ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਤੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨਾਰਾਜ਼ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉੱਚ ਅਹੁਦੇ ਲਈ ਕਿਸੇ ਨੂੰ ਚੁਣਨ ਲਈ ਸਿੱਖਿਆ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਸਿੱਧੂ ਹੀ ਸਹੀ ਚੋਣ ਹੁੰਦੇ। ਨਵਜੋਤ ਕੌਰ ਸਿੱਧੂ ਨੇ ਕਿਹਾ, ‘ਕਿਸੇ ਨੂੰ ਇੰਨੇ ਵੱਡੇ ਅਹੁਦੇ ‘ਤੇ ਲਗਾਉਣ ਦਾ ਕੋਈ ਮਾਪਦੰਡ ਨਹੀਂ ਹੈ। ਸਿਰਫ਼ ਤੁਹਾਡੀ ਪੜ੍ਹਾਈ, ਤੁਹਾਡੀ ਯੋਗਤਾ, ਤੁਹਾਡਾ ਕੰਮ, ਤੁਹਾਡੀ ਇਮਾਨਦਾਰੀ ਮਾਇਨੇ ਰੱਖਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਨਵਜੋਤ ਸਿੰਘ ਸਿੱਧੂ ਇਸ ਲਈ ਬਿਹਤਰ ਹੁੰਦਾ? ਤਾਂ ਨਵਜੋਤ ਕੌਰ ਨੇ ਕਿਹਾ, ਬਿਲਕੁਲ, ਨਵਜੋਤ ਸਿੱਧੂ (ਸੀਐਮ ਲਈ) ਸਹੀ ਚੋਣ ਹੋਵੇਗੀ, ਭਾਵੇਂ ਉਹ ਮੇਰੇ ਪਤੀ ਹੀ ਹੁੰਦੇ। ਮੈਨੂੰ ਪਤਾ ਹੈ ਕਿ ਉਹ ਕਾਬਲ ਹੈ, ਉਸ ਦੇ ਕੰਮ ਦਾ ਮਾਡਲ ਬਹੁਤ ਵਧੀਆ ਹੈ। ਪੰਜਾਬ 6 ਮਹੀਨਿਆਂ ਵਿੱਚ ਸਾਰੀਆਂ ਮੁਸੀਬਤਾਂ ਤੋਂ ਬਾਹਰ ਆ ਜਾਵੇਗਾ।” ਇਹ ਪੁੱਛੇ ਜਾਣ ‘ਤੇ ਕਿ ਕੀ ਰਾਹੁਲ ਗਾਂਧੀ ਨੂੰ ਗੁੰਮਰਾਹ ਕੀਤਾ ਗਿਆ ਹੈ, ਨਵਜੋਤ ਕੌਰ ਨੇ ਹਾਂ ਵਿੱਚ ਜਵਾਬ ਦਿੱਤਾ।”
----------- Advertisement -----------
ਪਤੀ ਨੂੰ ਸੀਐਮ ਚਿਹਰਾ ਨਾ ਐਲਾਨੇ ਜਾਣ ਤੋਂ ਨਾਰਾਜ਼ ਹੋਈ ਨਵਜੋਤ ਕੌਰ ਸਿੱਧੂ, ਕਹੀ ਵੱਡੀ ਗੱਲ
Published on
----------- Advertisement -----------












