ਪੰਜਾਬ ਵਿੱਚ ਕਰੋਨਾ ਦੇ 284 ਐਕਟਿਵ ਕੇਸ ਸਾਹਮਣੇ ਆਏ ਹਨ। ਐਤਵਾਰ ਨੂੰ 24 ਘੰਟਿਆਂ ਵਿੱਚ 23 ਨਵੇਂ ਮਰੀਜ਼ ਮਿਲੇ ਹਨ। ਪਟਿਆਲਾ ਜ਼ਿਲ੍ਹਾ ਪੰਜਾਬ ਵਿੱਚ ਕੋਰੋਨਾ ਐਕਟਿਵ ਕੇਸਾਂ ਵਿੱਚ ਸਭ ਤੋਂ ਉੱਪਰ ਹੈ। ਜਿੱਥੇ 135 ਐਕਟਿਵ ਕੇਸ ਹਨ। ਦੂਜੇ ਨੰਬਰ ‘ਤੇ ਮੋਹਾਲੀ ‘ਚ 67 ਅਤੇ ਤੀਜੇ ਨੰਬਰ ‘ਤੇ ਲੁਧਿਆਣਾ ‘ਚ 22 ਐਕਟਿਵ ਕੇਸ ਹਨ। 1 ਅਪ੍ਰੈਲ ਤੋਂ ਹੁਣ ਤੱਕ ਪੰਜਾਬ ‘ਚ ਕੋਰੋਨਾ ਦੇ 820 ਮਰੀਜ਼ ਸਾਹਮਣੇ ਆ ਚੁੱਕੇ ਹਨ।
ਇਨ੍ਹਾਂ ‘ਚੋਂ 4 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 620 ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮਰੀਜ਼ ਮਿਲਣ ਦੇ ਮਾਮਲੇ ਵਿੱਚ ਪਟਿਆਲਾ ਜ਼ਿਲ੍ਹਾ ਸਭ ਤੋਂ ਉੱਪਰ ਹੈ। ਜਿੱਥੇ ਇਨ੍ਹਾਂ 38 ਦਿਨਾਂ ‘ਚ 188 ਮਾਮਲੇ ਸਾਹਮਣੇ ਆਏ ਹਨ। ਮੋਹਾਲੀ 175 ਮਰੀਜ਼ਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਲੁਧਿਆਣਾ ਵਿੱਚ 111 ਅਤੇ ਜਲੰਧਰ ਵਿੱਚ 80 ਮਰੀਜ਼ ਪਾਏ ਗਏ ਹਨ। ਬਾਕੀ ਜ਼ਿਲ੍ਹਿਆਂ ਵਿੱਚ ਇਹ ਗਿਣਤੀ 50 ਤੋਂ ਘੱਟ ਹੈ।












