਾ ਚੋਣਾਂ : 21 ਰਾਜਾਂ ਦੀਆਂ 102 ਸੀਟਾਂ ‘ਤੇ ਕਿੰਨੇ ਫੀਸਦੀ ਹੋਈ ਵੋਟਿੰਗ? ਜਾਣੋ ਸਭ ਕੁਝ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ...

ਇਜ਼ਰਾਈਲ-ਇਰਾਨ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਏਅਰ ਇੰਡੀਆ ਨੇ ਲਿਆ ਵੱਡਾ ਫੈਸਲਾ

ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ...

ਮੇਲੇ ‘ਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਟਾਵਰ ਡਿੱਗਿਆ; ਨੌਜਵਾਨ ਦੀ ਹੋਈ ਮੌ*ਤ; ਇਕ ਜ਼ਖਮੀ

ਗੁਰਦਾਸਪੁਰ ਦੇ ਹਰਦੋਚੰਨੀ ਰੋਡ 'ਤੇ ਸਥਿਤ ਕਰਾਫਟ ਬਾਜ਼ਾਰ 'ਚ ਲੱਗੇ ਮੇਲੇ ਦੌਰਾਨ ਇਕ ਨੌਜਵਾਨ...

ਪੁਣੇ ਦੇ ਮਾਲ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਮੌਜੂਦ

ਮਹਾਰਾਸ਼ਟਰ ਦੇ ਪੁਣੇ 'ਚ ਸ਼ੁੱਕਰਵਾਰ ਨੂੰ ਇਕ ਮਾਲ 'ਚ ਭਿਆਨਕ ਅੱਗ ਲੱਗ ਗਈ। ਅੱਗ...

MI ਅਤੇ PBKS ਵਿਚਾਲੇ ਮੈਚ ‘ਚ ਜਿੱਤ ਦੇ ਬਾਵਜੂਦ ਹਾਰਦਿਕ ਪੰਡਯਾ ‘ਤੇ ਲੱਗਾ 12 ਲੱਖ ਰੁਪਏ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਮੁੰਬਈ ਇੰਡੀਅਨਜ਼ (MI) ਦੇ ਕਪਤਾਨ ਹਾਰਦਿਕ ਪੰਡਯਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ...