ਲਖਨਊ, 15 ਸਤੰਬਰ, (ਬਲਜੀਤ ਮਰਵਾਹਾ) ਉੱਤਰ ਪ੍ਰਦੇਸ਼ ਦੇ ਕੌਸ਼ੰਬੀ ‘ਚ ਤੀਹਰੇ ਕਤਲ ਦੀ ਘਟਨਾ ਵਾਪਰੀ ਹੈ। ਇੱਥੇ ਇੱਕ ਦਲਿਤ ਪਿਤਾ, ਧੀ ਅਤੇ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨਾਂ ਦਾ ਰਾਤ ਨੂੰ ਸੌਂਦੇ ਸਮੇਂ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮੰਜੇ ‘ਤੇ ਮਿਲੀਆਂ। ਘਟਨਾ ਦਾ ਪਤਾ ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਲੱਗਾ ਜਦੋਂ ਆਸ-ਪਾਸ ਦੇ ਲੋਕ ਉੱਥੇ ਪੁੱਜੇ। ਲੋਕ ਗੁੱਸੇ ਵਿਚ ਆ ਗਏ। ਅੱਗਜ਼ਨੀ ਅਤੇ ਦੰਗੇ ਸ਼ੁਰੂ ਹੋ ਗਏ। ਗੁੱਸੇ ‘ਚ ਆਏ ਲੋਕਾਂ ਨੇ ਆਸ-ਪਾਸ ਦੇ 7-8 ਘਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਕਾਰਨ ਇਹ ਵਾਰਦਾਤ ਕੀਤੀ ਹੈ। ਇਹ ਘਟਨਾ ਸੰਦੀਪਨ ਘਾਟ ਇਲਾਕੇ ਦੀ ਹੈ। ਕਮਿਸ਼ਨਰ ਅਤੇ ਆਈਜੀ, ਐਸਪੀ, ਚਾਇਲ ਅਤੇ ਸਿਰਾਥੂ ਦੇ ਸੀਓ ਮੌਕੇ ‘ਤੇ ਮੌਜੂਦ ਹਨ।ਘਟਨਾ ਤੋਂ ਬਾਅਦ ਜ਼ਿਲ੍ਹੇ ਭਰ ਤੋਂ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਐਸਪੀ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਵੱਖ-ਵੱਖ ਥਾਵਾਂ ‘ਤੇ ਬੈਰੀਕੇਡਿੰਗ ਕੀਤੀ ਗਈ ਹੈ। ਹਾਲਾਂਕਿ ਸਥਿਤੀ ਅਜੇ ਕਾਬੂ ਹੇਠ ਨਹੀਂ ਹੈ। ਗੁੱਸੇ ‘ਚ ਆਏ ਲੋਕ ਵੱਖ-ਵੱਖ ਥਾਵਾਂ ‘ਤੇ ਪਥਰਾਅ ਕਰ ਰਹੇ ਹਨ ਅਤੇ ਅੱਗ ਲਗਾ ਰਹੇ ਹਨ। ਪੀੜਤ ਪਰਿਵਾਰ ਦੀਆਂ ਔਰਤਾਂ ਨੇ ਵੀ ਪਥਰਾਅ ਕੀਤਾ। ਤਹਿਸੀਲਦਾਰ ਪੁਸ਼ਪੇਂਦਰ ਗੌਤਮ ਦਾ ਸਿਰ ਫੱਟ ਗਿਆ। ਇਸ ਦੌਰਾਨ 6 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਹਨ।
----------- Advertisement -----------
ਪਿਤਾ, ਧੀ ਅਤੇ ਜਵਾਈ ਦੇ ਤੀਹਰੇ ਕਤਲ ਕਾਰਨ ਭੜਕੇ ਦੰਗੇ, ਗੁੱਸੇ ‘ਚ ਆਏ ਲੋਕਾਂ ਨੇ ਆਸ-ਪਾਸ ਦੇ 7-8 ਘਰਾਂ ਨੂੰ ਅੱਗ ਲਾ ਕੇ ਸਾੜਿਆ
Published on
----------- Advertisement -----------