November 25, 2026, 3:52 pm
----------- Advertisement -----------
HomeNewsBreaking Newsਸੁਰੇਖਾ ਯਾਦਵ ਬਣੀ ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ, ਪਟੜੀ 'ਤੇ ਚਲਾਈ...

ਸੁਰੇਖਾ ਯਾਦਵ ਬਣੀ ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ, ਪਟੜੀ ‘ਤੇ ਚਲਾਈ ਵੰਦੇ ਭਾਰਤ ਐਕਸਪ੍ਰੈੱਸ

Published on

----------- Advertisement -----------
  • ਸੁਰੇਖਾ ਨੇ ਸੋਲਾਪੁਰ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੱਕ ਚਲਾਈ ਵੰਦੇ ਭਾਰਤ ਐਕਸਪ੍ਰੈਸ
  • 1988 ‘ਚ ਬਣੀ ਸੀ ਏਸ਼ੀਆ ਦੀ ਪਹਿਲੀ ਮਹਿਲਾ ਰੇਲ ਪਾਇਲਟ
  • ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ

ਨਵੀਂ ਦਿੱਲੀ, 14 ਮਾਰਚ 2023 – ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਨੇ ਸੋਮਵਾਰ (13 ਮਾਰਚ) ਨੂੰ ਸੋਲਾਪੁਰ ਤੋਂ CSMT ਤੱਕ ਟ੍ਰੈਕ ‘ਤੇ ਵੰਦੇ ਭਾਰਤ ਐਕਸਪ੍ਰੈੱਸ ਚਲਾਈ। ਇਸ ਨਾਲ ਹੀ ਉਹ ਵੰਦੇ ਭਾਰਤ ਐਕਸਪ੍ਰੈਸ ਟਰੇਨ ਚਲਾਉਣ ਵਾਲੀ ਪਹਿਲੀ ਮਹਿਲਾ ਲੋਕੋ ਪਾਇਲਟ ਵੀ ਬਣ ਗਈ ਹੈ। ਸੁਰੇਖਾ ਯਾਦਵ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਦੇ ਪਲੇਟਫਾਰਮ ਨੰਬਰ 8 ‘ਤੇ ਪਹੁੰਚਣ ‘ਤੇ ਸਨਮਾਨਿਤ ਕੀਤਾ ਗਿਆ।

ਮਹਾਰਾਸ਼ਟਰ ਦੇ ਸਤਾਰਾ ਦੀ ਰਹਿਣ ਵਾਲੀ ਸੁਰੇਖਾ ਯਾਦਵ ਸਾਲ 1988 ਵਿੱਚ ਨਾ ਸਿਰਫ਼ ਭਾਰਤ ਵਿੱਚ ਸਗੋਂ ਏਸ਼ੀਆ ਵਿੱਚ ਵੀ ਪਹਿਲੀ ਮਹਿਲਾ ਰੇਲ ਡਰਾਈਵਰ ਬਣੀ ਸੀ। ਇਸ ਸਮੇਂ ਭਾਰਤ ਵਿੱਚ 10 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਸ਼ਾਨਦਾਰ ਸੁਵਿਧਾਵਾਂ ਅਤੇ ਤੇਜ਼ ਰਫਤਾਰ ਕਾਰਨ ਇਹ ਟਰੇਨ ਬਹੁਤ ਹੀ ਘੱਟ ਸਮੇਂ ‘ਚ ਪ੍ਰਸਿੱਧ ਹੋ ਗਈ ਹੈ।

ਦੇਸ਼ ਦੀ ਪਹਿਲੀ ਵੰਦੇ ਭਾਰਤ ਟਰੇਨ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਕਾਰ ਚੱਲੀ। ਇਹ ਟਰੇਨ ਫਰਵਰੀ 2019 ਵਿੱਚ ਚਲਾਈ ਗਈ ਸੀ। ਇਸ ਟ੍ਰੇਨ ਵਿੱਚ ਆਟੋਮੈਟਿਕ ਫਾਟਕ, ਏਸੀ ਕੋਚ, ਆਨਬੋਰਡ ਵਾਈ-ਫਾਈ ਵਰਗੀਆਂ ਕਈ ਸੁਵਿਧਾਵਾਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਅੱਜ 8 ਘੰਟੇ ਬਿਜਲੀ ਸਪਲਾਈ ਰਹੇਗੀ ਪ੍ਰਭਾਵਤ

 ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ 8 ਘੰਟੇ ਬਿਜਲੀ ਸਪਲਾਈ ਪ੍ਰਭਾਵਤ ਰਹੇਗੀ, ਜਿਸ ਨਾਲ...

UAE ‘ਚ ਯਾਤਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ, ਇੱਕ ਭਾਰਤੀ ਸਮੇਤ 13 ਲੋਕਾਂ ਦੀ ਮੌਤ

ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਮੰਗਲਵਾਰ ਨੂੰ ਇੱਕ ਬੱਸ ਅਤੇ ਟਰੱਕ...

ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ, ਦਿੱਲੀ ਹਾਈ ਕੋਰਟ ਨੇ ਦਖ਼ਲ ਦੇਣ ਤੋਂ ਕੀਤਾ ਇਨਕਾਰ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਣ ਦੀ ਉਡੀਕ ਕਰ ਰਹੇ ਸਿੱਖ ਸ਼ਰਧਾਲੂਆਂ...

CM ਮਾਨ ਵੱਲੋਂ ਗੰਨਾ ਕਾਸ਼ਤਕਾਰਾਂ ਲਈ ਵੱਡਾ ਐਲਾਨ, ਸਾਲ 2026-27 ਲਈ ਗੰਨੇ ਦੀਆਂ ਕੀਮਤਾਂ ‘ਚ 15 ਰੁਪਏ ਦਾ ਕੀਤਾ ਵਾਧਾ

ਪੰਜਾਬ ਸਰਕਾਰ ਨੇ ਸੂਬੇ ਦੇ ਗੰਨਾ ਕਾਸ਼ਤਕਾਰਾਂ ਲਈ ਵੱਡਾ ਐਲਾਨ ਕੀਤਾ ਹੈ। ਮਾਨ ਸਰਕਾਰ...

ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ...

ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਮਾਨ ਦੀ ਇਲਾਜ ਦੌਰਾਨ ਮੌਤ, ਸਪੇਨ ‘ਚ ਟੂਰਨਾਮੈਂਟ ਦੌਰਾਨ ਲੱਗੀ ਸੀ ਗੰਭੀਰ ਸੱਟ

ਕੈਲੀਫੋਰਨੀਆ ਦੇ ਰਹਿਣ ਵਾਲੇ ਇੱਕ ‘ਮੁਏ ਥਾਈ’ (Muay Thai) ਪੰਜਾਬੀ ਮੁੱਕੇਬਾਜ਼ ਪ੍ਰਭਜੋਤ ਸਿੰਘ ਮਾਨ...

ਮੰਤਰੀ ਚੀਮਾ ਨੇ GST ਤੇ ਐਕਸਾਈਜ਼ ਵਿਭਾਗ ਦੇ ਦਫ਼ਤਰਾਂ ‘ਚ ਮਾਰਿਆ ਛਾਪਾ, ਕਈ ਮੁਲਾਜ਼ਮ ਮਿਲੇ ਗੈਰ-ਹਾਜ਼ਰ

ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿੱਚ ਜੀਐੱਸਟੀ ਅਤੇ ਆਬਕਾਰੀ...

ਭਾਜਪਾ-ਅਕਾਲੀ ਗੱਠਜੋੜ ’ਤੇ CM ਮਾਨ ਦਾ ਤਿੱਖਾ ਹਮਲਾ, ਦੱਸਿਆ ‘ਠੱਗ ਜੋੜ’

ਚੰਡੀਗੜ੍ਹ 24 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਐਲਾਨੇ ਗਏ ਪੰਜਾਬ ਵਿਰੋਧੀ ਭਾਜਪਾ-ਅਕਾਲੀ...