ਜੇਕਰ ਤੁਸੀਂ UPI ਰਾਹੀਂ ਪੇਮੈਂਟ ਕਰਦੇ ਹੋ ਤਾਂ ਅੱਜ ਤੁਹਾਨੂੰ ਕੁਝ ਚੀਜ਼ਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸਦੀ ਮਦਦ ਨਾਲ ਤੁਹਾਡੇ ਲਈ ਭੁਗਤਾਨ ਕਰਨਾ ਹੋਰ ਆਸਾਨ ਹੋ ਜਾਵੇਗਾ। ਇਸ ਸਿਲਸਿਲੇ ਵਿੱਚ ਸਰਕਾਰ ਵੱਲੋਂ ਨਵੇਂ ਫੈਸਲੇ ਲਏ ਗਏ ਹਨ। ਸਰਕਾਰ ਨੇ ਯੂ.ਪੀ.ਆਈ. ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਸੁਰੱਖਿਅਤ ਰਹਿਣ ਲਈ ਵੀ ਕਿਹਾ ਗਿਆ ਹੈ।
ਭਾਰਤੀ ਟੈਕਸਦਾਤਾ ਹੁਣ UPI ਰਾਹੀਂ 5 ਲੱਖ ਰੁਪਏ ਤੱਕ ਦਾ ਟੈਕਸ ਅਦਾ ਕਰ ਸਕਣਗੇ। ਹੁਣ ਤੱਕ ਇਹ ਸੀਮਾ 1 ਲੱਖ ਰੁਪਏ ਸੀ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ 16 ਸਤੰਬਰ ਤੋਂ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਵਿੱਚ ਇਹ ਸਹੂਲਤ ਸ਼ੁਰੂ ਕੀਤੀ ਹੈ। ਸਰਕਾਰ ਨੇ ਇਸ ਸਬੰਧੀ 24 ਅਗਸਤ ਨੂੰ ਸਰਕੂਲਰ ਜਾਰੀ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਯੂਪੀਆਈ ਸੀਮਾ ਵਧਾਈ ਗਈ ਸੀ ਪਰ ਹੁਣ ਇਹ ਫੈਸਲਾ ਪੂੰਜੀ ਬਾਜ਼ਾਰ, ਕੁਲੈਕਸ਼ਨ, ਬੀਮਾ ਅਤੇ ਵਿਦੇਸ਼ੀ ਰੈਮਿਟੈਂਸ ਦੇ ਸੰਦਰਭ ਵਿੱਚ ਲਿਆ ਗਿਆ ਹੈ। ਪਹਿਲਾਂ ਇਸ ਦੀ ਸੀਮਾ 1 ਲੱਖ ਰੁਪਏ ਸੀ, ਫਿਰ ਇਸ ਨੂੰ ਵਧਾ ਕੇ 2 ਲੱਖ ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ। NPCI ਨੇ ਦੱਸਿਆ ਕਿ ਟੈਕਸ ਭੁਗਤਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਭੁਗਤਾਨ ਕਰਨ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।
----------- Advertisement -----------
UPI ਪੇਮੈਂਟ ਕਰਨ ਵਾਲਿਆਂ ਲਈ ਖੁਸ਼ਖਬਰੀ, ਸਰਕਾਰ ਨੇ ਲਿਆ ਵੱਡਾ ਫੈਸਲਾ
Published on
----------- Advertisement -----------
----------- Advertisement -----------