June 9, 2026, 6:44 pm
----------- Advertisement -----------
HomeNewsLatest Newsਇਸ ਵਿਅਕਤੀ ਨੂੰ ਪੱਥਰਾਂ ਨਾਲ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਸ਼ੀਸ਼ੇ ਤੋੜਨ...

ਇਸ ਵਿਅਕਤੀ ਨੂੰ ਪੱਥਰਾਂ ਨਾਲ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਸ਼ੀਸ਼ੇ ਤੋੜਨ ਦਾ ਹੈ ਸ਼ੌਕ! ਫੜੇ ਜਾਣ ‘ਤੇ ਦਿੱਤੀ ਇਹ ਦਲੀਲ

Published on

----------- Advertisement -----------

ਪਿਛਲੇ ਦਿਨੀਂ ਵੰਦੇ ਭਾਰਤ ਐਕਸਪ੍ਰੈੱਸ ਟਰੇਨ ‘ਤੇ ਪਥਰਾਅ ਦੀਆਂ ਕਾਫੀ ਘਟਨਾਵਾਂ ਸਾਹਮਣੇ ਆਈਆਂ। ਰੇਲਵੇ ਪੁਲਿਸ ਬਲ ਯਾਨੀ ਆਰਪੀਐਫ ਨੇ ਮੱਧ ਪ੍ਰਦੇਸ਼ ਦੇ ਚੰਬਲ ਵਿੱਚ ਸਥਿਤ ਮੁਰੈਨਾ ਜ਼ਿਲੇ ਦੇ ਇੱਕ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹ ਵੀ ਦਿੱਲੀ ਭੋਪਾਲ ਵੰਦੇ ਭਾਰਤ ਐਕਸਪ੍ਰੈਸ ਟਰੇਨ ਉੱਤੇ ਪਥਰਾਅ ਕਰਨ ਦੇ ਮਾਮਲੇ ਵਿੱਚ। ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਫੜਿਆ ਗਿਆ ਵਿਅਕਤੀ ਸ਼ੀਸ਼ਾ ਤੋੜਨ ਦਾ ਸ਼ੌਕੀਨ ਹੈ ਅਤੇ ਜਦ ਕਿਸੇ ਗੱਡੀ ਦਾ ਸ਼ੀਸ਼ਾ ਟੁੱਟਦਾ ਹੈ ਤਾ ਉਸਨੂੰ ਬਹੁਤ ਮਜ਼ਾ ਆਉਂਦਾ ਹੈ।
ਗਵਾਲੀਅਰ ‘ਚ ਰੇਲਵੇ ਸੁਰੱਖਿਆ ਬਲ ਦੇ ਇੰਸਪੈਕਟਰ ਸੰਜੇ ਕੁਮਾਰ ਆਰੀਆ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 10 ਵਜੇ ਬਨਮੋਰ ਰੇਲਵੇ ਸਟੇਸ਼ਨ ਨੇੜੇ ਵੀ ਅਜਿਹੀ ਘਟਨਾ ਵਾਪਰੀ। ਰਾਣੀ ਕਮਲਾਪਤੀ ਸਟੇਸ਼ਨ ਤੋਂ ਹਜ਼ਰਤ ਨਿਜ਼ਾਮੁਦੀਨ ਵੱਲ ਜਾ ਰਹੀ ਰੇਲਗੱਡੀ ਨੰਬਰ 20171 ਵੰਦੇ ਭਾਰਤ ਐਕਸਪ੍ਰੈਸ ‘ਤੇ ਰੇਰੂ ਬਨਮੋਰ ਰੇਲਵੇ ਸਟੇਸ਼ਨ ਦੇ ਵਿਚਕਾਰ ਪੱਥਰਬਾਜ਼ੀ ਕੀਤੀ ਗਈ। ਘਟਨਾ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਡੱਬੇ ਦੇ ਸ਼ੀਸ਼ੇ ਟੁੱਟ ਗਏ ਅਤੇ ਯਾਤਰੀਆਂ ਦੇ ਦਿਲਾਂ ਵਿੱਚ ਡਰ ਛਾ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਆਰਪੀਐਫ ਪੁਲਿਸ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇੱਕ ਥਾਂ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਵਿੱਚ ਕੁਝ ਦੇਖਿਆ। ਫੁਟੇਜ ਦੀ ਜਾਂਚ ਦੌਰਾਨ ਪੁਲੀਸ ਨੇ ਘਟਨਾ ਦੀ ਪੂਰੀ ਜਾਣਕਾਰੀ ਹਾਸਲ ਕੀਤੀ।
ਪੁਲਸ ਨੇ ਐਤਵਾਰ ਰਾਤ ਫਿਰੋਜ਼ ਖਾਨ ਨਾਂ ਦੇ ਲੜਕੇ ਨੂੰ ਫੜ ਲਿਆ ਅਤੇ ਉਸ ਖਿਲਾਫ ਰੇਲਵੇ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪਰ ਇਸ ਤੋਂ ਬਾਅਦ ਇੰਸਪੈਕਟਰ ਨੇ ਜੋ ਦੱਸਿਆ ਉਹ ਹੈਰਾਨੀਜਨਕ ਅਤੇ ਮਜ਼ੇਦਾਰ ਸੀ। ਕਿਉਂਕਿ ਜਿਸ ਨੂੰ ਪੁਲਿਸ ਨੇ ਫੜਿਆ ਸੀ, ਉਸ ਨੇ ਬਿਨਾਂ ਕਿਸੇ ਝਿਜਕ ਆਪਣਾ ਜੁਰਮ ਕਬੂਲ ਕਰ ਲਿਆ ਸੀ।
20 ਸਾਲਾ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਅਜਿਹਾ ਕਰਨ ‘ਚ ਮਜ਼ਾ ਆਉਂਦਾ ਹੈ। ਉਹ ਜਦ ਪੱਥਰ ਸੁੱਟਦਾ ਹੈ ਅਤੇ ਜਦੋਂ ਉਹ ਪੱਥਰ ਰੇਲਗੱਡੀ ਦੇ ਸ਼ੀਸ਼ੇ ਨਾਲ ਟਕਰਾ ਜਾਂਦਾ ਹੈ ਅਤੇ ਸ਼ੀਸ਼ਾ ਟੁੱਟ ਜਾਂਦਾ ਹੈ ਤਾਂ ਉਸ ਨੂੰ ਇਹ ਟੁੱਟਦੇ ਸ਼ੀਸ਼ੇ ਦੀ ਅਵਾਜ ਸੁਣ ਕੇ ਆਨੰਦ ਮਿਲਦਾ ਹੈ। ਇਸੇ ਲਈ ਉਹ ਇਹ ਸਭ ਕਰਦਾ ਹੈ। ਉਸਨੇ ਕਿਹਾ ਕਿ ਦਿਨ ਦੀ ਬਜਾਏ, ਉਹ ਰਾਤ ਨੂੰ ਅਜਿਹਾ ਕਰਦਾ ਹੈ ਤਾਂ ਜੋ ਕੋਈ ਉਸਨੂੰ ਦੇਖ ਨਾ ਸਕੇ। ਹਾਲਾਂਕਿ ਪੁਲਿਸ ਫ਼ਿਰੋਜ਼ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਲੱਭ ਸਕੀ। ਪਰ ਫਿਰ ਵੀ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ‘ਚ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ, ਸਪੀਕਰ ਸੰਧਵਾਂ ਨੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ ਦੇ ਪੰਜਾਬ ਐਮਐਲਏ ਹੋਸਟਲ ਤੋਂ ਵਿਰਾਸਤੀ ਕੁਰਸੀਆਂ ਤੇ ਸਟੂਲ 4 ​​ਜੂਨ ਨੂੰ ਅਮਰੀਕਾ...

‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ

ਪੰਜਾਬ ਵਿਚ ED ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ। ਈਡੀ ਵੱਲੋਂ ਫਿਰ...

ਪਹਿਲਾਂ ਮਾਂ ਤੋਂ ਆਪਣੇ ਨਾਂ ਕਰਵਾਈ ਸਾਰੀ ਜਾਇਦਾਦ, ਫਿਰ ਪੁੱਤ ਨੇ ਘਰੋਂ ਕੱਢਿਆ; ਸੁਪਰੀਮ ਕੋਰਟ ਨੇ ਲਾਈ ਫਟਕਾਰ

ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਇੱਕ...

‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ...

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...