ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਨ ਦੇ ਬਾਵਜੂਦ ‘ਆਪ’ ਲਈ ਮੇਅਰ ਅਹੁਦੇ ’ਤੇ ਕਾਬਜ ਹੋਣਾ ਅਸਾਨ ਨਹੀਂ। ਇਸ ਅਹੁਦੇ ਲਈ ਭਾਜਪਾ ਵੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰੇਗੀ, ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਦੇ ਬਾਅਦ ਹੁਣ ਮੇਅਰ ਦਾ ਚੋਣ ਵੀ ਬੇਹੱਦ ਹੀ ਸਸਪੈਂਸ ਭਰਿਆ ਹੈ।ਦਰਅਸਲ, ‘ਆਪ’ ਇਸ ਚੋਣ ਨਤੀਜਿਆਂ ’ਚ 35 ਤੋਂ 14 ਸੀਟਾਂ ਨੂੰ ਲੈਕੇ ਵੱਡੀ ਪਾਰਟੀ ਬਣੀ ਹੈ, ਪਰ ਵੱਡੇ ਉਲਟਫੇਰ ਤੋਂ ਬਾਅਦ ਭਾਜਪਾ ਕੋਲ 12 ਕੌਂਸਲਰ ਤੇ ਨਿਯਮ ਮੁਤਾਬਕ ਚੰਡੀਗੜ੍ਹ ਲੋਕ ਸਭਾ ਸਾਂਸਦ ਦਾ ਵੀ ਵੋਟ ਮੇਅਰ ਚੋਣਾਂ ਦੇ ਦੌਰਾਨ ਮੰਨਿਆ ਜਾਵੇਗਾ।ਇਥੇ ਸਾਂਸਦ ਭਾਜਪਾ ਤੋਂ ਹੈ ਤੇ ਅਜਿਹੇ ’ਚ ਭਾਜਪਾ ਕੋਲ ਕੁੱਲ 13 ਵੋਟ ਹੋ ਗਏ।ਅਦਾਕਾਰਾ ਕਿਰਨ ਖੇਰ ਚੰਡੀਗੜ੍ਹ ਤੋਂ ਸਾਂਸਦ ਪ੍ਰਤੀਨਿਧਤਿਵ ਕਰੇਗੀ।ਅਜਿਹੇ ’ਚ ਅਕਾਲੀ ਦੇ 1 ਵੋਟ ਤੇ ਕਾਂਗਰਸ ਦੇ 8 ਵੋਟ ਹੋਣਗੇ।

ਨਿਯਮ ਮੁਤਾਬਕ ਜੇਕਰ ਭਾਜਪਾ, ‘ਆਪ ਤੇ ਕਾਂਗਰਸ ਆਪਣਾ-ਆਪਣਾ ਉਮੀਦਵਾਰ ਉਤਾਰਦੀ ਹੈ ਤਾਂ ਦੇਖਣਾ ਹੋਵੇਗਾ ਅਖਿਰ ਕਿਸ ਪਾਰਟੀ ਦਾ ਉਮੀਦਵਾਰ 19 ਵੋਟ ਲੈਕੇ ਬਹੁਮਤ ਹਾਸਲ ਕਰਦਾ ਹੈ।ਅਜਿਹੇ ’ਚ ਨਿਯਮ ਅਨੁਸਾਰ ਮੇਅਰ ਅਹੁਦਾ ਹਾਸਲ ਕਰਨ ਦੇ ਲਈ ਬਹੁਮਤ ਦਾ ਅੰਕੜਾ ਇਹੀ ਹੋਵੇਗਾ।ਜਿੱਤਣ ਵਾਲੇ ਨੂੰ ਆਪਣੇ ਵਿਰੋਧੀ ਉਮੀਦਵਾਰ ਤੋਂ ਸਿਰਫ 1 ਵੋਟ ਹੀ ਜ਼ਿਆਦਾ ਹਾਸਲ ਕਰਨਾ ਹੈ ਤੇ ਜੇਕਰ ਭਾਜਪਾ 2 ਵੋਟ ਵੀ ਕ੍ਰਾਸ ਵੋਟਿੰਗ ’ਚ ਹਾਸਲ ਕਰ ਲੈਂਦੀ ਹੈ ਤਾਂ ਮੇਅਰ ਅਹੁਦਾ ‘ਆਪ’ ਦੀ ਬਜਾਏ ਭਾਜਪਾ ਦੇ ਹੱਥ ਲੱਗ ਜਾਵੇਗਾ।












