August 15, 2026, 11:37 pm
----------- Advertisement -----------
HomeNewsAutomobilesਟਾਟਾ ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ ਆਟੋਮੈਟਿਕ CNG ਕਾਰ, ਜਾਣੋ ਸ਼ੁਰੂਆਤੀ...

ਟਾਟਾ ਨੇ ਲਾਂਚ ਕੀਤੀ ਦੇਸ਼ ਦੀ ਪਹਿਲੀ ਆਟੋਮੈਟਿਕ CNG ਕਾਰ, ਜਾਣੋ ਸ਼ੁਰੂਆਤੀ ਕੀਮਤ

Published on

----------- Advertisement -----------

Tata Motors ਨੇ ਆਪਣੀ ਐਂਟਰੀ ਲੈਵਲ ਹੈਚਬੈਕ ਟਿਆਗੋ ਅਤੇ ਸੇਡਾਨ ਟਿਗੋਰ ਨੂੰ CNG ਫਿਊਲ ਵਿਕਲਪ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਲਾਂਚ ਕੀਤਾ ਹੈ। ਇਹ ਦੋਵੇਂ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀਆਂ ਭਾਰਤ ਦੀਆਂ ਪਹਿਲੀਆਂ CNG ਕਾਰਾਂ ਹਨ ਅਤੇ ਟਵਿਨ ਸਿਲੰਡਰ ਤਕਨੀਕ ਨਾਲ ਲੈਸ ਹਨ।
ਇਸ ਤੋਂ ਇਲਾਵਾ ਦੋਵਾਂ ਗੱਡੀਆਂ ਦੇ ਡਿਜ਼ਾਈਨ ਅਤੇ ਹੋਰ ਫੀਚਰਸ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਟਾਟਾ ਮੋਟਰਜ਼ ਦਾ ਦਾਅਵਾ ਹੈ ਕਿ ਦੋਵੇਂ ਕਾਰਾਂ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ CNG ਮੋਡ ਵਿੱਚ 28.06 km/kg ਦੀ ਮਾਈਲੇਜ ਦੇਣਗੀਆਂ। ਪੈਟਰੋਲ ਮੋਟ ਵਿੱਚ 20 Kmpl ਦੀ ਮਾਈਲੇਜ ਮਿਲੇਗੀ। ਟਿਆਗੋ ਕਾਰ ਦਾ ਮੁਕਾਬਲਾ ਮਾਰੂਤੀ ਸੇਲੇਰੀਓ, ਮਾਰੂਤੀ ਵੈਗਨਆਰ, ਅਤੇ ਸਿਟਰੋਇਨ ਸੀ3 ਨਾਲ ਹੈ, ਜਦੋਂ ਕਿ ਟਿਗੋਰ ਦਾ ਮੁਕਾਬਲਾ ਮਾਰੂਤੀ ਡਿਜ਼ਾਇਰ, ਹੌਂਡਾ ਅਮੇਜ਼ ਅਤੇ ਹੁੰਡਈ ਔਰਾ ਨਾਲ ਹੈ।
ਦੱਸ ਦਈਏ ਕਿ ਆਟੋਮੈਟਿਕ ਟਰਾਂਸਮਿਸ਼ਨ ਵਾਲੀ Tiago CNG ਚਾਰ ਵੇਰੀਐਂਟਸ ‘ਚ ਉਪਲਬਧ ਹੈ। ਦਿੱਲੀ ‘ਚ ਇਸ ਦੀ ਐਕਸ-ਸ਼ੋਰੂਮ ਕੀਮਤ 7.89 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 8.89 ਲੱਖ ਰੁਪਏ ਤੱਕ ਜਾਂਦੀ ਹੈ। ਇਸ ਦੇ ਨਾਲ ਹੀ ਆਟੋਮੈਟਿਕ ਟਰਾਂਸਮਿਸ਼ਨ ਵਾਲਾ ਟਿਗੋਰ ਦੋ ਵੇਰੀਐਂਟ ‘ਚ ਉਪਲੱਬਧ ਹੈ। ਦਿੱਲੀ ‘ਚ ਇਸ ਦੀ ਐਕਸ-ਸ਼ੋਰੂਮ ਕੀਮਤ 8.84 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.54 ਲੱਖ ਰੁਪਏ ਤੱਕ ਹੈ। ਕਾਰਾਂ ‘ਚ ਦਿਲਚਸਪੀ ਰੱਖਣ ਵਾਲੇ ਗਾਹਕ 21,000 ਰੁਪਏ ਦੀ ਟੋਕਨ ਰਕਮ ਦਾ ਭੁਗਤਾਨ ਕਰਕੇ ਇਨ੍ਹਾਂ ਦੋਵਾਂ ਨੂੰ ਆਨਲਾਈਨ ਅਤੇ ਡੀਲਰਸ਼ਿਪ ‘ਤੇ ਬੁੱਕ ਕਰ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...