September 8, 2026, 2:59 pm
----------- Advertisement -----------
HomeNewsLatest Newsਖਹਿਰਾ ਨੇ ਸਿੱਧੂ ਦਾ ਕੀਤਾ ਬਚਾਅ, ਰਾਣਾ ਗੁਰਜੀਤ ਨੂੰ ਦੱਸਿਆ ਰਾਜਨੀਤੀ ਦਾ...

ਖਹਿਰਾ ਨੇ ਸਿੱਧੂ ਦਾ ਕੀਤਾ ਬਚਾਅ, ਰਾਣਾ ਗੁਰਜੀਤ ਨੂੰ ਦੱਸਿਆ ਰਾਜਨੀਤੀ ਦਾ ‘ਦਲਾਲ’

Published on

----------- Advertisement -----------

ਕਾਂਗਰਸ ਦੀ ਅੰਦਰੂਨੀ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਹੁਣ ਇੱਕ ਵਾਰ ਫਿਰ ਕਾਂਗਰਸੀ ਇੱਕ-ਦੂਜੇ ਦੇ ਸਾਹਮਣੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਪਰ ਹਮਲੇ ਪਿੱਛੋਂ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਦਾ ਬਚਾਅ ਕੀਤਾ ਹੈ ਅਤੇ ਰਾਣਾ ਗੁਰਜੀਤ ਸਿੰਘ ਨੂੰ ਰਾਜਨੀਤੀ ਦਾ ਦਲਾਲ ਦੱਸਿਆ ਹੈ। ਫੇਸਬੁੱਕ ‘ਤੇ ਆਪਣੀ ਪੋਸਟ ਵਿੱਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਡੱਟ ਕੇ ਨਵਜੋਤ ਸਿੰਘ ਸਿੱਧੂ ਦੇ ਪੱਖ ਵਿੱਚ ਨਿੱਤਰੇ ਅਤੇ ਉਨ੍ਹਾਂ ਨੂੰ ਇੱਕ ਬੇਦਾਗ਼ ਤੇ ਇਮਾਨਦਾਰ ਲੀਡਰ ਦੱਸਿਆ ਹੈ।


ਜ਼ਿਕਰਯੋਗ ਹੈ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਐਤਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਵਰ੍ਹਦਿਆਂ ਉਨ੍ਹਾਂ ‘ਤੇ ਪਾਰਟੀ ਅੰਦਰ ਫੁੱਟ ਪਾਉਣ ਦੀ ਕੋਸ਼ਿਸ਼ ਕਰਨ ਅਤੇ ‘ਸੱਚੇ ਅਤੇ ਰਵਾਇਤੀ’ ਪਾਰਟੀ ਆਗੂਆਂ ਦੀ ਵਫ਼ਾਦਾਰੀ ‘ਤੇ ਸਵਾਲ ਖੜ੍ਹੇ ਕੀਤੇ ਸਨ। ਸੁਖਪਾਲ ਖਹਿਰਾ, ”ਦੋਸਤੋ, ਰਾਣਾ ਗੁਰਜੀਤ ਨੂੰ ਨਵਜੋਤ ਸਿੰਘ ਸਿੱਧੂ ਜੋ ਕਿ ਇੱਕ ਬੇਦਾਗ਼ ਅਤੇ ਇਮਾਨਦਾਰ ਲੀਡਰ ਹੈ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਣੀ ਚਾਹੀਦੀ ਹੈ। ਇਹ ਭ੍ਰਿਸ਼ਟ ਅਤੇ ਦਾਗ਼ੀ ਆਗੂ ਰਾਜਨੀਤੀ ਵਿੱਚ ਇੱਕ “ਦਲਾਲ” ਦਾ ਕੰਮ ਕਰ ਰਿਹਾ ਹੈ ਜੋ ਕਿ ਲੋਕਾਂ ਦੇ ਦਿੱਤੇ ਫ਼ਤਵੇ ਨੂੰ ਵੇਚਕੇ ਸ਼ਰਾਬ ਅਤੇ ਖੰਡ ਦੀਆਂ ਮਿੱਲਾਂ ਲਗਾਉਂਦਾ ਹੈ ਅਤੇ ਸਰਕਾਰ ਦੀ ਆੜ ਵਿੱਚ ਰੱਜਕੇ ਟੈਕਸ ਚੋਰੀ ਕਰਦਾ ਹੈ। UP ਦੀਆਂ ਆਪਣੀਆਂ ਚਾਰ ਖੰਡ ਮਿੱਲਾਂ ਅਤੇ ਕਾਰੋਬਾਰ ਨੂੰ ਬਚਾਉਣ ਵਾਸਤੇ ਇਹ ਕਾਂਗਰਸ ਵਿੱਚ ਰਹਿ ਕੇ BJP ਦੇ ਟਾਊਟ ਵਜੋਂ ਕੰਮ ਕਰਦਾ ਹੈ।”
ਉਨ੍ਹਾਂ ਅੱਗੇ ਕਿਹਾ, ”ਨਵਜੋਤ ਸਿੱਧੂ ਨੇ ਤਾਂ MP ਰਾਜ ਸਭਾ ਵੀ ਛੱਡੀ ਹੈ ਜਦ ਕਿ ਇਹ ਦਾਗ਼ੀ ਰਾਣਾ ਗੁਰਜੀਤ ਅਮਿਤ ਬਹਾਦੁਰ ਵਰਗੇ ਆਪਣੇ ਰੋਟੀ ਬਣਾਉਣ ਵਾਲੇ ਕਰਿੰਦਿਆਂ ਨੂੰ ਵਰਤ ਕੇ ਬੇਨਾਮੀ ਰੇਤ ਮਾਫੀਆ ਦਾ ਕੰਮ ਕਰਦਾ ਹੈ। ਯਾਦ ਰਹੇ ਕਿ ਅੱਜ ਵੀ ਰਾਣਾ ਗੁਰਜੀਤ ਦੀ ਉਸ ਬੇਨਾਮੀ ਫ਼ਰਮ ਦਾ 25 ਕਰੋੜ ਪੰਜਾਬ ਸਰਕਾਰ ਨੇ ਜ਼ਬਤ ਕੀਤਾ ਹੋਇਆ ਹੈ ਇਸ ਲਈ ਇਸ ਨੂੰ ਮੰਤਰੀ ਬਣਾਉਣਾ ਹੀ ਸਿਧਾਂਤਕ ਤੌਰ ‘ਤੇ ਗਲਤ ਸੀ।” ਖਹਿਰਾ ਨੇ ਕਿਹਾ ਕਿ ਜੇਕਰ ਇਸ ਦਾਗ਼ੀ ਨੂੰ ਹੀ ਮੰਤਰੀ ਬਣਾਉਣਾ ਸੀ ਤਾਂ ਫਿਰ ਹੋਰਨਾਂ ਕਾਂਗਰਸੀ ਮੰਤਰੀਆਂ ਨੂੰ ਕੱਢਣ ਦੀ ਕੀ ਲੋੜ ਸੀ, ਜਦਕਿ ਉਨ੍ਹਾਂ ਖ਼ਿਲਾਫ਼ ਸਿਰਫ ਇਲਜ਼ਾਮ ਸਨ ਪਰੰਤੂ ਇਸ ਦਾਗ਼ੀ ਮੰਤਰੀ ਖ਼ਿਲਾਫ਼ ਤੱਥਾਂ ਦੇ ਅਧਾਰ ਤੇ ਸਬੂਤ ਅੱਜ ਵੀ ਹਨ?

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...