ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣਾ ਮਹਿੰਗਾ ਪੈ ਗਿਆ। ਉਹ ਪਹਾੜੀ ‘ਤੇ ਖੜ੍ਹੀ ਰੀਲ ਬਣਾ ਰਹੀ ਸੀ ਕਿ ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ 50 ਫੁੱਟ ਹੇਠਾਂ ਡਿੱਗ ਗਈ।
ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ 3 -4 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਇਸ ਵਿੱਚ 2 ਲੜਕੀਆਂ ਹਨ। ਇਕ ਐਕਸ਼ਨ ਕਰ ਰਹੀ ਸੀ ਜਦਕਿ ਦੂਜੀ ਇਸ ਦੀ ਵੀਡੀਓ ਬਣਾ ਰਹੀ ਸੀ। ਡਿੱਗਣ ਵਾਲੀ ਲੜਕੀ ਦੀ ਪਛਾਣ ਪੂਜਾ ਵਾਸੀ ਪਿੰਡ ਸਾਹੋ, ਜ਼ਿਲ੍ਹਾ ਚੰਬਾ ਵਜੋਂ ਹੋਈ ਹੈ।
ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਪੂਜਾ ਪਹਾੜੀ ‘ਤੇ ਖੜ੍ਹੀ ਹੈ। ਉਸਦੇ ਹੱਥ ਵਿੱਚ ਇੱਕ ਚੁੰਨੀ ਹੈ। ਜਿਵੇਂ ਹੀ ਵੀਡੀਓ ਬਣਾਉਣ ਵਾਲੀ ਕੁੜੀ ਸਟਾਰਟ ਕਹਿੰਦੀ ਹੈ, ਪੂਜਾ ਆਪਣੀ ਚੁੰਨੀ ਨੂੰ ਹਿਲਾ ਕੇ ਪਹਾੜ ‘ਤੇ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ। ਫਿਰ ਉਹ ਚੁੰਨੀ ਨਾਲ ਡਾਂਸ ਕਰਦੀ ਹੇਠਾਂ ਵੱਲ ਭੱਜਦੀ ਹੈ ਪਰ ਕੁਝ ਦੂਰ ਜਾਣ ‘ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਖਾਈ ‘ਚ ਜਾ ਡਿੱਗੀ।
ਹਾਲਾਂਕਿ ਇਸ ਹਾਦਸੇ ‘ਚ ਪੂਜਾ ਨੂੰ ਕੋਈ ਸੱਟ ਨਹੀਂ ਲੱਗੀ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੀਤੀ ਸ਼ਾਮ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਹੋਰ ਵੀਡੀਓ ਅਪਲੋਡ ਕਰਕੇ ਦੱਸਿਆ ਕਿ ਉਹ ਸੁਰੱਖਿਅਤ ਹੈ।
----------- Advertisement -----------
REEL ਬਣਾਉਣ ਦੇ ਚੱਕਰ ‘ਚ ਡੂੰਘੀ ਖੱਡ ‘ਚ ਡਿੱਗੀ ਕੁੜੀ
Published on
----------- Advertisement -----------
----------- Advertisement -----------