ਵਿਨੇਸ਼ ਫੋਗਾਟ ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਜੁਲਾਨਾ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਨਾਮਜ਼ਦਗੀ ਭਰਨ ਤੋਂ ਬਾਅਦ ਦੀਪੇਂਦਰ ਹੁੱਡਾ ਵੀ ਮੌਜੂਦ ਸਨ, ਵਿਨੇਸ਼ ਨੇ ਕਿਹਾ ਕਿ “ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ। ਕੁਸ਼ਤੀ ਕਰਦਿਆਂ ਮੈਂ ਸਿੱਖਿਆ ਹੈ ਕਿ ਦੁਸ਼ਮਣ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਸਰਕਾਰ ਵਿੱਚ ਆ ਕੇ ਅਸੀਂ ਹਰ ਵਰਗ ਦੀ ਭਲਾਈ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਜੁਲਾਨਾ ਦੇ ਲੋਕਾਂ ਨੇ ਮੈਨੂੰ ਨੂੰਹ ਨਾਲੋਂ ਧੀ ਹੀ ਸਮਝਿਆ ਹੈ”
ਵਿਨੇਸ਼ ਨੇ ਕਿਹਾ ਕਿ “ਮੈਂ ਜੁਲਾਨਾ ਦੇ ਲੋਕਾਂ ਦੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕਰਦੀ ਹਾਂ। ਮੈਂ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗੀ। ਜੁਲਾਨਾ ਦੇ ਲੋਕਾਂ ਨੇ ਮੈਨੂੰ ਧੀ ਸਮਝਿਆ ਹੈ। ਮੇਰਾ ਇੱਥੇ ਵਿਆਹ ਹੋਇਆ ਸੀ, ਮੈਂ ਬਹੁਤ ਖੁਸ਼ਕਿਸਮਤ ਕੁੜੀ ਹਾਂ।”
ਦੱਸ ਦੇਈਏ ਕਿ ਜੁਲਾਨਾ ਸੀਟ ਤੋਂ ਕਾਂਗਰਸ ਉਮੀਦਵਾਰ ਪਹਿਲਵਾਨ ਵਿਨੇਸ਼ ਫੋਗਾਟ ਦੇ ਖਿਲਾਫ ਕੈਪਟਨ ਯੋਗੇਸ਼ ਕੁਮਾਰ ਬੈਰਾਗੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਿਨੇਸ਼ ਕੁਝ ਦਿਨ ਪਹਿਲਾਂ ਹੀ ਕਾਂਗਰਸ ‘ਚ ਸ਼ਾਮਲ ਹੋਈ ਹੈ। ਉਨ੍ਹਾਂ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ‘ਤੇ ਵੀ ਕਈ ਦੋਸ਼ ਲਗਾਏ ਸਨ।
----------- Advertisement -----------
ਜੁਲਾਨਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਵਿਨੇਸ਼ ਫੋਗਾਟ ਨੇ ਦਿੱਤਾ ਵੱਡਾ ਬਿਆਨ
Published on
----------- Advertisement -----------

----------- Advertisement -----------