ਭਲਕੇ ਵੀਰਵਾਰ, 27 ਅਪ੍ਰੈਲ ਨੂੰ ਸ੍ਰੀ ਬਦਰੀਨਾਥ ਧਾਮ ਦੇ ਕਿਵਾੜ ਖੋਲ੍ਹੇ ਜਾਣਗੇ। ਇਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਮੰਦਰ ਨੂੰ ਹਜ਼ਾਰਾਂ ਟਨ ਫੁੱਲਾਂ ਨਾਲ ਸਜਾਇਆ ਗਿਆ ਹੈ। ਸਵਰਗ ਦੀ ਧਰਤੀ ਮੰਨੇ ਜਾਣ ਵਾਲੇ ਸ਼੍ਰੀ ਬਦਰੀਨਾਥ ਮੰਦਰ ਦੇ ਕਿਵਾੜ ਵੀਰਵਾਰ ਸਵੇਰੇ ਸ਼ੁਭ ਮਹੂਰਤ ਸਮੇਂ ਖੋਲ੍ਹੇ ਜਾਣਗੇ।
ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹਣ ਦਾ ਸ਼ੁਭ ਸਮਾਂ
- ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਵੀਰਵਾਰ 27 ਅਪ੍ਰੈਲ ਨੂੰ ਸਵੇਰੇ 7.10 ਵਜੇ ਖੁੱਲ੍ਹਣਗੇ।
- 24 ਅਪ੍ਰੈਲ ਨੂੰ ਡਿਮਰੀ ਪੰਚਾਇਤ ਸ਼੍ਰੀ ਲਕਸ਼ਮੀਨਾਰਾਇਣ ਮੰਦਰ ਡਿਮਰ ਤੋਂ ਗਾੜੂ ਘੜਾ ਤੇਲਕਲਸ਼ ਦੇ ਨਾਲ ਸ਼੍ਰੀ ਨਰਸਿੰਘ ਮੰਦਿਰ ਜੋਸ਼ੀਮਠ ਪਹੁੰਚੇ
- ਵੀਰਵਾਰ, 27 ਅਪ੍ਰੈਲ ਨੂੰ ਸਵੇਰੇ 7:10 ਵਜੇ, ਸ਼ਰਧਾਲੂਆਂ ਲਈ ਸ਼੍ਰੀ ਬਦਰੀਨਾਥ ਧਾਮ ਦੇ ਕਿਵਾੜ ਖੋਲ੍ਹ ਦਿੱਤੇ ਜਾਣਗੇ।
ਦੱਸ ਦਈਏ ਕਿ ਆਦਿ ਗੁਰੂ ਸ਼ੰਕਰਾਚਾਰੀਆ ਦੀ ਗੱਦੀ ਅਤੇ ਰਾਵਲ ਦੇਵ ਡੋਲੀਆਂ ਸਮੇਤ ਬਦਰੀਨਾਥ ਧਾਮ ਲਈ ਰਵਾਨਾ ਹੋ ਗਏ ਹਨ। ਭਲਕੇ ਵੀਰਵਾਰ ਨੂੰ ਬਦਰੀਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਸੈਂਕੜੇ ਸ਼ਰਧਾਲੂ ਪਾਂਡੂਕੇਸ਼ਵਰ ਨਤਮਸਤਕ ਹੋਏ। ਕੇਦਾਰਨਾਥ ਧਾਮ ਦੇ ਕਿਵਾੜ 25 ਅਪ੍ਰੈਲ ਨੂੰ ਖੁੱਲ੍ਹ ਗਏ ਹਨ। ਇਸ ਦੇ ਨਾਲ ਹੀ ਚਾਰਧਾਮ ਯਾਤਰਾ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।












