May 15, 2025, 10:29 pm
----------- Advertisement -----------
HomeNewsBreaking Newsਮਹਿਲਾ ਪੁਲਿਸ ਅਫਸਰ ਦੀ ਹੱ.ਤਿ.ਆ ਮਾਮਲੇ ਵਿਚ ਇੰਸਪੈਕਟਰ ਨੂੰ ਉਮਰ ਕੈਦ

ਮਹਿਲਾ ਪੁਲਿਸ ਅਫਸਰ ਦੀ ਹੱ.ਤਿ.ਆ ਮਾਮਲੇ ਵਿਚ ਇੰਸਪੈਕਟਰ ਨੂੰ ਉਮਰ ਕੈਦ

Published on

----------- Advertisement -----------

ਸਾਲ 2016 ਵਿਚ ਅਸਿਸਟੈਂਟ ਪੁਲਿਸ ਇੰਸਪੈਕਟਰ (ਏਪੀਆਈ) ਅਸ਼ਵਨੀ ਬਿਦਰੇ-ਗੋਰ ਦੇ ਕਤਲ ਮਾਮਲੇ ਵਿਚ ਬਰਖਾਸਤ ਇੰਸਪੈਕਟਰ ਅਭੈ ਕੁਰੂੰਦਕਰ (52) ਨੂੰ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਮੰਨਿਆ ਕਿ ਉਸ ਨੇ ਅਸ਼ਵਨੀ ਦਾ ਕਤਲ ਕੀਤਾ, ਉਸ ਦੀ ਲਾਸ਼ ਨੂੰ ਟੁਕੜਿਆਂ ਵਿੱਚ ਕੱਟਿਆ ਅਤੇ ਉਨ੍ਹਾਂ ਨੂੰ ਟਿਕਾਣੇ ਲਗਾ ਦਿੱਤਾ ਸੀ।ਦੱਸ ਦਈਏ ਕਿ ਪਿਛਲੇ ਹਫ਼ਤੇ ਹੀ ਉਸ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਹਾਲਾਂਕਿ ਅਸ਼ਵਨੀ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ, ਪਰ ਪਨਵੇਲ ਸੈਸ਼ਨ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲਾਸ਼ ਨਾ ਮਿਲਣਾ ਦੋਸ਼ੀ ਨੂੰ ਬਰੀ ਕਰਨ ਦਾ ਆਧਾਰ ਨਹੀਂ ਹੋ ਸਕਦਾ। ਹਾਲਾਂਕਿ, ਅਦਾਲਤ ਨੇ ਇਹ ਵੀ ਕਿਹਾ ਕਿ ਇਹ ਮਾਮਲਾ ‘ਦੁਰਲੱਭ ਤੋਂ ਦੁਰਲੱਭ’ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ, ਇਸ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਸਰਕਾਰੀ ਵਕੀਲ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।ਅਦਾਲਤ ਨੇ ਨਵੀਂ ਮੁੰਬਈ ਪੁਲਿਸ ਉਤੇ ਵੀ ਸਵਾਲ ਉਠਾਏ। ਜੱਜ ਕੇਜੀ ਪਾਲਦੇਵਾਰ ਨੇ ਕਿਹਾ ਕਿ ਪੁਲਿਸ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਅਤੇ ਪੂਰੀ ਪੁਲਿਸ ਮਸ਼ੀਨਰੀ ਦੋਸ਼ੀਆਂ ਦੇ ਨਾਲ ਖੜ੍ਹੀ ਸੀ। ਅਦਾਲਤ ਨੇ ਦੋ ਅਧਿਕਾਰੀਆਂ, ਅਨਿਲ ਸੁਰਵੇਸ ਅਤੇ ਕੋਂਡੀਰਾਮ ਪੋਪਰੇ ਉਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਪੁਲਿਸ ਕਮਿਸ਼ਨਰ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ।ਇਸ ਮਾਮਲੇ ਵਿਚ ਕੁਰੁੰਦਕਰ ਦੇ ਦੋ ਸਾਥੀਆਂ, ਡਰਾਈਵਰ ਕੁੰਦਨ ਭੰਡਾਰੀ ਅਤੇ ਦੋਸਤ ਮਹੇਸ਼ ਫਾਲਨੀਕਰ ਨੂੰ ਲਾਸ਼ ਦੇ ਟੁਕੜਿਆਂ ਦੇ ਨਿਪਟਾਰੇ ਵਿੱਚ ਮਦਦ ਕਰਨ ਲਈ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਸ਼ਵਨੀ ਦੇ ਭਰਾ ਨੇ ਜੁਲਾਈ 2016 ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਪਰ ਐਫਆਈਆਰ ਜਨਵਰੀ 2017 ਵਿੱਚ ਦਰਜ ਕੀਤੀ ਗਈ ਸੀ ਅਤੇ ਕੁਰੁੰਦਕਰ ਨੂੰ ਦਸੰਬਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਟਰੰਪ ਦਾ ਵੱਡਾ ਬਿਆਨ ! ਐਪਲ ਦੇ CEO ਨੂੰ ਕਿਹਾ- ‘ਮੈਂ ਨਹੀਂ ਚਾਹੁੰਦਾ ਤੁਸੀਂ ਭਾਰਤ ‘ਚ ਐਪਲ ਦੇ ਉਤਪਾਦਨ ਦਾ ਵਿਸਥਾਰ ਕਰੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐਪਲ ਦੇ ਸੀਈਓ...

ਪਾਕਿਸਤਾਨ ਤੇ ਚੀਨ ਵੱਲੋਂ ਭਾਰਤ ਨੂੰ ਹੁਣ ਪਾਣੀ ਦੇ ਰਸਤੇ ਘੇਰਨ ਦੀ ਤਿਆਰੀ ?

ਭਾਰਤ ਦੇ ਨਾਲ ਮਸਲਾ ਨਿਬੜਿਆ ਨਹੀਂ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ...

ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ਤੇ BBMB ਦੀ ਬੈਠਕ ਅੱਜ, HC ਨੇ 20 ਮਈ ਤੱਕ ਦਾ ਦਿੱਤਾ ਹੈ ਸਮਾਂ

ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੀ ਤਕਨੀਕੀ ਕਮੇਟੀ ਦੀ ਮੀਟਿੰਗ ਵੀਰਵਾਰ ਨੂੰ ਹੋਵੇਗੀ। ਇਸ...

ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, 5 ਲੱਖ ਏਕੜ ਦਾ ਟੀਚਾ ਤੈਅ, ਕਿਸਾਨਾਂ ਨੂੰ ਮਿਲਣਗੇ 1500 ਰੁ. ਪ੍ਰਤੀ ਏਕੜ

ਪੰਜਾਬ ਵਿਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਸਰਕਾਰ ਦਾ...

PSEB 12ਵੀਂ ਦਾ Result ਜਾਰੀ, ਟੌਪ-3 ‘ਚ ਤਿੰਨੋਂ ਕੁੜੀਆਂ, ਬਰਨਾਲਾ ਦੀ ਹਰਸੀਰਤ ਨੇ ਲਏ 500/500 ਨੰਬਰ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।...

‘ਰੰਗਲਾ ਪੰਜਾਬ ਸੁਸਾਇਟੀ’ ਦੀ ਸ਼ੁਰੂਆਤ ਕਰੇਗਾ ਪੰਜਾਬ ਸਰਕਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ...

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਦੇ ਤਬਾਦਲੇ, ਹਰਮਨਦੀਪ ਸਿੰਘ ਹੰਸ ਹੋਣਗੇ ਮੋਹਾਲੀ ਦੇ ਨਵੇਂ SSP

ਪੰਜਾਬ ਸਰਕਾਰ ਵੱਲੋਂ 2 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। SSP ਦੀਪਕ ਪਾਰੀਕ...

ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ

ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ BSF ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ।...

ਮਜੀਠਾ ਸ਼ਰਾਬ ਕਾਂਡ ‘ਚ ਮੌ. ਤਾਂ ਦੀ ਗਿਣਤੀ ਵਧ ਕੋ ਹੋਈ 2

ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ...