September 11, 2026, 3:23 am
----------- Advertisement -----------
HomeNewsBreaking Newsਪਹਿਲਗਾਮ ਹਮਲੇ ਦੇ ਪੀੜਤ ਸ਼ੁਭਮ ਦੀ ਪਤਨੀ ਨੇ ਪਤੀ ਲਈ ਮੰਗਿਆ ਸ਼ਹੀਦ...

ਪਹਿਲਗਾਮ ਹਮਲੇ ਦੇ ਪੀੜਤ ਸ਼ੁਭਮ ਦੀ ਪਤਨੀ ਨੇ ਪਤੀ ਲਈ ਮੰਗਿਆ ਸ਼ਹੀਦ ਦਾ ਦਰਜਾ

Published on

----------- Advertisement -----------

ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਦੇ 10 ਦਿਨ ਬਾਅਦ ਮਾਰੇ ਗਏ ਲੋਕਾਂ ’ਚੋਂ ਇਕ ਸ਼ੁਭਮ ਦਿਵੇਦੀ ਦੀ ਪਤਨੀ ਆਸ਼ਾਨਿਆ ਨੇ ਵੀਰਵਾਰ ਨੂੰ ਕਿਹਾ ਕਿ ਦੋਸ਼ੀਆਂ ਵਿਰੁਧ ਅਜੇ ਤਕ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ ਹੈ।

ਸ਼ੁਭਮ ਦਿਵੇਦੀ (31) ਪਹਿਲਗਾਮ ਦੇ ਬੈਸਰਨ ਇਲਾਕੇ ’ਚ 22 ਅਪ੍ਰੈਲ ਨੂੰ ਹੋਏ ਹਮਲੇ ’ਚ ਮਾਰੇ ਗਏ ਲੋਕਾਂ ’ਚ ਸ਼ਾਮਲ ਸੀ। ਆਸ਼ਾਨਿਆ ਨੇ ਕਿਹਾ ਕਿ ਉਹ ਨੌਕਰੀ ਜਾਂ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੀ ਪਰ ਸਿਰਫ ਇਹ ਚਾਹੁੰਦੀ ਹੈ ਕਿ ਉਸ ਦੇ ਪਤੀ ਨੂੰ ਸ਼ਹੀਦ ਦਾ ਦਰਜਾ ਦਿਤਾ ਜਾਵੇ।

ਉਨ੍ਹਾਂ ਕਿਹਾ, ‘‘ਨਾ ਤਾਂ ਸ਼ੁਭਮ ਨੂੰ ਸ਼ਹੀਦ ਵਜੋਂ ਮਾਨਤਾ ਮਿਲੀ ਹੈ ਅਤੇ ਨਾ ਹੀ ਸਰਕਾਰ ਨੇ ਕਤਲਾਂ ਲਈ ਜ਼ਿੰਮੇਵਾਰ ਅਤਿਵਾਦੀਆਂ ਦਾ ਖਾਤਮਾ ਕੀਤਾ ਹੈ। ਮੈਨੂੰ ਨੌਕਰੀ ਜਾਂ ਪੈਸਾ ਨਹੀਂ ਚਾਹੀਦਾ- ਸਿਰਫ ਅਪਣੇ ਸ਼ੁਭਮ ਲਈ ਸ਼ਹੀਦ ਦਾ ਰੁਤਬਾ। ਮੈਂ ਇਸ ਦਰਦ ਨੂੰ ਸਾਰੀ ਉਮਰ ਸਹਿਣ ਕਰਾਂਗਾ।’’

ਆਸ਼ਾਨਿਆ, ਜੋ ਹੁਣ ਘਰ ਤੋਂ ਬਾਹਰ ਜਾਣ ਤੋਂ ਵੀ ਡਰਦੀ ਹੈ, ਨੇ ਕਿਹਾ ਕਿ ਉਹ ਖ਼ੁਦ ਨੂੰ ਇਕ ਕਮਰੇ ਤਕ ਸੀਮਤ ਰਖਦੀ ਹੈ ਜਿੱਥੇ ਉਹ ਘੰਟਿਆਂਬੱਧੀ ਸ਼ੁਭਮ ਦੀ ਤਸਵੀਰ ਅਤੇ ਹਮਲੇ ਦੌਰਾਨ ਪਹਿਨੀ ਉਸ ਦੀ ਕਮੀਜ਼ ਸ਼ਰਟ ਨੂੰ ਵੇਖਦੀ ਰਹਿੰਦੀ ਹੈ।

ਉਸ ਨੇ ਹਮਲੇ ਤੋਂ ਬਾਅਦ ਉਸ ਸਦਮੇ ਨੂੰ ਯਾਦ ਕਰਦਿਆਂ ਕਿਹਾ, ‘‘ਟਾਇਰ ਫਟਣ ਜਾਂ ਉੱਚੀ ਆਵਾਜ਼ ਵੀ ਮੈਨੂੰ ਕੰਬਾ ਦਿੰਦੀ ਹੈ।’’ ਬੁਧਵਾਰ ਨੂੰ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਹਾਰਾਜਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪੀੜਤ ਪਰਵਾਰ ਨਾਲ ਮੁਲਾਕਾਤ ਕੀਤੀ ਸੀ।

ਆਸ਼ਾਨਿਆ ਨੇ ਕਿਹਾ ਕਿ ਉਸ ਨੇ ਅਪਣੀ ਮੰਗ ਕਾਂਗਰਸ ਨੇਤਾ ਦੇ ਸਾਹਮਣੇ ਰੱਖੀ, ਜਿਸ ਨੇ ਉਸ ਨੂੰ ਭਰੋਸਾ ਦਿਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸ਼ੁਭਮ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਬੇਨਤੀ ਕਰਨਗੇ। ਰਾਹੁਲ ਜੀ ਨੇ ਇਸ ਮੁੱਦੇ ਨੂੰ ਸੰਸਦ ’ਚ ਵੀ ਉਠਾਉਣ ਦਾ ਵਾਅਦਾ ਕੀਤਾ ਹੈ।

ਆਸ਼ਾਨਿਆ ਨੇ ਸਰਕਾਰ ਨੂੰ ਕਤਲਾਂ ਦੇ ਪਿੱਛੇ ਅਤਿਵਾਦੀਆਂ ਵਿਰੁਧ ਠੋਸ ਅਤੇ ਤੁਰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਦੁਬਾਰਾ ਕਸ਼ਮੀਰ ਜਾਣ ’ਤੇ ਵਿਚਾਰ ਕਰੇਗੀ, ਉਸ ਨੇ ਕਿਹਾ, ‘‘ਕਦੇ ਨਹੀਂ। ਇਕ ਵਾਰ ਵੀ ਨਹੀਂ।’’

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...