ਅਦਾਲਤ ਨੇ ਅੱਜ 1997 ਦੇ ਦੋ ਬੰਬ ਧਮਾਕਿਆਂ ਵਿੱਚ ਸ਼ਾਮਿਲ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੂੰ ਬਰੀ ਕਰ ਦਿੱਤਾ ਹੈ। ਹਾਲਾਂਕਿ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੂੰ ਜੱਜ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ। ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਫੈਸਲਾ ਸੁਣਾਇਆ ਗਿਆ।
ਦੱਸ ਦੇਈਏ ਕਿ ਅੱਤਵਾਦੀ ਟੁੰਡਾ ਅਜਮੇਰ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਉਸ ਨੂੰ ਠੋਸ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਟੁੰਡਾ ਮੋਸਟ ਵਾਂਟੇਡ ਅੱਤਵਾਦੀ ਦਾਊਦ ਇਬਰਾਹਿਮ ਦਾ ਕਰੀਬੀ ਮੰਨਿਆ ਜਾਂਦਾ ਹੈ। ਅਦਾਲਤ ਨੇ ਸੋਮਵਾਰ ਨੂੰ ਹੀ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਪੁਲਿਸ ਰਿਕਾਰਡ ਅਨੁਸਾਰ ਸਾਲ 1997 ਵਿੱਚ ਰੋਹਤਕ ਸ਼ਹਿਰ ਵਿੱਚ 2 ਲੜੀਵਾਰ ਬੰਬ ਧਮਾਕੇ ਹੋਏ ਸਨ। ਪਹਿਲਾ ਧਮਾਕਾ ਪੁਰਾਣੀ ਸਬਜ਼ੀ ਮੰਡੀ ‘ਚ ਰੇਹੜੀ ‘ਚ ਵਾਪਰਿਆ। ਇਸ ਦੇ ਨਾਲ ਹੀ ਕਰੀਬ ਅੱਧੇ ਘੰਟੇ ਬਾਅਦ ਕਿਲਾ ਰੋਡ ‘ਤੇ ਇਕ ਹੋਰ ਬੰਬ ਧਮਾਕਾ ਹੋਇਆ। ਇਨ੍ਹਾਂ ਬੰਬ ਧਮਾਕਿਆਂ ‘ਚ 8-9 ਲੋਕ ਜ਼ਖਮੀ ਹੋਏ ਸਨ। ਪੁਲਿਸ ਜਾਂਚ ਵਿੱਚ ਇਨ੍ਹਾਂ ਬੰਬ ਧਮਾਕਿਆਂ ਪਿੱਛੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਅਬਦੁਲ ਕਰੀਮ ਉਰਫ ਟੁੰਡਾ ਦਾ ਹੱਥ ਦੱਸਿਆ ਗਿਆ ਸੀ ਪਰ ਉਸ ਸਮੇਂ ਉਹ ਵਿਦੇਸ਼ ਗਿਆ ਹੋਇਆ ਸੀ। ਜਦਕਿ ਅਬਦੁਲ ਕਰੀਮ ਉਰਫ ਟੁੰਡਾ ਨੂੰ ਸਾਲ 2013 ‘ਚ ਗ੍ਰਿਫਤਾਰ ਕੀਤਾ ਗਿਆ ਸੀ।
----------- Advertisement -----------
1997 ਦੇ ਦੋ ਬੰਬ ਧਮਾਕਿਆਂ ‘ਚ ਸ਼ਾਮਿਲ ਅੱਤਵਾਦੀ ਅਬਦੁਲ ਕਰੀਮ ਟੁੰਡਾ ਬਰੀ
Published on
----------- Advertisement -----------
----------- Advertisement -----------












