ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO)ਦੇ ਅੰਦਾਜ਼ੇ ਅਨੁਸਾਰ, ਦੁਨੀਆ ਦੇ 4 ਕਰੋੜ ਬੱਚੇ ਖਸਰੇ ਦੀ ਖੁਰਾਕ ਤੋਂ ਖੁੰਝ ਗਏ ਹਨ। ਲਗਭਗ ਢਾਈ ਕਰੋੜ ਬੱਚਿਆਂ ਨੂੰ ਖਸਰੇ ਦੇ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਮਿਲ ਸਕੀ, ਜਦੋਂ ਕਿ ਡੇਢ ਕਰੋੜ ਬੱਚਿਆਂ ਨੂੰ ਦੂਜੀ ਖੁਰਾਕ ਨਹੀਂ ਮਿਲ ਸਕੀ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ, ਵਿਸ਼ਵ ਦੀ 95% ਆਬਾਦੀ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਪਰ ਅਸਲ ਵਿੱਚ ਸਿਰਫ਼ 81% ਬੱਚਿਆਂ ਨੂੰ ਖਸਰੇ ਦੀ ਪਹਿਲੀ ਖੁਰਾਕ ਮਿਲੀ ਵਿਸ਼ਵ ਸਿਹਤ ਸੰਘਠਨ ਨੇ ਸਾਵਧਾਨ ਕੀਤਾ ਹੈ ਕਿ ਨਵੰਬਰ ਤੋਂ ਮਾਰਚ ਦੇ ਵਿਚਕਾਰ ਮਾਮਲੇ ਵਧ ਸਕਦੇ ਹਨ। ਇਸ ਨੂੰ ਸਭ ਤੋਂ ਖਤਰਨਾਕ ਵਾਇਰਸਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਇਸ ਬਿਮਾਰੀ ਨੂੰ ਟੀਕਾਕਰਣ ਦੁਆਰਾ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਮਹਾਰਾਸ਼ਟਰ ਅਤੇ ਖਾਸ ਕਰਕੇ ਮੁੰਬਈ ‘ਚ ਖਸਰੇ ਦਾ ਖਤਰਾ ਬਣਿਆ ਹੋਇਆ ਹੈ। ਮੰਗਲਵਾਰ ਨੂੰ ਇੱਕ ਅੱਠ ਸਾਲ ਦੇ ਬੱਚੇ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਮਹਾਰਾਸ਼ਟਰ ਵਿੱਚ ਹੁਣ ਤੱਕ 13 ਮੌਤਾਂ ਹੋ ਚੁੱਕੀਆਂ ਹਨ। ਮਹਾਰਾਸ਼ਟਰ ਵਿੱਚ ਬੱਚਿਆਂ ਵਿੱਚ ਖਸਰੇ ਦੀ ਲਾਗ ਦੇ 200 ਤੋਂ ਵੱਧ ਪੁਸ਼ਟੀ ਕੀਤੇ ਕੇਸ ਹਨ। ਅਤੇ 3 ਹਜ਼ਾਰ ਤੋਂ ਵੱਧ ਸ਼ੱਕੀ ਮਾਮਲੇ ਪਾਏ ਗਏ ਹਨ।
ਕੇਂਦਰ ਸਰਕਾਰ ਨੇ ਖਸਰੇ ਅਤੇ ਰੁਬੇਲਾ ਕਾਰਨ ਵਧ ਰਹੇ ਮਾਮਲਿਆਂ ਅਤੇ ਬੱਚਿਆਂ ਦੀਆਂ ਮੌਤਾਂ ਨੂੰ ਲੈ ਕੇ ਰਾਜਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਮਹਾਰਾਸ਼ਟਰ ਤੋਂ ਇਲਾਵਾ ਬਿਹਾਰ, ਗੁਜਰਾਤ, ਹਰਿਆਣਾ, ਝਾਰਖੰਡ ਅਤੇ ਕੇਰਲ ਵਿੱਚ ਵੀ ਕੇਸ ਹਨ। ਮਹਾਰਾਸ਼ਟਰ ਵਿੱਚ ਬੱਚਿਆਂ ਦੀ ਮੌਤ ਦੇ ਮਾਮਲੇ ਦਰਜ ਕੀਤੇ ਗਏ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਮਹਾਰਾਸ਼ਟਰ ਵਿੱਚ ਵੀ ਖਸਰੇ ਦਾ ਟੀਕਾਕਰਨ ਬਹੁਤ ਘੱਟ ਪਾਇਆ ਗਿਆ ਹੈ
----------- Advertisement -----------
ਵਿਸ਼ਵ ਦੇ 4 ਕਰੋੜ ਬੱਚਿਆਂ ‘ਤੇ ਖਸਰੇ ਦਾ ਖਤਰਾ, WHO ਨੇ ਦਿੱਤੀ ਚੇਤਾਵਨੀ
Published on
----------- Advertisement -----------
----------- Advertisement -----------












