October 9, 2026, 3:49 pm
----------- Advertisement -----------
HomeNewsBreaking Newsਪੰਜਾਬ ਚੋਣਾਂ ਲਈ ਨਵੀਂ ਰਣਨੀਤੀ, ਦੋ ਸੀਟਾਂ ਤੋਂ ਮੈਦਾਨ ‘ਚ ਉਤਰਨਗੇ ਅੰਮ੍ਰਿਤਪਾਲ...

ਪੰਜਾਬ ਚੋਣਾਂ ਲਈ ਨਵੀਂ ਰਣਨੀਤੀ, ਦੋ ਸੀਟਾਂ ਤੋਂ ਮੈਦਾਨ ‘ਚ ਉਤਰਨਗੇ ਅੰਮ੍ਰਿਤਪਾਲ ਸਿੰਘ; ਮੁਹਾਲੀ ਬੈਠਕ ‘ਚ ਲਿਆ ਫ਼ੈਸਲਾ

Published on

----------- Advertisement -----------

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੇ ਸਿਆਸੀ ਪਿੜ ਵਿੱਚ ਇੱਕ ਵੱਡਾ ਧਮਾਕਾ ਹੋਣ ਦੇ ਆਸਾਰ ਬਣ ਗਏ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਉਤਾਰਨ ਦੀ ਜ਼ੋਰਦਾਰ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਦੀ ਨਵੀਂ ਸਿਆਸੀ ਰਣਨੀਤੀ ਤਹਿਤ ਅੰਮ੍ਰਿਤਪਾਲ ਸਿੰਘ ਦੋ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨਗੇ।

ਮੁਹਾਲੀ ਮੀਟਿੰਗ ਵਿੱਚ ਲਿਆ ਗਿਆ ਅਹਿਮ ਫ਼ੈਸਲਾ

ਸ਼ੁੱਕਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੁਹਾਲੀ ਵਿਖੇ ਇੱਕ ਅਹਿਮ ਤੇ ਉੱਚ ਪੱਧਰੀ ਬੈਠਕ ਹੋਈ, ਜਿਸ ਦੌਰਾਨ ਇਸ ਰਣਨੀਤੀ ਤੇ ਮੋਹਰ ਲਗਾਈ ਗਈ। ਇਸ ਬੈਠਕ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈ। ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਹਾਲਾਤ ਅਤੇ ਪਾਰਟੀ ਦੇ ਦਾਅਵਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਲੰਬੀ, ਗਿੱਦੜਬਾਹਾ ਤੇ CM ਮਾਨ ਦੇ ਹਲਕੇ ਤੇ ਨਜ਼ਰ

ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਪਾਲ ਸਿੰਘ ਹਲਕਾ ਲੰਬੀ ਜਾਂ ਗਿੱਦੜਬਾਹਾ ਵਿੱਚੋਂ ਕਿਸੇ ਇੱਕ ਸੀਟ ਤੋਂ ਚੋਣ ਲੜ ਸਕਦੇ ਹਨ। ਪਾਰਟੀ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਹਲਕਾ ਲੰਬੀ ਵਿੱਚ ਇੱਕ ਵਿਸ਼ੇਸ਼ ਜ਼ਮੀਨੀ ਸਰਵੇਖਣ ਵੀ ਕਰਵਾਇਆ ਗਿਆ ਹੈ। ਪਾਰਟੀ ਨੇ ਇਹ ਪੱਕਾ ਮਨ ਬਣਾ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਸ ਵੀ ਸੀਟ ਭਾਵੇਂ ਉਹ ਲੰਬੀ ਹੋਵੇ ਜਾਂ ਗਿੱਦੜਬਾਹਾ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਨਗੇ, ਅੰਮ੍ਰਿਤਪਾਲ ਸਿੰਘ ਓਥੋਂ ਹੀ ਉਨ੍ਹਾਂ ਦੇ ਖ਼ਿਲਾਫ਼ ਉਮੀਦਵਾਰ ਵਜੋਂ ਮੈਦਾਨ ਵਿੱਚ ਨਿੱਤਰਨਗੇ। ਠੀਕ ਇਸੇ ਤਰਜ਼ ਤੇ, ਮੁੱਖ ਮੰਤਰੀ ਭਗਵੰਤ ਮਾਨ ਜਿਸ ਹਲਕੇ ਤੋਂ ਆਪਣੀ ਚੋਣ ਲੜਨਗੇ, ਅੰਮ੍ਰਿਤਪਾਲ ਸਿੰਘ ਉਸੇ ਸੀਟ ਤੋਂ ਦੂਜੇ ਮੋਰਚੇ ਵਜੋਂ ਚੋਣ ਲੜਨਗੇ।

ਰਾਮਪੁਰਾ ਫੂਲ ਬਾਰੇ ਬਦਲੀ ਰਣਨੀਤੀ

ਇਸ ਤੋਂ ਪਹਿਲਾਂ ਪਾਰਟੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਲਕਾ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਉਣ ਦੀ ਯੋਜਨਾ ਉਲੀਕੀ ਗਈ ਸੀ। ਇਸ ਪਿੱਛੇ ਮੁੱਖ ਵਜ੍ਹਾ ਇਹ ਸੀ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਫ਼ਰੀਦਕੋਟ ਸੰਸਦੀ ਹਲਕੇ ਅੰਦਰ ਪਾਰਟੀ ਉਮੀਦਵਾਰ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ ਵੋਟਾਂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚੋਂ ਹੀ ਪਈਆਂ ਸਨ। ਹਾਲਾਂਕਿ, ਕੱਲ੍ਹ ਹੋਈ ਉੱਚ ਪੱਧਰੀ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਰਾਮਪੁਰਾ ਫੂਲ ਦੀ ਬਜਾਏ ਅੰਮ੍ਰਿਤਪਾਲ ਸਿੰਘ ਸਿੱਧਾ ਮੁੱਖ ਮੰਤਰੀ ਦੇ ਖ਼ਿਲਾਫ਼ ਉੱਤਰਨਗੇ। ਇਸ ਬਦਲਾਅ ਤੋਂ ਬਾਅਦ ਪਾਰਟੀ ਨੇ ਰਾਮਪੁਰਾ ਫੂਲ ਹਲਕੇ ਤੋਂ ਗਿੱਲ ਰੌਂਤਾ ਨੂੰ ਆਪਣਾ ਅਧਿਕਾਰਤ ਉਮੀਦਵਾਰ ਐਲਾਨ ਦਿੱਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੇਸ਼ੀ ਤੋਂ ਪਹਿਲਾਂ ਸਾਬਕਾ ਅਕਾਲੀ ਆਗੂ ਨੂੰ ਮਿਲੀਆਂ ਧਮਕੀਆਂ, DGP ਤੋਂ ਮੰਗੀ ਸੁਰੱਖਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਨਾਲ ਸੰਬੰਧਿਤ ਵਿਵਾਦਪੂਰਨ...

ਹਾਈ ਕੋਰਟ ਨੇ ਬੇਅੰਤ ਸਿੰਘ ਦੇ ਪਰਿਵਾਰ ਵੱਲੋਂ ਸਰਕਾਰੀ ਘਰ ’ਤੇ ਕਬਜ਼ੇ ਖ਼ਿਲਾਫ਼ ਪਟੀਸ਼ਨ ਰੱਦ ਕੀਤੀ

ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਲਫ਼ਨਾਮੇ ਦਾ ਨੋਟਿਸ ਲਿਆ ਜਿਸ ਵਿੱਚ ਕਿਹਾ ਗਿਆ...

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ‘Signed To God World Tour’ ਸ਼ੁਰੂ, ਟੋਰਾਂਟੋ ‘ਚ ਹੋਵੇਗਾ ਸਿੱਧੂ ਦੇ ਹੋਲੋਗ੍ਰਾਮ ਦਾ ਪਹਿਲਾ ਸ਼ੋਅ

ਮੂਸੇਵਾਲੇ ਦਾ ਹੋਲੋਗ੍ਰਾਮ ਟੂਰ ਅੱਜ 9 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ‘Signed To...

ਅਮਰੀਕਾ ’ਚ ਗ੍ਰੀਨ ਕਾਰਡ ਦਾ ਰਾਹ ਹੋਇਆ ਔਖਾ? ਇੰਫੋਸਿਸ ਸਣੇ 8 ਕੰਪਨੀਆਂ ਸਸਪੈਂਡ

ਅਮਰੀਕਾ ‘ਚ ਭਾਰਤੀ ਆਈਟੀ ਮੁਲਾਜ਼ਮਾਂ ਲਈ ਗ੍ਰੀਨ ਕਾਰਡ ਪਾਉਣ ਦਾ ਰਸਤਾ ਮੁਸ਼ਕਲ ਹੋ ਸਕਦਾ...

ਗੌਰਵ ਯਾਦਵ ਬਣੇ ਪੰਜਾਬ ਦੇ ਪੱਕੇ DGP, ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਆਖਿਰਕਾਰ ਪੰਜਾਬ ਨੂੰ ਪੱਕਾ ਡੀਜੀਪੀ ਮਿਲ ਗਿਆ ਹੈ। ਗੌਰਵ ਯਾਦਵ ਦੇ ਨਾਂ ‘ਤੇ ਪੰਜਾਬ...

OSD ਘੁੰਮਣ ਨੂੰ ਹਾਈ ਕੋਰਟ ਤੋਂ ਝਟਕਾ, ਜਸਟਿਸ ਬੇਦੀ ਨੇ ਸੁਣਵਾਈ ਤੋਂ ਕੀਤਾ ਇਨਕਾਰ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। CM ਦੇ OSD ਰਾਜਬੀਰ ਸਿੰਘ...

ਫਾਸਟ-ਟ੍ਰੈਕ ਪੰਜਾਬ ਪੋਰਟਲ ਰਾਹੀਂ ਅਪਲਾਈ ਕਰਨ ਦੇ 45 ਦਿਨਾਂ ਦੇ ਅੰਦਰ ਦਿੱਤੀਆਂ ਜਾਣਗੀਆਂ ਸਾਰੀਆਂ ਪ੍ਰਵਾਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 8 ਅਕਤੂਬਰ:ਕਾਰੋਬਾਰ ਵਿੱਚ ਸੌਖ, ਪਾਰਦਰਸ਼ਤਾ ਅਤੇ ਰੋਜ਼ਗਾਰ ਪੈਦਾ ਕਰਨ `ਤੇ ਨਵੇਂ ਸਿਰਿਓਂ ਧਿਆਨ...