July 26, 2026, 11:36 am
----------- Advertisement -----------
HomeNewsLatest Newsਚੋਣ ਕਮਿਸ਼ਨ ਚੋਣ ਰੈਲੀਆਂ ’ਤੇ ਪਾਬੰਦੀ ਦੀ ਸਮੀਖਿਆ ਕਰੇ : ਸ਼੍ਰੋਮਣੀ ਅਕਾਲੀ...

ਚੋਣ ਕਮਿਸ਼ਨ ਚੋਣ ਰੈਲੀਆਂ ’ਤੇ ਪਾਬੰਦੀ ਦੀ ਸਮੀਖਿਆ ਕਰੇ : ਸ਼੍ਰੋਮਣੀ ਅਕਾਲੀ ਦਲ

Published on

----------- Advertisement -----------

ਚੰਡੀਗੜ੍ਹ, 14 ਜਨਵਰੀ 2022 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ ਨੁੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਚੋਣ ਰੈਲੀਆਂ ਤੇ ਨੁੱਕੜ ਮੀਟਿੰਗਾਂ ’ਤੇ ਪਾਬੰਦੀ ਲਗਾਉਣ ਦੇ ਫੈਸਲੇ ਦੀ ਮੁੜ ਸਮੀਖਿਆ ਰਕੇ ਅਤੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਕਰਨ ਵਾਸਤੇ ਛੋਟੀਆਂ ਮੀਟਿੰਗਾਂ ਕਰਨ ਦੀ ਛੋਟ ਦਿੱਤੀ ਜਾਵੇ। 
ਚੋਣ ਕਮਿਸ਼ਨ ਲਿਖੇ ਪੱਤਰ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਚੋਣ ਰੈਲੀਆਂ, ਪਦ ਯਾਤਰਾਵਾਂ ਤੇ ਨੁੱਕੜ ਮੀਟਿੰਗਾਂ ’ਤੇ 15 ਜਨਵਰੀ ਤੱਕ ਪਾਬੰਦੀ ਲਗਾਈ ਹੈ ਜਿਸ ਕਾਰਨ ਚੋਣ ਲੜ ਰਹੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੁੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕੇ ਦੇ ਸਾਰੇ ਵੋਅਰਾਂ ਤੱਕ ਡਿਜੀਟਲ ਤਰੀਕੇ ਨਾਲ ਸੰਪਰਕ ਕਰਨਾ ਸੰਭਵ ਨਹੀਂ ਹੈ ਕਿਉਂਕਿ ਸੂਬੇ ਵਿਚ ਅਜਿਹੇ ਅਨੇਕਾਂ ਪਛੜੇ ਇਲਾਕੇ ਹਨ ਜਿਥੇ ਇੰਟਰਨੈਟ ਨੈਟਵਰਕ ਸਹੀ ਤਰੀਕੇ ਕੰਮ ਨਹੀਂ ਕਰਦੇ। ਉਹਨਾਂ ਹੋਰ ਕਿਹਾ ਕਿ ਬਜ਼ੁਰਗ ਵਿਅਕਤੀ ਜੋ ਕਿ ਆਬਾਦੀ ਦਾ ਵੱਡਾ ਹਿੱਸਾ ਹੁੰਦੇ ਹਨ, ਉਹ ਵੀ ਡਿਜੀਟਲ ਸਾਧਨ ਨਹੀਂ ਵਰਤਦੇ ਤੇ ਸਮਾਜ ਦੇ ਗਰੀਬ ਵਰਗਾਂ ਕੋਲ ਡਿਜੀਟਲ ਤਕਨਾਲੋਜੀ ਵਰਤੋਂ ਦੀ ਸਮਰਥਾ ਨਹੀਂ ਹੁੰਦੀ। 
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਕਾਰਨਾਂ ਕਰ ਕੇ ਜੇਕਰ ਸਿਰਫ ਡਿਜੀਟਲ ਪ੍ਰਚਾਰ ਦੀ ਆਗਿਆ ਹੀ ਦਿੱਤੀ ਗਈ ਤਾਂ ਸਮਾਜ ਦਾ ਵੱਡਾ ਹਿੱਸਾ ਅਣਛੋਹਿਆ ਹੀ ਰਹਿ ਜਾਵੇਗਾ। ਇਸ ਨਾਲ ਸਾਰੇ ਵੋਟਰਾਂ ਲਈ ਸਮਾਨ ਮੌਕੇ ਨਹੀਂ ਦਿੱਤੇ ਜਾ ਸਕਣਗੇ। ਉਹਨਾਂ ਕਿਹਾ ਕਿ ਇਸ ਨਾਲ ਪੋÇਲੰਗ ਦੀ ਦਰ ’ਤੇ ਵੀ ਅਸਰ ਪਵੇਗਾ। ਉਹਨਾਂ ਕਿਹਾ ਕਿ ਅਸੀਂ ਸਹਿਮਤ ਹਾਂ ਕਿ ਵੱਡੀਆਂ ਰੈਲੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਛੋਟੀਆਂ ਮੀਟਿੰਗਾਂ ਬਹੁਤ ਜ਼ਰੂਰੀ ਹਨ। 
ਡਾ. ਚੀਮਾ ਨੇ ਚੋਣ ਕਮਿਸ਼ਨ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਕਈ ਪਾਰਟੀਆਂ ਜੋ ਪੰਜਾਬ ਚੋਣਾਂ ਲੜ ਰਹੀਆਂ ਹਨ, ਉਹਨਾਂ ਦੀਆਂ ਪੰਜਾਬ, ਦਿੱਲੀ ਤੇ ਯੂ ਟੀ ਵਿਚ ਸਰਕਾਰਾਂ ਹਨ। ਉਹ ਸਿਆਸੀ ਹਿੱਤਾਂ ਵਾਸਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰ ਰਹੀਆਂ ਹਨ। ਉਦਾਹਰਣ ਦਿੰਦਿਆਂ ਉਹਨਾਂ ਦੱਸਿਆ ਕਿ ਦਿੱਲੀ ਵਿਚ ਆਪ ਦੀ ਸਰਕਾਰ ਹੇ। ਉਹ ਰੋਜ਼ਾਨਾ ਹੀ ਪੰਜਾਬ ਦੇ ਟੀ ਵੀ ਚੈਨਲਾਂ ’ਤੇ ਵਿਕਾਸ ਦੀਆਂ ਕਹਾਣੀਆਂ ਬਣਾ ਕੇ ਵਿਖਾ ਰਹੇ ਹਨ ਜੋ ਅਸਲ ਵਿਚ ਪੇਡ ਨਿਊਜ਼ ਹੈ। ਉਹਨਾਂ ਕਿਹਾ ਕਿ ਇਹਨਾਂ ਪੇਡ ਨਿਊਜ਼ ਇਸ਼ਤਿਹਾਰਾਂ ਦਾ ਮਕਸਦ ਪੰਜਾਬ ਦੇ ਵੋਟਰਾਂ ਨੁੰ ਲੁਭਾਉਣਾ ਹੈ। ਉਹਨਾਂ ਕਿਹਾ ਕਿ ਕਿਉਂਕਿ ਦਿੱਲੀ ਵਿਚ ਚੋਣ ਜ਼ਾਬਤ ਨਹੀਂ ਹੈ, ਇਸ ਲਈ ਆਪ ਇਸ ਘਾਟ ਦਾ ਪੂਰਾ ਲਾਭ ਉਠਾ ਰਹੀ ਹੈ ਤੇ ਕਰੋੜਾਂ ਰੁਪਏ ਖਬਰਾਂ ਰੂਪੀ ਇਸ਼ਤਿਹਾਰਾਂ ’ਤੇ ਦਿੱਲੀ ਦੇ ਸਰਕਾਰੀ ਖਜ਼ਾਨੇ ਵਿਚੋਂ ਖਰਚੇ ਜਾ ਰਹੇ ਹਨ। ਇਸ ਨਾਲ ਦੂਜੀਆਂ ਪਾਰਟੀਆਂ ਦਾ ਨੁਕਸਾਨ ਹੁੰਦਾ ਹੈ। 
ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਦੀ ਚੋਣ ਕਮਿਸ਼ਨ ਨੁੰ ਨਿਮਰਤਾ ਸਹਿਮਤ ਬੇਨਤੀ ਹੈ ਕਿ ਉਹ ਨੁੱਕੜ ਮੀਟਿੰਗਾਂ ’ਤੇ ਮੁਕੰਮਲ ਪਾਬੰਦੀ ਦੇ ਫੈਸਲੇ ਦੀ ਸਮੀਖਿਆ ਕਰੇ। ਉਹਨਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੁੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਛੋਟੀਆਂ ਮੀਟਿੰਗਾਂ ਕਰਨ ਦਿੱਤੀਆਂ ਜਾਣ ਤਾਂ ਜੋ ਉਮੀਦਵਾਰ ਆਪਣੇ ਵੋਟਰਾਂ ਨਾਲ ਇਨਸਾਫ ਕਰ ਸਕਣ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...

ਪੰਜਾਬ ‘ਚ ਐਕਟਿਵ ਹੋਇਆ ਮਾਨਸੂਨ, 30 ਜੁਲਾਈ ਤੱਕ ਪਏਗਾ ਮੀਂਹ!

ਮਾਨਸੂਨ ਇੱਕ ਵਾਰ ਫਿਰ ਪੰਜਾਬ ਵਿੱਚ ਸਰਗਰਮ ਹੋ ਗਿਆ ਹੈ। ਸੂਬੇ ਦੇ ਕਈ ਹਿੱਸਿਆਂ...

ਹੜ੍ਹ ਦਾ ਕਹਿਰ : 2 ਦਿਨਾਂ ‘ਚ 30 ਲੋਕਾਂ ਦੀ ਮੌਤ, ਅਹਿਮਦਾਬਾਦ ‘ਚ 20 ਸਾਲਾਂ ‘ਚ ਪਹਿਲੀ ਵਾਰ ਰਿਕਾਰਡ ਤੋੜ ਬਾਰਿਸ਼

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਆਮ...

ਫਰੀਦਕੋਟ ਨਕਲ ਕਾਂਡ: 21 ਵਿਦਿਆਰਥੀ ਜੇਲ੍ਹ ਭੇਜੇ

ਫਰੀਦਕੋਟ ਨਕਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ 21 ਪ੍ਰੀਖਿਆਰਥੀਆਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ...

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੇ ਤੁਰੰਤ ਪ੍ਰਭਾਵ ਨਾਲ ਕੀਤਾ ਸਵੀਕਾਰ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ...

ਭਗਵੰਤ ਮਾਨ ਸਰਕਾਰ ਇਲਾਜ ਦੇ ਖ਼ਰਚ ਦਾ ਬੋਝ ਪਾਏ ਬਿਨਾਂ ਗੁਣਵੱਤਾਪੂਰਨ ਕੈਂਸਰ ਇਲਾਜ ਯਕੀਨੀ ਬਣਾ ਰਹੀ ਹੈ : ਡਾ. ਬਲਬੀਰ ਸਿੰਘ

ਚੰਡੀਗੜ੍ਹ, 24 ਜੁਲਾਈ 2026:ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ...