April 19, 2024, 11:10 pm
----------- Advertisement -----------
HomeNewsAutomobilesਟੇਸਲਾ ਦੀ ਟੀਮ ਇਸ ਮਹੀਨੇ ਆਏਗੀ ਭਾਰਤ, ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਲਈ...

ਟੇਸਲਾ ਦੀ ਟੀਮ ਇਸ ਮਹੀਨੇ ਆਏਗੀ ਭਾਰਤ, ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਲਈ ਜਗ੍ਹਾ ਦੀ ਕਰੇਗੀ ਭਾਲ

Published on

----------- Advertisement -----------

ਨਵੀਂ ਦਿੱਲੀ, 4 ਅਪ੍ਰੈਲ 2024 – ਐਲੋਨ ਮਸਕ ਦੀ ਇਲੈਕਟ੍ਰਿਕ ਵਾਹਨ (ਈਵੀ) ਨਿਰਮਾਣ ਕੰਪਨੀ ਟੇਸਲਾ ਇਸ ਮਹੀਨੇ ਭਾਰਤ ਵਿੱਚ ਇੱਕ ਟੀਮ ਭੇਜੇਗੀ, ਜੋ ਕਿ 2 ਤੋਂ 3 ਬਿਲੀਅਨ ਡਾਲਰ (16 ਹਜ਼ਾਰ ਕਰੋੜ ਤੋਂ 25 ਹਜ਼ਾਰ ਕਰੋੜ ਰੁਪਏ) ਦੇ ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਲਈ ਜਗ੍ਹਾ ਦੀ ਤਲਾਸ਼ ਕਰੇਗੀ। ਬ੍ਰਿਟੇਨ ਦੀ ਫਾਈਨੈਂਸ਼ੀਅਲ ਟਾਈਮਜ਼ ਨੇ ਆਪਣੀ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ।

ਰਿਪੋਰਟ ਦੇ ਅਨੁਸਾਰ, ਇਲੈਕਟ੍ਰਿਕ ਕਾਰ ਨਿਰਮਾਣ ਪਲਾਂਟ ਲਈ ਟੀਮ ਦਾ ਧਿਆਨ ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਆਟੋਮੋਟਿਵ ਹੱਬ ਰਾਜਾਂ ‘ਤੇ ਹੋਵੇਗਾ। ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਵਾਹਨ ਨਿਰਮਾਤਾਵਾਂ ਦੇ ਪਲਾਂਟ ਵੀ ਹਰਿਆਣਾ ‘ਚ ਹਨ ਪਰ ਟੇਸਲਾ ਦੀਆਂ ਫੈਕਟਰੀਆਂ ਹੋਰ ਤਿੰਨ ਸੂਬਿਆਂ ‘ਚ ਹੋਣਗੀਆਂ। ਇਸ ਦਾ ਕਾਰਨ ਇਨ੍ਹਾਂ ਰਾਜਾਂ ਦੀਆਂ ਬੰਦਰਗਾਹਾਂ ਹਨ, ਜਿੱਥੋਂ ਕਾਰਾਂ ਦੀ ਬਰਾਮਦ ਆਸਾਨ ਹੋਵੇਗੀ।

ਟੇਸਲਾ ਦੀ ਭਾਰਤ ‘ਚ ਐਂਟਰੀ ਦੀ ਇਹ ਖਬਰ ਅਜਿਹੇ ਸਮੇਂ ‘ਚ ਆਈ ਹੈ ਜਦੋਂ ਕੇਂਦਰ ਸਰਕਾਰ ਨੇ ਭਾਰਤ ਨੂੰ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਦਾ ਹੱਬ ਬਣਾਉਣ ਲਈ ਆਪਣੀ ਨਵੀਂ ਈਵੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਨੀਤੀ ‘ਚ ਕੰਪਨੀਆਂ ਲਈ ਘੱਟੋ-ਘੱਟ 4150 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਵਿਵਸਥਾ ਹੈ ਅਤੇ ਵੱਧ ਤੋਂ ਵੱਧ ਨਿਵੇਸ਼ ‘ਤੇ ਕੋਈ ਸੀਮਾ ਨਹੀਂ ਹੈ।

ਨੀਤੀ ਦੇ ਅਨੁਸਾਰ, ਵਿਦੇਸ਼ੀ ਕਾਰ ਨਿਰਮਾਤਾ ਕੰਪਨੀਆਂ ਨੂੰ ਭਾਰਤ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਤਿੰਨ ਸਾਲਾਂ ਦੇ ਅੰਦਰ ਦੇਸ਼ ਵਿੱਚ ਈਵੀ ਦਾ ਨਿਰਮਾਣ ਅਤੇ ਵਪਾਰਕ ਉਤਪਾਦਨ ਸ਼ੁਰੂ ਕਰਨਾ ਹੋਵੇਗਾ। ਵਣਜ ਅਤੇ ਉਦਯੋਗ ਮੰਤਰਾਲੇ (MoCI) ਵੱਲੋਂ ਅੱਜ (15 ਮਾਰਚ) ਨੂੰ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਟੇਸਲਾ ਭਾਰਤ ‘ਚ ਇਲੈਕਟ੍ਰਿਕ ਕਾਰਾਂ ਦੇ ਨਾਲ-ਨਾਲ ਬੈਟਰੀ ਸਟੋਰੇਜ ਸਿਸਟਮ ਦਾ ਨਿਰਮਾਣ ਅਤੇ ਵੇਚਣਾ ਚਾਹੁੰਦੀ ਹੈ। ਕੰਪਨੀ ਨੇ ਇਸ ਦੇ ਲਈ ਭਾਰਤੀ ਅਧਿਕਾਰੀਆਂ ਨੂੰ ਪ੍ਰਸਤਾਵ ਦਿੱਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਕਰ ਤੁਸੀਂ ਅਕਸਰ ਪੇਟ ਫੁੱਲਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਹ ਚੀਜ਼ਾਂ ਖਾਣ ਨਾਲ ਮਿਲੇਗੀ ਰਾਹਤ !

ਅੱਜ-ਕੱਲ੍ਹ ਦੀ ਲਾਈਫ ਸਟਾਈਲ 'ਚ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਅਕਸਰ ਲੋਕ ਬਲੋਟਿੰਗ ਦੀ...

ਚੇਨਈ ਨੇ ਲਖਨਊ ਨੂੰ ਦਿੱਤਾ 177 ਦੌੜਾਂ ਦਾ ਟੀਚਾ; ਜਡੇਜਾ ਨੇ ਲਗਾਇਆ ਅਰਧ ਸੈਂਕੜਾ

ਚੇਨਈ ਸੁਪਰ ਕਿੰਗਜ਼ (CSK) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 34ਵੇਂ ਮੈਚ ਵਿੱਚ...

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਭਾਜਪਾ ‘ਚ ਸ਼ਾਮਲ

ਹਰਿਆਣਾ ਦੇ ਸਾਬਕਾ ਮੰਤਰੀ ਸਤਪਾਲ ਸਾਂਗਵਾਨ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ...

ਖਾਲੀ ਪੇਟ ਲਸਣ ਖਾਣ ਦੇ ਤੁਹਾਨੂੰ ਮਿਲਦੇ ਹਨ ਇਹ ਹੈਰਾਨੀਜਨਕ ਫਾਇਦੇ

ਲਸਣ ਨਾ ਸਿਰਫ ਤੁਹਾਡੇ ਭੋਜਨ ਨੂੰ ਸੁਆਦੀ ਬਣਾਉਂਦਾ ਹੈ, ਸਗੋਂ ਐਂਟੀ-ਬੈਕਟੀਰੀਅਲ, ਐਂਟੀਆਕਸੀਡੈਂਟ ਅਤੇ ਐਂਟੀ-ਫੰਗਲ...

ਲੋਕ ਸਭਾ ਚੋਣਾਂ : 21 ਰਾਜਾਂ ਦੀਆਂ 102 ਸੀਟਾਂ ‘ਤੇ ਕਿੰਨੇ ਫੀਸਦੀ ਹੋਈ ਵੋਟਿੰਗ? ਜਾਣੋ ਸਭ ਕੁਝ

ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ...

ਇਜ਼ਰਾਈਲ-ਇਰਾਨ ਵਿਚਾਲੇ ਵਧਦੇ ਤਣਾਅ ਨੂੰ ਲੈ ਕੇ ਏਅਰ ਇੰਡੀਆ ਨੇ ਲਿਆ ਵੱਡਾ ਫੈਸਲਾ

ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ...

ਮੇਲੇ ‘ਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਟਾਵਰ ਡਿੱਗਿਆ; ਨੌਜਵਾਨ ਦੀ ਹੋਈ ਮੌ*ਤ; ਇਕ ਜ਼ਖਮੀ

ਗੁਰਦਾਸਪੁਰ ਦੇ ਹਰਦੋਚੰਨੀ ਰੋਡ 'ਤੇ ਸਥਿਤ ਕਰਾਫਟ ਬਾਜ਼ਾਰ 'ਚ ਲੱਗੇ ਮੇਲੇ ਦੌਰਾਨ ਇਕ ਨੌਜਵਾਨ...

ਪੁਣੇ ਦੇ ਮਾਲ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ‘ਤੇ ਮੌਜੂਦ

ਮਹਾਰਾਸ਼ਟਰ ਦੇ ਪੁਣੇ 'ਚ ਸ਼ੁੱਕਰਵਾਰ ਨੂੰ ਇਕ ਮਾਲ 'ਚ ਭਿਆਨਕ ਅੱਗ ਲੱਗ ਗਈ। ਅੱਗ...

MI ਅਤੇ PBKS ਵਿਚਾਲੇ ਮੈਚ ‘ਚ ਜਿੱਤ ਦੇ ਬਾਵਜੂਦ ਹਾਰਦਿਕ ਪੰਡਯਾ ‘ਤੇ ਲੱਗਾ 12 ਲੱਖ ਰੁਪਏ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਮੁੰਬਈ ਇੰਡੀਅਨਜ਼ (MI) ਦੇ ਕਪਤਾਨ ਹਾਰਦਿਕ ਪੰਡਯਾ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ...