ਲੁਧਿਆਣਾ: ਲੁਧਿਆਣਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਭਾਰਤ ਨਗਰ ਚੌਕ ‘ਤੇ ਲਗਾਏ ਨਾਕੇ ’ਤੇ ਪੁਲਿਸ ਵੱਲੋਂਂ ਇੱਕ ਸਕਾਰਪੀਓ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਇਸ ਦੌਰਾਨ ਗੱਡੀ ’ਚੋਂ ਇਕ ਨੌਜਵਾਨ ਬਾਹਰ ਨਿਕਲਿਆ ਪਰ ਚੈਕਿੰਗ ਦਾ ਨਾਂ ਸੁਣ ਕੇ ਉਹ ਨਾਕਾ ਤੋੜ ਕੇ ਭੱਜ ਗਿਆ। ਹਾਲਾਂਕਿ ਉਨ੍ਹਾਂ ਕੋਲ ਇਕ ਲਿਫ਼ਾਫ਼ਾ ਮੌਕੇ ’ਤੇ ਹੀ ਡਿੱਗ ਗਿਆ। ਜਿਸ ਵਿੱਚੋਂਂ 17.90 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਚੋਣ ਮਾਹੌਲ ਨੂੰ ਦੇਖਦਿਆਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਉਮੀਦਵਾਰ ਨੇ ਇਹ ਰਕਮ ਖ਼ਰਚ ਨਾ ਕੀਤੀ ਹੋਵੇ। ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਪੁਲਿਸ ਨਾਕਾ ਤੋੜ ਕੇ ਭੱਜ ਰਹੇ ਕਾਰ ਸਵਾਰਾਂ ਦਾ ਡਿੱਗਿਆ ਲਿਫ਼ਾਫ਼ਾ, ਲੱਖਾਂ ਦੀ ਨਕਦੀ ਬਰਾਮਦ
Published on
----------- Advertisement -----------











