ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਦਾ ਖ਼ਤਰਾ ਵਧਣ ਲੱਗਾ ਹੈ। ਸੂਬੇ ਵਿੱਚ ਓਮਿਕਰੋਨ ਦਾ ਤੀਜਾ ਮਰੀਜ਼ ਮਿਲਿਆ ਹੈ। ਮੀਡਿਆ ਰਿਪੋਰਟਾਂ ਮੁਤਾਬਕ ਵਿਦੇਸ਼ ਤੋਂ ਪਰਤਿਆ ਇਹ ਮਰੀਜ਼ ਪੰਜਾਬ ਦੇ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜੋ ਦਿੱਲੀ ਤੋਂ ਸਿੱਧਾ ਹਿਮਾਚਲ ਪ੍ਰਦੇਸ਼ ਗਿਆ ਸੀ। ਇਸ ਦੀ ਸੂਚਨਾ ਤੁਰੰਤ ਹਿਮਾਚਲ ਸਰਕਾਰ ਨੂੰ ਭੇਜੀ ਗਈ ਅਤੇ ਉਸ ਨੂੰ ਹਿਮਾਚਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਸ਼ਨੀਵਾਰ ਨੂੰ 24 ਘੰਟਿਆਂ ‘ਚ ਕੋਰੋਨਾ ਦੇ 332 ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1041 ਹੋ ਗਈ ਹੈ। ਸਭ ਤੋਂ ਮਾੜੀ ਹਾਲਤ ਪਟਿਆਲਾ ਦੀ ਹੈ, ਜਿੱਥੇ ਸ਼ਨੀਵਾਰ ਨੂੰ 98 ਮਰੀਜ਼ ਪਾਏ ਗਏ। ਪਠਾਨਕੋਟ ਵਿੱਚ 53, ਲੁਧਿਆਣਾ ਵਿੱਚ 37, ਜਲੰਧਰ ਵਿੱਚ 36, ਬਠਿੰਡਾ ਵਿੱਚ 31, ਮੁਹਾਲੀ ਵਿੱਚ 31 ਮਰੀਜ਼ ਪਾਏ ਗਏ ਹਨ। ਬਾਕੀ ਜ਼ਿਲ੍ਹਿਆਂ ਵਿੱਚ ਇਹ ਅੰਕੜਾ 10 ਤੋਂ ਘੱਟ ਹੈ।












