ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ ‘ਤੇ ਸੋਮਵਾਰ ਦੇਰ ਸ਼ਾਮ ਇਕ ਦਰਦਨਾਕ ਹਾਦਸਾ ਵਾਪਰਿਆ। ਉਤਰਾਖੰਡ ਦੇ ਦੇਵਪ੍ਰਯਾਗ ਇਲਾਕੇ ਦੇ ਕੌਡਿਆਲਾ ਨੇੜੇ ਸੋਮਵਾਰ ਨੂੰ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ SDRF ਦੀ ਟੀਮ ਮਦਦ ਲਈ ਮੌਕੇ ‘ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਬੱਸ ਕੇਦਾਰਨਾਥ ਤੋਂ ਹਰਿਦੁਆਰ ਜਾ ਰਹੀ ਸੀ। ਹਾਦਸੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਜਦਕਿ ਬਾਕੀ ਗੰਭੀਰ ਜ਼ਖਮੀ ਹੋ ਗਏ। ਬੱਸ ਵਿੱਚ 33 ਲੋਕ ਸਵਾਰ ਸਨ।
ਥਾਣਾ ਦੇਵਪ੍ਰਯਾਗ ਦੇ ਇੰਚਾਰਜ ਇੰਸਪੈਕਟਰ ਦੇਵਰਾਜ ਸ਼ਰਮਾ ਨੇ ਦੱਸਿਆ ਕਿ ਸਾਰੇ ਯਾਤਰੀ ਮਹਾਰਾਸ਼ਟਰ ਦੇ ਨਿਵਾਸੀ ਹਨ। ਉਹ ਕੇਦਾਰਨਾਥ ਧਾਮ ਤੋਂ ਦਰਸ਼ਨ ਕਰਕੇ ਹਰਿਦੁਆਰ ਪਰਤ ਰਹੇ ਸਨ। ਹਾਦਸੇ ਦੀ ਸੂਚਨਾ ਦੇਰ ਸ਼ਾਮ ਮਿਲੀ। ਜਿਸ ਤੋਂ ਬਾਅਦ ਪੁਲਿਸ ਅਤੇ SDRF ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ।
----------- Advertisement -----------
ਉਤਰਾਖੰਡ: ਕੇਦਾਰਨਾਥ ਤੋਂ ਦਰਸ਼ਨ ਕਰ ਪਰਤ ਰਹੇ ਮਹਾਰਾਸ਼ਟਰ ਦੇ ਯਾਤਰੀਆਂ ਦੀ ਬੱਸ ਪਲਟੀ
Published on
----------- Advertisement -----------
----------- Advertisement -----------












