ਅੰਮ੍ਰਿਤਸਰ : ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਜੇਕਰ ਅੰਮ੍ਰਿਤਸਰ ਪੂਰਬੀ ਗੱਲ ਦੀ ਕਰੀਏ ਤਾਂ ਇਥੇ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਹੁਣ ਨਵਜੋਤ ਸਿੰਘ ਸਿੱਧੂ ਅੱਗੇ ਚੱਲ ਰਹੇ ਹਨ ਤੇ ਮਜੀਠੀਆ ਪਿੱਛੇ ਹਨ। ਦੋਵਾਂ ਆਗੂਆਂ ਲਈ ਮੁੱਛ ਦਾ ਸਵਾਲ ਬਣੀ ਹੋਈ ਇਸ ਸੀਟ ’ਤੇ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਹੈ ਅਤੇ ਦੋਵਾਂ ਵਲੋਂ ਜਿੱਤ ਦਾ ਦਾਅਵਾ ਠੋਕਿਆ ਜਾ ਰਿਹਾ ਸੀ।
----------- Advertisement -----------
Punjab Elections Result : ਅੰਮ੍ਰਿਤਸਰ ਪੂਰਬੀ ’ਚ ਸਖਤ ਮੁਕਾਬਲਾ, ਹੁਣ ਨਵਜੋਤ ਸਿੱਧੂ ਅੱਗੇ
Published on
----------- Advertisement -----------












