ਪੰਜਾਬ ‘ਚ 52 ਸਾਲਾਂ ‘ਚ ਅਪ੍ਰੈਲ ਮਹੀਨੇ ‘ਚ ਸਭ ਤੋਂ ਗਰਮ ਦਿਨ ਰਿਹਾ ਹੈ। ਆਮ ਤੌਰ ‘ਤੇ ਆਮ ਤਾਪਮਾਨ 34-35 ਡਿਗਰੀ ਹੁੰਦਾ ਹੈ। ਇਸ ਵਾਰ ਪਾਰਾ 46 ਡਿਗਰੀ ਨੂੰ ਪਾਰ ਕਰ ਗਿਆ ਹੈ। ਚੰਡੀਗੜ੍ਹ ‘ਚ ਅਪ੍ਰੈਲ ਦਾ ਮਹੀਨਾ ਪਿਛਲੇ 12 ਸਾਲਾਂ ‘ਚ ਸਭ ਤੋਂ ਗਰਮ ਦਿਨ ਰਿਹਾ ਹੈ। ਸ਼ਨੀਵਾਰ ਨੂੰ ਬਠਿੰਡਾ (ਏਅਰ ਫੋਰਸ ਸਟੇਸ਼ਨ) 46.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ, ਜਦਕਿ ਪਟਿਆਲਾ ਦਾ ਵੀ ਤਾਪਮਾਨ 46.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਮਈ ਦਾ ਮਹੀਨਾ ਪਿਛਲੇ ਸਾਲ ਦੇ ਮੁਕਾਬਲੇ ਔਸਤ ਨਾਲੋਂ ਜ਼ਿਆਦਾ ਗਰਮ ਰਹੇਗਾ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਵਿਭਾਗ ਨੇ ਪੰਜਾਬ ‘ਤੇ 1 ਮਈ ਤੋਂ ਪੱਛਮੀ ਗੜਬੜੀ ਸ਼ੁਰੂ ਹੋਵੇਗੀ। 1-2 ਮਈ ਨੂੰ ਹੀਟਵੇਵ, 3-4 ਮਈ ਨੂੰ ਧੂੜ ਭਰੀ ਹਨੇਰੀ ਚੱਲੇਗੀ। ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਇਸ ਸਾਲ ਅਪ੍ਰੈਲ ਦਾ ਮਹੀਨਾ ਪਿਛਲੇ 122 ਸਾਲਾਂ ਵਿੱਚ ਸਭ ਤੋਂ ਗਰਮ ਰਿਹਾ, ਜਿੱਥੇ ਔਸਤ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 35.9 ਡਿਗਰੀ ਸੈਲਸੀਅਸ ਅਤੇ 37.78 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।












