ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਪ੍ਰਧਾਨ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀਆਂ ਮਹਿਲਾ ਪਹਿਲਵਾਨਾਂ ਨੂੰ ਖੇਡ ਮੰਤਰਾਲੇ ਨੇ ਵੀਰਵਾਰ ਨੂੰ ਗੱਲਬਾਤ ਲਈ ਬੁਲਾਇਆ ਹੈ। ਪਹਿਲਵਾਨਾਂ ਦਾ ਇੱਕ ਵਫ਼ਦ ਗੱਲਬਾਤ ਲਈ ਖੇਡ ਮੰਤਰਾਲੇ ਪਹੁੰਚ ਗਿਆ ਹੈ। ਪਹਿਲਵਾਨਾਂ ਦੇ ਵਫ਼ਦ ਵਿੱਚ ਕੁੱਲ ਚਾਰ ਪਹਿਲਵਾਨ ਸ਼ਾਮਲ ਹਨ।
ਬਜਰੰਗ ਪੂਨੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਡ ਮੰਤਰਾਲੇ ਦੀ ਤਰਫੋਂ ਗੱਲਬਾਤ ਲਈ ਬੁਲਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੱਲਬਾਤ ਲਈ ਜਾ ਰਹੇ ਹਨ। ਚਾਰ ਪਹਿਲਵਾਨਾਂ ਦਾ ਵਫ਼ਦ ਖੇਡ ਮੰਤਰਾਲੇ ਨਾਲ ਗੱਲਬਾਤ ਲਈ ਜਾਵੇਗਾ। ਜੇਕਰ ਇਹ ਗੱਲਬਾਤ ਸਫਲ ਰਹੀ ਤਾਂ ਇਹ ਪ੍ਰਦਰਸ਼ਨ ਅੱਜ ਹੀ ਖਤਮ ਹੋ ਸਕਦਾ ਹੈ।
ਦੱਸ ਦਈਏ ਕਿ ਬੁੱਧਵਾਰ ਤੋਂ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਸਮੇਤ 30 ਦੇ ਕਰੀਬ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਖਿਲਾਫ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ। ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਕਈ ਕੋਚਾਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ। ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਹੁਣ ਖੇਡ ਮੰਤਰਾਲੇ ਨੇ ਇਸ ਮਾਮਲੇ ‘ਚ ਭਾਰਤੀ ਕੁਸ਼ਤੀ ਮਹਾਸੰਘ ਤੋਂ ਜਵਾਬ ਮੰਗਿਆ ਹੈ ਅਤੇ ਪ੍ਰਦਰਸ਼ਨ ਕਰ ਰਹੇ ਭਾਰਤੀ ਪਹਿਲਵਾਨਾਂ ਨੂੰ ਗਲਬਾਤ ਲਈ ਬੁਲਾਇਆ ਹੈ।
----------- Advertisement -----------
ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਖੇਡ ਮੰਤਰਾਲੇ ਨੇ ਗੱਲਬਾਤ ਲਈ ਬੁਲਾਇਆ
Published on
----------- Advertisement -----------
----------- Advertisement -----------












