May 31, 2026, 2:01 am
----------- Advertisement -----------
HomeNewsBreaking News13 ਮਹੀਨਿਆਂ ਮਗਰੋਂ ਖੁੱਲ੍ਹਿਆ ਸ਼ੰਭੂ ਬਾਰਡਰ,ਲੋਕਾਂ ਨੇ ਲਿਆ ਸੁਖ ਦਾ ਸਾਹ

13 ਮਹੀਨਿਆਂ ਮਗਰੋਂ ਖੁੱਲ੍ਹਿਆ ਸ਼ੰਭੂ ਬਾਰਡਰ,ਲੋਕਾਂ ਨੇ ਲਿਆ ਸੁਖ ਦਾ ਸਾਹ

Published on

----------- Advertisement -----------

ਲਗਭਗ 13 ਮਹੀਨਿਆਂ ਬਾਅਦ ਹਰਿਆਣਾ-ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਡਟੇ ਕਿਸਾਨਾਂ ਦਾ ਧਰਨਾ ਆਖਿਰਕਾਰ ਖਤਮ ਹੋ ਗਿਆ ਤੇ ਸ਼ੰਭੂ ਬਾਰਡਰ ਦੀ ਇੱਕ ਸਾਈਡ ਤੋਂ ਆਵਾਜਾਈ ਬਹਾਲ ਕਰ ਦਿੱਤੀ ਗਈ। ਪੰਜਾਬ ਤੋਂ ਹਰਿਆਣਾ ਜਾਣ ਵਾਲੀ ਇੱਕ ਸਾਈਡ ਵੀ ਖੋਲ੍ਹ ਦਿੱਤੀ ਗਈ।

ਵੀਰਵਾਰ ਨੂੰ ਪੁਲਿਸ ਪ੍ਰਸ਼ਾਸਨ ਨੇ ਸ਼ੰਭੂ-ਅੰਬਾਲਾ ਹਾਈਵੇ ਨੂੰ ਇੱਕ ਪਾਸਿਓਂ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਰਾਜਪੁਰਾ ਤੋਂ ਅੰਬਾਲਾ ਜਾਣ ਲਈ ਸ਼ੰਭੂ ਬਾਰਡਰ ‘ਤੇ ਇੱਕ ਪਾਸਿਓਂ ਰਸਤਾ ਖੋਲ੍ਹੇ ਜਾਣ ਮਗਰੋਂ ਆਵਾਜਾਈ ਸ਼ੁਰੂ ਕਰ ਦਿੱਤੀ ਗਈ। ਹੁਣ ਪੰਜਾਬ-ਹਰਿਆਣਾ ਸਿਰਫ਼ NHAI ਦੀ ਕਲੀਅਰੈਂਸ ਦੀ ਉਡੀਕ ਵਿਚ ਹੈ।

ਵੀਰਵਾਰ ਸਵੇਰੇ ਹਰਿਆਣਾ ਤੋਂ ਬੁਲਡੋਜ਼ਰ ਭੇਜੇ ਗਏ, ਜਿਨ੍ਹਾਂ ਨੇ ਕੰਕਰੀਟ ਦੇ ਬੈਰੀਕੇਡ ਹਟਾ ਦਿੱਤੇ। ਪੰਜਾਬ ਪੁਲਿਸ ਨੇ ਕਿਸਾਨਾਂ ਵੱਲੋਂ ਬਣਾਏ ਆਰਜ਼ੀ ਢਾਂਚੇ ਨੂੰ ਪਹਿਲਾਂ ਹੀ ਹਟਾ ਦਿੱਤਾ ਸੀ।

ਸ਼ੰਭੂ ਸਰਹੱਦ ‘ਤੇ ਇਕ ਲੇਨ ਤੋਂ ਕੰਕਰੀਟ ਅਤੇ ਪੱਥਰ ਦੀ ਬੈਰੀਕੇਡਿੰਗ ਹਟਾਉਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਤੋਂ ਬਾਅਦ ਸ਼ਾਮ 4.30 ਵਜੇ ਦੇ ਕਰੀਬ ਵਾਹਨਾਂ ਦੇ ਲੰਘਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ। ਹਾਲਾਂਕਿ ਪੁਲ ਦੀ ਦੂਜੀ ਲੇਨ ਨੂੰ ਵੀ ਖੋਲ੍ਹਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸੜਕ ਦੇ ਖੁੱਲ੍ਹਣ ਨਾਲ ਹੁਣ ਹੋਰ 20 ਕਿਲੋਮੀਟਰ ਦਾ ਵਾਧੂ ਸਫ਼ਰ ਨਹੀਂ ਕਰਨਾ ਪਵੇਗਾ।

ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕੋਈ ਤਾਕਤ ਦੀ ਵਰਤੋਂ ਨਹੀਂ ਕੀਤੀ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਹਿਯੋਗ ਦਿੱਤਾ। ਹੁਣ ਸੜਕ ਸਾਫ਼ ਹੋਣ ਤੋਂ ਬਾਅਦ ਜਲਦੀ ਹੀ ਇੱਥੇ ਆਵਾਜਾਈ ਸੁਚਾਰੂ ਹੋ ਜਾਵੇਗੀ।

ਫਰਵਰੀ 2024 ਤੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇੱਥੇ ਇਕੱਠੇ ਹੋਏ ਕਿਸਾਨਾਂ ਨੇ ਇਹ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ, ਜਿਸ ਕਾਰਨ ਦੋਵਾਂ ਸੂਬਿਆਂ ਵਿਚਾਲੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਵੀਰਵਾਰ ਨੂੰ ਹਰਿਆਣਾ ਪੁਲਿਸ ਨੇ ਦੋਵਾਂ ਰਾਜਾਂ ਦੀ ਸਰਹੱਦ ‘ਤੇ ਮੁੱਖ ਮਾਰਗ ‘ਤੇ ਲਗਾਏ ਕੰਕਰੀਟ ਦੇ ਬੈਰੀਕੇਡ ਵੀ ਹਟਾ ਦਿੱਤੇ ਹਨ ਅਤੇ ਬੁਲਡੋਜ਼ਰਾਂ ਦੀ ਮਦਦ ਨਾਲ ਸੜਕ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਮੁੱਖ ਮਾਰਗ ਵੀ ਸ਼ਾਮ ਤੱਕ ਪੂਰੀ ਤਰ੍ਹਾਂ ਖੁੱਲ੍ਹ ਜਾਣ ਦੀ ਉਮੀਦ ਹੈ।

ਪੰਜਾਬ ਪੁਲਿਸ ਵੀ ਧਰਨੇ ਵਾਲੀ ਥਾਂ ‘ਤੇ ਬਣੀਆਂ ਆਰਜ਼ੀ ਉਸਾਰੀਆਂ ਨੂੰ ਤੇਜ਼ੀ ਨਾਲ ਹਟਾ ਰਹੀ ਹੈ। ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਸੜਕ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਚੰਡੀਗੜ੍ਹ; 30 ਮਈ 2026:ਸੂਬੇ ਵਿੱਚ ਕੁੜੀਆਂ ਦੀ ਸਿੱਖਿਆ, ਬਾਲਗ ਸਿਹਤ ਅਤੇ ਲਿੰਗ-ਸੰਵੇਦਨਸ਼ੀਲ ਪੜ੍ਹਾਈ ਨੂੰ...

ਮਾਨ ਸਰਕਾਰ ਨੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਕਰਵਾ ਕੇ ਸਿੱਖਿਆ ਵਿੱਚ ਪੰਜਾਬ ਦੀ ਅੱਵਲ ਦਰਜਾਬੰਦੀ ਦਾ ਜਸ਼ਨ ਮਨਾਇਆ

ਚੰਡੀਗੜ੍ਹ, 30 ਮਈ:ਕੌਮੀ ਸਿੱਖਿਆ ਦਰਜਾਬੰਦੀ 'ਚ ਪੰਜਾਬ ਵੱਲੋਂ ਸਿਖ਼ਰਲਾ ਸਥਾਨ ਮੱਲਣ ਦੇ ਜਸ਼ਨ ਮਨਾਉਣ...

ਪੰਜਾਬ ਸਰਕਾਰ ਵਿੱਚ ਠੇਕਾ ਸਿਸਟਮ ਹੋਇਆ ਖਤਮ

ਚੰਡੀਗੜ੍ਹ, 30 ਮਈ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ...

ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ਦੇ ਕੰਮ ਦੀ ਕੀਤੀ ਪ੍ਰਸ਼ੰਸਾ, ਈਡੀ ਪਾਰਟੀ ਦਾ ਸਫਾਇਆ ਕਰ ਦਿੱਤਾ – ਕੇਜਰੀਵਾਲ

ਨਵੀਂ ਦਿੱਲੀ, 29 ਮਈ:ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸ਼ਹਿਰੀ ਸਥਾਨਕ ਨਿਕਾਏ...

ਪੰਜਾਬ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ; ‘ਈ.ਡੀ. ਪਾਰਟੀ’ (ਭਾਜਪਾ) ਪੰਜਵੇਂ ਸਥਾਨ ‘ਤੇ ਖਿਸਕੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 29 ਮਈ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਉਂਸਪਲ ਚੋਣਾਂ ਵਿੱਚ ਆਮ...

‘ਭਾਜਪਾ ਇੱਕਲਿਆਂ ਚੋਣ ਜਿੱਤਣ ਦੀ ਸਥਿਤੀ ‘ਚ ਨਹੀਂ’, ਕੈਪਟਨ ਨੇ ਮੁੜ SAD-BJP ਗੱਠਜੋੜ ਦੀ ਕੀਤੀ ਵਕਾਲਤ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ...

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਅਜੇ ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਦਿੱਲੀ ‘ਚ ਹਾਈਕਮਾਨ ਨੇ ਦਿੱਤੇ ਸੰਕੇਤ

ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਉਠਾਇਆ...