ਯੂਕੇ ਸਰਕਾਰ ਦੀ ਘੋਸ਼ਣਾ ਦੇ ਅਨੁਸਾਰ XL ਬੁਲੀ ਕੁੱਤਿਆਂ ਨੂੰ ਇਸ ਸਾਲ ਦੇ ਅੰਤ ਤੋਂ ਖਤਰਨਾਕ ਕੁੱਤਿਆਂ ਦੇ ਕਾਨੂੰਨ ਦੇ ਤਹਿਤ ਪਾਬੰਦੀਸ਼ੁਦਾ ਜਾਨਵਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਹਾਲ ਹੀ ਦੇ ਸਮੇਂ ਵਿੱਚ ਅਮਰੀਕੀ XL ਬੁਲੀ ਨਸਲ ਦੇ ਕੁੱਤਿਆਂ ਦੁਆਰਾ ਰਿਪੋਰਟ ਕੀਤੇ ਗਏ ਹਮਲਿਆਂ ਦੀ ਇੱਕ ਲੜੀ ਚ ਹੋਏ ਵਾਧੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਯੂਕੇ ਸਰਕਾਰ ਨੇ ਬੀਤੇ ਦਿਨੀ ਅਮਰੀਕੀ ਐਕਸਐਲ ਬੁਲੀ ਨੂੰ ਖਤਰਨਾਕ ਕੁੱਤਿਆਂ ਦੇ ਕਾਨੂੰਨ ਦੇ ਤਹਿਤ ਪਾਬੰਦੀਸ਼ੁਦਾ ਕੁੱਤਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। 31 ਦਸੰਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਤਹਿਤ, ਇੰਗਲੈਂਡ ਅਤੇ ਵੇਲਜ਼ ਵਿੱਚ ਅਮਰੀਕੀ XL ਬੁਲੀ ਕੁੱਤਿਆਂ ਨੂੰ ਵੇਚਣਾ, ਇਸ਼ਤਿਹਾਰ ਦੇਣਾ, ਵਟਾਂਦਰਾ ਕਰਨਾ, ਤੋਹਫ਼ੇ ਵਜੋਂ ਦੇਣਾ, ਭਟਕਣ ਲਈ ਛੱਡਣਾ ਜਾਂ ਇਜ਼ਾਜਤ ਦੇਣਾ ਗੈਰ-ਕਾਨੂੰਨੀ ਹੋਵੇਗਾ।
ਦੱਸ ਦਈਏ ਕਿ ਜਿਹੜੇ ਮਾਲਕ ਆਪਣੇ ਕੁੱਤੇ ਨੂੰ ਰੱਖਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜਨਵਰੀ ਦੇ ਅੰਤ ਤੱਕ ਉਨ੍ਹਾਂ ਨੂੰ ਰਜਿਸਟਰ ਕਰਵਾਉਣਾ ਹੋਵੇਗਾ ਅਤੇ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਬਿਨਾਂ ਸਰਟੀਫਿਕੇਟ ਦੇ ਪਾਏ ਗਏ XL ਬੁਲੀ ਮਾਲਕਾਂ ਨੂੰ ਅਪਰਾਧਿਕ ਰਿਕਾਰਡ ਅਤੇ ਅਸੀਮਤ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੇ ਕੁੱਤੇ ਨੂੰ ਵੀ ਜ਼ਬਤ ਕੀਤਾ ਜਾ ਸਕਦਾ ਹੈ। ਸਰਕਾਰ ਨੇ ਬਰੀਡਰਾਂ ਨੂੰ XL ਬੁਲੀ ਕਿਸਮ ਦੇ ਕੁੱਤਿਆਂ ਦਾ ਪ੍ਰਜਨਨ ਬੰਦ ਕਰਨ ਲਈ ਵੀ ਕਿਹਾ ਹੈ।
----------- Advertisement -----------
ਇੰਗਲੈਂਡ ‘ਚ ਇਸ ਨਸਲ ਦੇ ਕੁੱਤਿਆਂ ‘ਤੇ ਲੱਗਣ ਜਾ ਰਹੀ ਹੈ ਪਾਬੰਦੀ
Published on
----------- Advertisement -----------

----------- Advertisement -----------