ਅੱਜ ਪੰਜਾਬ ਦੀਆਂ ਕਈ ਨਾਮੀ ਹਸਤੀਆਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ‘ਚ ਸ਼ਾਮਿਲ ਹੋਈਆਂ। ਇਸ ਦੌਰਾਨ ਗਾਇਕ ਬੂਟਾ ਮੁਹੰਮਦ ਦੇ ਵੀ ਇਸ ਪਾਰਟੀ ‘ਚ ਸ਼ਾਮਿਲ ਹੋਣ ਦੀਆ ਖਬਰਾਂ ਆ ਰਹੀਆਂ ਸਨ। ਪਰ ਗਾਇਕ ਬੂਟਾ ਮੁਹੰਮਦ ਨੇ ਇਹਨਾਂ ਸਭ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ। ਇਸ ਬਾਰੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ “ਮੈਂ ਤਾਂ ਸਿਰਫ਼ ਸਰਦਾਰ ਅਲੀ ਨੂੰ ਸ਼ਾਮਿਲ ਕਰਵਾਉਣ ਲਈ ਗਿਆ ਸੀ।” ਦਸ ਦਈਏ ਕਿ ਗਾਇਕ ਬੂਟਾ ਮੁਹੰਮਦ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਅਮਰੀਕ ਸਿੰਘ ਆਲੀਵਾਲ, ਪੰਜਾਬੀ ਲੋਕ ਗਾਇਕ ਸਰਦਾਰ ਅਲੀ, ਮਲੇਰਕੋਟਲਾ ਤੋਂ ਸਾਬਕਾ ਅਕਾਲੀ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਬੇਗਮ ਫਰਜ਼ਾਨਾ ਆਲਾ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਵਿਜੇ ਕਾਲੜਾ ਪ੍ਰਧਾਨ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਅਤੇ ਵਾਈਸ ਚੇਅਰਮੈ, ਪੰਜਾਬ ਮੰਡੀ ਬੋਰਡ ਅਤੇ ਰਾਜਦੀਪ ਕੌਰ ਫਾਜ਼ਿਲਕਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪੰਜਾਬ ਲੋਕ ਕਾਂਗਰਸ ‘ਚ ਸ਼ਾਮਲ ਹੋਏ।