May 9, 2026, 6:58 pm
----------- Advertisement -----------
HomeNewsBreaking Newsਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ, ਰੈਡੀਮੇਡ ਕੱਪੜਿਆਂ, ਪ੍ਰੋਸੈਸਡ ਫੂਡ ਸਣੇ...

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ, ਰੈਡੀਮੇਡ ਕੱਪੜਿਆਂ, ਪ੍ਰੋਸੈਸਡ ਫੂਡ ਸਣੇ ਇਨ੍ਹਾਂ ਚੀਜ਼ਾਂ ‘ਤੇ ਲਗਾਇਆ ਬੈਨ

Published on

----------- Advertisement -----------

ਪਾਕਿਸਤਾਨ ਦੇ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤ ਨੇ ਬੰਗਲਾਦੇਸ਼ ਤੋਂ ਰੈਡੀਮੇਡ ਕੱਪੜੇ ਤੇ ਪ੍ਰੋਸੈਸਡ ਫੂਡ ਸਣੇ ਕੁਝ ਚੀਜ਼ਾਂ ਦੇ ਆਯਾਤ ‘ਤੇ ਬੰਦਰਗਾਹ ਪ੍ਰਤੀਬੰਧ ਲਗਾ ਦਿੱਤੇ ਹਨ। ਭਾਰਤ ਦੇ ਮਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਅਧੀਨ ਆਉਣ ਵਾਲੇ ਡਾਇਰੈਕਟਰ ਜਨਰਲ ਆਫ ਫਾਰੇਨ ਟ੍ਰੇਡ (DGFT) ਇਕ ਨੋਟੀਫਿਕੇਸ਼ਨ ਮੁਤਾਬਕ ਇਹ ਬੰਦਰਗਾਹ ਪ੍ਰਤੀਬੰਧ ਭਾਰਤ ਤੋਂ ਹੋ ਕੇ ਲੰਘਣ ਵਾਲੇ ਨੇਪਾਲ ਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਮਾਲ ‘ਤੇ ਲਾਗੂ ਨਹੀਂ ਹੋਣਗੇ।

ਨੋਟੀਫਿਕੇਸ਼ਨ ਮੁਤਾਬਕ ਬੰਗਲਾਦੇਸ਼ ਤੋਂ ਰੈਡੀਮੇਡ ਗਾਰਮੈਂਟ ਦਾ ਇੰਪੋਰਟ ਹੁਣ ਸਿਰਫ ਨਹਾਵਾ ਸ਼ੇਵਾ (ਜਵਾਹਰ ਪੋਰਟ) ਤੇ ਕੋਲਕਾਤਾ ਪੋਰਟ ਜ਼ਰੀਏ ਹੀ ਕੀਤਾ ਜਾ ਸਕੇਗਾ। ਬਾਕੀ ਸਾਰੇ ਲੈਂਡ ਪੋਰਟ ਤੋਂ ਐਂਟਰੀ ਉਤੇ ਰੋਕ ਲਗਾ ਦਿੱਤੀ ਗਈ ਹੈ।

ਬੰਗਲਾਦੇਸ਼ ਤੋਂ ਆਉਣ ਵਾਲੀਆਂ ਖੇਪਾਂ ਨੂੰ ਅਸਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਤੇ ਖਾਸ ਤੌਰ ਤੋਂ ਪੱਛਮ ਬੰਗਾਲ ਦੇ ਚੰਗਰਾਬੰਧਾ ਤੇ ਫੁਲਬਾਰੀ ਵਿਚ ਸਥਿਤ ਕਿਸੇ ਵੀ ਲੈਂਡ ਕਸਟਮਸ ਸਟੇਸ਼ਨ ਜਾਂ ਇੰਡੀਗ੍ਰੇਟੇਡ ਚੈੱਕ ਪੋਸਟ ਜ਼ਰੀਏ ਐਂਟਰੀ ਕਰਨ ‘ਤੇ ਰੋਕ ਰਹੇਗੀ। ਹਾਲਾਂਕਿ DGFT ਨੇ ਸਪੱਸ਼ਟ ਕੀਤਾ ਕਿ ਇਹ ਪੋਰਟ ਪ੍ਰਤੀਬੰਧ ਭਾਰਤ ਤੋਂ ਹੋ ਕੇ ਨਾਪਲ ਤੇ ਭੂਟਾਨ ਜਾਣ ਵਾਲੇ ਬੰਗਲਾਦੇਸ਼ੀ ਸਾਮਾਨ ‘ਤੇ ਲਾਗੂ ਨਹੀਂ ਹੋਣਗੇ। ਇਨ੍ਹਾਂ ਪ੍ਰਤੀਬੰਧਾਂ ਵਿਚ ਮੱਛੀ, LPG, ਐਡੀਬਲ ਆਇਲ ਤੇ ਕ੍ਰਸਟ ਸਟੋਨ ਨੂੰ ਛੋਟ ਦਿੱਤੀ ਗਈ ਹੈ। ਇਹ ਸਾਮਾਨ ਇਨ੍ਹਾਂ ਬੰਦਰਗਾਹਾਂ ਜ਼ਰੀਏ ਇੰਪੋਰਟ ਕੀਤੇ ਜਾ ਸਕਦੇ ਹਨ। ਇਹ ਬਦਲਾਅ ਭਾਰਤ ਦੀ ਇੰਪੋਰਟ ਪਾਲਿਸੀ ਵਿਚ ਤਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀ ਸਿਆਸਤ ਦਾ ਨਵਾਂ ਚਿਹਰਾ ਬਣਨਗੇ ਦਿਲਜੀਤ ਦੋਸਾਂਝ? ਸਿੰਗਰ ਨੇ ਦਿੱਤਾ ਜਵਾਬ

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਜਿੱਥੇ ਵੀ ਜਾਂਦੇ ਹਨ, ਪੰਜਾਬ ਬਾਰੇ ਗੱਲ ਕਰਦੇ ਹਨ, ਪਰ ਉਨ੍ਹਾਂ...

‘ਈਡੀ, ਸੀਬੀਆਈ, ਇਨਕਮ ਟੈਕਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਹਥਿਆਰ:ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ  ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ. ਦੀ ਰੇਡ ਦੀ...

*ਬੇਅਦਬੀ ਦੇ ਮਾਮਲਿਆਂ ਵਿੱਚ ਹੁਣ ਮਾਨਸਿਕ ਰੋਗੀ ਹੋਣ ਦਾ ਬਹਾਨਾ ਨਹੀਂ ਚੱਲੇਗਾ:ਰੀ ਭਗਵੰਤ ਸਿੰਘ ਮਾਨ

* *ਬਠਿੰਡਾ, 8 ਮਈ , 2026*:ਚਾਰ ਰੋਜ਼ਾ ‘ਸ਼ੁਕਰਾਨਾ ਯਾਤਰਾ’ ਦੇ ਅੱਜ ਤੀਜੇ ਦਿਨ ਮਾਲਵਾ...

AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ,  ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।

ਹੁਸ਼ਿਆਰਪੁਰ ਤੋਂ ‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਸ਼ੁੱਕਰਵਾਰ (8 ਮਈ) ਨੂੰ ਕਿਸਨੇ ਨੇ...

ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ (ਸ਼ੁੱਕਰਵਾਰ) ਸ੍ਰੀ ਅਕਾਲ ਤਖ਼ਤ ਸਾਹਿਬ...

ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੀਆਂ ਤਾਰੀਖਾਂ ਦਾ ਐਲਾਨ! ਹੈਲਪਲਾਈਨ ਨੰਬਰ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਸ਼ਡਿਊਲ...

ਹੁਣ Visa ਖਤਮ ਹੋਣ ‘ਤੇ ਵੀ ਕੈਨੇਡਾ ‘ਚ ਰੁਕ ਸਕਣਗੇ ਪੰਜਾਬੀ, ਇਮੀਗ੍ਰੇਸ਼ਨ ਨੇ ਬਦਲੇ ਨਿਯਮ

ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ...