ਪੰਜਾਬ ‘ਚ ਸਿਆਸੀ ਪਾਰਾ ਉਫ਼ਾਨ ‘ਤੇ ਹੈ। 2022 ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਬਿਗੁਲ ਵਜਾ ਦਿੱਤਾ ਗਿਆ ਹੈ।
ਪੰਜਾਬ ਲੋਕ ਕਾਂਗਰਸ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਵੱਖ ਹੋ ਕੇ ਬਣਾਈ ਗਈ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਸੀ ਕਿ ਚੋਣ ਜਾਬਤੇ ਤੋਂ ਪਹਿਲਾ ਉਹਨਾਂ ਦੀ ਪਾਰਟੀ ‘ਚ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਚੋਂ ਲੋਕ ਯਾਨੀ ਉਹਨਾਂ ਦੇ ਹਮਾਇਤੀ ਸ਼ਾਮਲ ਹੋਣ ਜਾਣਗੇ। ਸੋ ਅੱਜ ਕੈਪਟਨ ਨੇ ਕਾਂਗਰਸ ਨੂੰ ਪਹਿਲਾ ਝਟਕਾ ਦਿੱਤਾ ਹੈ, ਅਤੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਦੋ ਵਾਰ ਸਾਂਸਦ ਰਹਿ ਚੁੱਕੇ ਅਮਰੀਕ ਸਿੰਘ ਆਲੀਵਾਲ ਨੂੰ ਪੰਜਾਬ ਲੋਕ ਕਾਂਗਰਸ ‘ਚ ਸ਼ਾਮਲ ਕਰ ਲਿਆ ਹੈ । ਮੰਨਿਆਂ ਜਾ ਰਿਹੈ ਕਿ ਇਹ ਕਾਂਗਰਸ ਨੂੰ ਪਹਿਲਾ ਝਟਕਾ ਹੈ। ਇਸ ਦੇ ਨਾਲ ਹੀ ਸਾਬਕਾ ਅਕਾਲੀ ਵਿਧਾਇਕ ਫਰਜਾਨਾ ਆਲਮ ਵੀ ਪੰਜਾਬ ਲੋਕ ਕਾਂਗਰਸ ‘ਚ ਸ਼ਾਮਲ ਹੋ ਗਏ ਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕਾਂਗਰਸ ਨੂੰ ਕੈਪਟਨ ਹੋਰ ਵੀ ਕਈ ਝਟਕੇ ਦੇ ਸਕਦੇ ਹਨ।
ਅਕਾਲੀ ਦਲ ਵੱਲੋ ਮੋਗਾ ‘ਚ ਰੈਲੀ:
100 ਸਾਲਾਂ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੋਗਾ ‘ਚ ਮਹਾਰੈਲੀ ਰੱਖੀ ਕੀਤੀ ਜਾ ਰਹੀ ਹੈ। ਲੱਖਾ ਲੋਕ ਇਸ ਰੈਲੀ ‘ਚ ਸ਼ਾਮਲ ਦੱਸੇ ਜਾ ਰਹੇ ਹਨ। ਸੁਖਬੀਰ ਬਾਦਲ ਦੀ ਅਗਵਾਈ ‘ਚ ਹੋ ਰਹੀ ਇਸ ਰੈਲੀ ‘ਚ ਅਕਾਲੀ -ਬਸਪਾ ਦੀ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਗੜ੍ਹੀ ,ਅਕਾਲੀ ਦਲ ਦੀ ਸਮੂੱਚੀ ਲੀਡਰਸ਼ਿਪ ਹਾਜ਼ਰ ਹੈ। ਬੁਲਾਰਿਆਂ ਨੇ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ‘ਤੇ ਜਿੱਥੇ ਵਧਾਈ ਦਿੱਤੀ ਹੈ।ਉੱਥੇ ਅਕਾਲੀ ਦਲ ਵੱਲੋਂ ਕੀਤੇ ਗਏ ਕੰਮਾਂ ‘ਤੇ ਚਾਣਨਾ ਪਾਉਂਦਿਆ ਵਿਰੋਧੀਆਂ ਨੂੰ ਲੰਮ੍ਹੇ ਹੱਥੀ ਲਿਆ ਹੈ।
ਬੀਜੇਪੀ ਮੀਟਿੰਗ
ਪੰਜਾਬ ‘ਚ ਸਿਆਸੀ ਅਖਾੜਾ ਭੱਖ ਗਿਆ ਹੈ। ਜਿਸ ਦੇ ਚਲਦਿਆ ਮੋਗਾ ‘ਚ ਜਿੱਥੇ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ ਕਰਕੇ ਚੋਣਾਂ 2022 ਦੇ ਲਈ ਵਿਗੁਲ ਵਜਾ ਦਿੱਤਾ ਗਿਆ ਹੈ, ਉੱਥੇ ਹੀ ਖੇਤੀ ਕਾਨੂੰਨਾਂ ਕਾਰਨ ਚੋਣ ਪ੍ਰਚਾਰ ਵਿੱਚ ਪਿਛੜੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀ ਮੌਜੂਦਗੀ ਦਿਖਾਉਦਿਆ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਜਿਸ ਤਹਿਤ ਲੁਧਿਆਣਾ ਵਿੱਚ ਭਾਜਪਾ ਦੀ ਮੀਟਿੰਗ ਜਾਰੀ ਹੈ ਜਿਸ ਵਿੱਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਪੰਜਾਬ ਭਾਜਪਾ ਦੀ ਲੀਡਰਸ਼ਿੱਪ ਮੌਜੂਦ ਹੈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਭਾਜਪਾ ਹਾਈਕਮਾਂਡ ਦੇ ਸੀਨੀਅਰ ਨੇਤਾ ਵੀ ਮੌਜੂਦ ਹਨ ਤੇ ਆਉਣ ਵਾਲੀਆਂ ਚੋਣਾ ਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਭਾਜਪਾ ‘ਚ ਇਸ ਵਰਕਰ ਸੰਮੇਲਨ ਦੌਰਾਨ ਕਈ ਆਗੂਆਂ ਨੇ ਕਮਲ ਦੇ ਫੂੱਲ ਨਾਲ ਚੱਲਣ ਦਾ ਐਲਾਨ ਕੀਤਾ।
ਜੂਝਦਾ ਪੰਜਾਬ ਪਾਰਟੀ ਦਾ ਐਲਾਨ
ਜਿਵੇਂ-ਜਿਵੇਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਓਦਾਂ-ਓਦਾਂ ਪੰਜਾਬ ਦੀ ਸਿਆਸਤ ਵੀ ਤੇਜ਼ ਹੁੰਦੀ ਜਾ ਰਹੀ ਹੈ। ਹੁਣ ਇੱਕ ਵੱਡਾ ਐਲਾਨ ਕਰਦਿਆਂ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਜੂਝਦਾ ਪੰਜਾਬ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਪਰ ਐਲਾਨ ਦੌਰਾਨ ਮੌਜੂਦ ਸਖਸ਼ੀਅਤਾਂ ਨੇ ਸਪੱਸ਼ਟ ਕੀਤਾ ਕਿ ਅਸੀਂ ਕੋਈ ਚੋਣ ਨਹੀਂ ਲੜਾਂਗੇ। ਇਥੇ ਦੌਰਾਨ ਅਮਿਤੋਜ਼ ਮਾਨ ਨੇ ਕਿਹਾ ਕਿ ਅਸੀਂ ਆਪਣਾ ਇੱਕ ਏਜੰਡਾ ਸਾਰੀਆਂ ਸਿਆਸੀ ਪਾਰਟੀਆਂ ਦੇ ਅੱਗੇ ਰੱਖਾਂਗੇ, ਜੋ ਉਸ ਨਾਲ ਸਹਿਮਤ ਹੋਵੇਗਾ ਉਸ ਦਾ ਸਮਰਥਨ ਕੀਤਾ ਜਾਵੇਗਾ ਅਤੇ ਜੋ ਸਹਿਮਤ ਨਹੀਂ ਹੋਵੇਗਾ ਫਿਰ ਉਸ ਦਾ ਵਿਰੋਧ ਵੀ ਕੀਤਾ ਜਾਵੇਗਾ।