ਕਿਸਾਨੀ ਅੰਦੋਲਨ ਦੀ ਜਿੱਤ ਉਪਰੰਤ ਦਿੱਲੀ ਤੋਂ ਵਾਪਸੀ ਸਮੇਂ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਕਿਸਾਨਾਂ ਦੀ ਇੱਕ ਟਰਾਲੀ ਹਰਿਆਣਾ ਦੀ ਜਾਖਲ ਨੇੜੇ ਸੜਕ ਹਾਦਸੇ ਦਾ ਸਿ਼ਕਾਰ ਹੋ ਗਈ। ਇਸ ਟਰਾਲੀ ਵਿਚ ਸਵਾਰ ਪਿੰਡ ਆਸਾ ਬੁੱਟਰ ਨਾਲ ਸਬੰਧਿਤ ਕਿਸਾਨਾਂ ਵਿਚੋਂ 2 ਦੀ ਮੌਤ ਹੋ ਗਈ ਜਦਕਿ 3 ਦੇ ਕਰੀਬ ਜਖ਼ਮੀ ਹਨ।ਇੱਕ ਪਾਸੇ ਜਿਥੇ ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਵਾਪਿਸ ਆ ਰਹੇ ਇਹਨਾਂ ਕਿਸਾਨਾਂ ਦੇ ਖੁਸ਼ੀ ਖੁਸ਼ੀ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੀ ਇਸ ਖ਼ਬਰ ਨਾਲ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ।
ਇਸ ਹਾਦਸੇ ਵਿਚ ਭਾਰਤੀ ਕਿਸਾਨ ਯੂਨੀਅਨ (ਕਾਦੀਆ) ਨਾਲ ਸਬੰਧਿਤ ਅਜੇਪ੍ਰੀਤ ਸਿੰਘ (30) ਅਤੇ ਸੁਖਦੇਵ ਸਿੰਘ (40) ਦੀ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਅ ਸੁਖਦੇਵ ਸਿੰਘ ਦੇ ਇੱਕ ਕਰੀਬ 5 ਸਾਲ ਦਾ ਬੱਚਾ ਹੈ। ਪਿੰਡ ਵਿਚ ਇਸ ਖ਼ਬਰ ਨਾਲ ਗਮ ਦੀ ਲਹਿਰ ਹੈ। ਪਿੰਡ ਵਾਸੀਆਂ ਅਨੁਸਾਰ ਉਹਨਾਂ ਯੋਜਨਾ ਬਣਾਈ ਸੀ ਕਿ ਜਿੱਤ ਉਪਰੰਤ ਵਾਪਿਸ ਆ ਰਹੇ ਕਿਸਾਨਾਂ ਨੂੰ ਢੋਲ ਢਮੱਕਿਆ ਨਾਲ ਦੋਦਾ ਤੋਂ ਆਸਾ ਬੁੱਟਰ ਲਿਆਂਦਾ ਜਾਵੇਗਾ ਪਰ ਉਸ ਦਰਮਿਆਨ ਹੀ ਇਹ ਮਾੜੀ ਖ਼ਬਰ ਆ ਗਈ। ਦੋਵੇ ਮ੍ਰਿਤਕ ਕਿਸਾਨ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਸਨ।