ਤੁਰਕੀ ਵਿੱਚ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਦੇ 21 ਦਿਨ ਬਾਅਦ ਅਦਿਆਮਨ ਸ਼ਹਿਰ ਵਿੱਚ ਇੱਕ ਇਮਾਰਤ ਦੇ ਮਲਬੇ ਵਿੱਚੋਂ ਇੱਕ ਘੋੜਾ ਸਹੀ ਸਲਾਮਤ ਮਿਲਿਆ ਹੈ। ਇਕ ਯੂਜ਼ਰ ਵੱਲੋਂ ਟਵਿਟਰ ‘ਤੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਵਲੰਟੀਅਰਾਂ ਦੀ ਇਕ ਟੀਮ ਇਸ ਘੋੜੇ ਨੂੰ ਮਲਬੇ ‘ਚੋਂ ਕੱਢਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, ‘ਅਦਭੁਤ, ਸ਼ਾਨਦਾਰ, ਸ਼ਾਨਦਾਰ, ਅਦਿਆਮਨ ‘ਚ ਭੂਚਾਲ ਦੇ 21 ਦਿਨ ਬਾਅਦ ਟੀਮ ਨੇ ਇਮਾਰਤ ਦੇ ਮਲਬੇ ਚੋ ਘੋੜੇ ਨੂੰ ਬਚਾਇਆ।’

ਦੱਸ ਦੇਈਏ ਕਿ ਤੁਰਕੀ ਵਿੱਚ 6 ਫਰਵਰੀ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਕਾਫੀ ਜਾਣੀ ਮਾਲੀ ਨੁਕਸਾਨ ਹੋਇਆ ਸੀ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਅਜੇ ਵੀ ਮਹਿਸੂਸ ਕੀਤੇ ਜਾ ਰਹੇ ਹਨ। ਇੱਥੇ ਦੇਸ਼ ਦੇ ਦੱਖਣੀ ਹਿੱਸੇ ‘ਚ ਸੋਮਵਾਰ ਨੂੰ 5.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨੂੰ ਬਾਅਦ ਦਾ ਝਟਕਾ (After shock) ਮੰਨਿਆ ਜਾ ਰਿਹਾ ਹੈ।












