ਚੰਡੀਗੜ੍ਹ, 14 ਫਰਵਰੀ 2022 – ਰਾਹੁਲ ਗਾਂਧੀ ਚੋਣ ਪ੍ਰਚਾਰ ਲਈ ਪੰਜਾਬ ਪਹੁੰਚ ਕੇ ਹੁਸ਼ਿਆਰਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਰੈਲੀ ਨੂੰ ਨਵਜੋਤ ਸਿੱਧੂ ਨੇ ਵੀ ਸੰਬੋਧਨ ਕੀਤਾ। ਬੀਤੇ ਕੱਲ੍ਹ ਪ੍ਰਿਅੰਕਾ ਦੇ ਪ੍ਰਚਾਰ ਦੌਰਾਨ ਧੂਰੀ ਵਿੱਚ ਸਿੱਧੂ ਨੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਮਿਸਾਲ ਦਿੱਤੀ ਕਿ ਰਾਹੁਲ ਨੇ ਗੱਦੇ ਪੁਰਾਣੇ ਇੱਕ ਪਾਸੇ ਸੁੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਨਕਸ਼ੇ ਤੋਂ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇਗਾ। ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਮੈਂ ਅੱਜ ਤੱਕ ਕੁਝ ਨਹੀਂ ਮੰਗਿਆ। ਜੇਕਰ ਸਾਡੀ ਸਰਕਾਰ ਆ ਗਈ ਅਤੇ ਮੈਂ ਪ੍ਰਧਾਨ ਬਣਿਆ ਰਿਹਾ ਤਾਂ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨ ਨਹੀਂ ਬਣਾਉਣਗੇ। ਕਾਂਗਰਸੀ ਵਰਕਰਾਂ ਨੂੰ ਅਹੁਦੇ ਦੇਣਗੇ। ਇਸ ਨਾਲ ਪੰਜਾਬ ਵਿੱਚ ਕਾਂਗਰਸ ਮਜ਼ਬੂਤ ਹੋਵੇਗੀ।
ਪੰਜਾਬ ਵਿੱਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ਲਈ 18 ਦਿਨਾਂ ਵਿੱਚ ਗਾਂਧੀ ਦੀ ਇਹ ਤੀਜੀ ਫੇਰੀ ਹੈ। ਪਹਿਲਾਂ ਉਨ੍ਹਾਂ ਅੰਮ੍ਰਿਤਸਰ ਦੇ ਧਾਰਮਿਕ ਸਥਾਨ ਮੱਥਾ ਟੇਕ ਜਲੰਧਰ ਵਿਖੇ ਵਰਚੁਅਲ ਰੈਲੀ ਕੀਤੀ। ਇਸ ਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਲੁਧਿਆਣਾ ਆਏ ਸਨ।












