ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਵੱਡਾ ਕਦਮ ਚੁੱਕਦਿਆਂ ਚੋਣ ਕਮੇਟੀਆਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਕਮੇਟੀਆਂ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ ਜਦਕਿ ਅਜੇ ਮਾਕਨ ਨੂੰ ਸਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਨਿਯਕੁਤ ਕੀਤਾ ਗਿਆ ਹੈ। ਅੰਬਿਕਾ ਸੋਨੀ ਨੂੰ ਚੋਣ ਕੋਆਰਡੀਨੇਸ਼ਨ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਅੰਬਿਕਾ ਸੋਨੀ ਹਾਈਕਮਾਨ ਅਤੇ ਪੰਜਾਬ ਕਮੇਟੀਆਂ ਦਰਮਿਆਨ ਕੋਆਰਡੀਨੇਸ਼ਨ ਦਾ ਕੰਮ ਕਰਨਗੇ।”
“ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਇਹ ਉਹੀ ਆਗੂ ਹਨ, ਜਿਹੜੇ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਤੋਂ ਕਿਤੇ ਨਾ ਕਿਤੇ ਨਾਰਾਜ਼ ਚੱਲਦੇ ਆ ਰਹੇ ਸਨ। ਸੁਨੀਲ ਕੁਮਾਰ ਜਾਖੜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਖੁੱਸਣ ਤੋਂ ਬਾਅਦ ਲਗਾਤਾਰ ਨਾਰਾਜ਼ ਚੱਲਦੇ ਆ ਰਹੇ ਸਨ, ਭਾਵੇਂ ਉਨ੍ਹਾਂ ਨੇ ਹਾਈਕਮਾਨ ’ਤੇ ਖੁੱਲ੍ਹੇ ਤੌਰ ’ਤੇ ਕੁੱਝ ਨਹੀਂ ਬੋਲਿਆ ਪਰ ਉਹ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ’ਤੇ ਵੱਡੇ ਹਮਲੇ ਬੋਲਦੇ ਆ ਰਹੇ ਸਨ”