ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ। ਇਕ ਵਿਦਿਆਰਥੀ ਨੇ ਮੀਡੀਆ ਦੇ ਸਾਹਮਣੇ ਬਿਆਨ ਦਿੱਤਾ ਹੈ ਕਿ ਇਕ ਅਫ਼ਸਰ ਨੇ ਉਸ ਨੂੰ ਡਾਇਰੈਕਟ ਭਰਤੀ ਲਈ 7 ਲੱਖ ਦੀ ਰਿਸ਼ਵਤ ਮੰਗੀ ਸੀ। ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਪੂਰੇ ਫਰਜ਼ੀਵਾੜੇ ਨੂੰ ਲੈ ਕੇ ਤਿੰਨ ਦਿਨਾਂ ਤੋਂ ਸੰਘਰਸ਼ ਕਰ ਰਹੇ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਅੱਜ ਜਲੰਧਰ ਦੇ ਪੀ. ਏ. ਪੀ. ਚੌਂਕ ਵਿਚ ਧਰਨਾ ਲਗਾਇਆ। ਇਥੇ ਇਹ ਵੀ ਦੱਸਣਯੋਗ ਹੈ ਕਿ ਕੱਲ੍ਹ ਰਾਤ ਤੋਂ ਠੰਡ ’ਚ ਬੈਠੇ ਇਹ ਮੁੰਡੇ-ਕੁੜੀਆਂ ਦੀ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਸੁਧ ਲੈਣ ਨਹੀਂ ਪਹੁੰਚਿਆ।ਉਨ੍ਹਾਂ ਦਾ ਦੋਸ਼ ਹੈ ਕਿ ਜੋ ਪੁਲਸ ਅਫ਼ਸਰ ਆ ਰਹੇ ਹਨ, ਉਹ ਧਮਕਾ ਰਹੇ ਹਨ ਅਤੇ ਉਨ੍ਹਾਂ ਨੂੰ ਇਥੋਂ ਮਾਰ ਕੇ ਭਜਾਉਣ ਵੱਲ ਅਤੇ ਗਾਲ੍ਹਾਂ ਕੱਢਣ ਦੀਆਂ ਧਮਕੀਆਂ ਦੇ ਰਹੇ ਹਨ। ਭਰਤੀ ’ਤੇ ਸ਼ਾਮਲ ਹੋਏ ਕਰਨਦੀਪ ਸਿੰਘ ਨੇ ਇਕ ਬਹੁਤ ਵੱਡਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਮੋਹਾਲੀ ਦੇ ਅਫ਼ਸਰ ਨੇ ਉਸ ਨੂੰ ਡਾਇਰੈਕਟ ਭਰਤੀ ਕਰਵਾਉਣ ਲਈ 7 ਲੱਖ ਪੈਸੇ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਪੁਖ਼ਤਾ ਸਬੂਤ ਹਨ ਅਤੇ ਸਮਾਂ ਆਉਣ ’ਤੇ ਉਹ ਮੀਡੀਆ ਨੂੰ ਵਿਖਾਉਣਗੇ।

ਜੇਕਰ ਅਜਿਹੇ ਨਿਕਲਿਆ ਤਾਂ ਉਹ ਪੁਲਸ ਪ੍ਰਸ਼ਾਸਨ ਲਈ ਬਹੁਤ ਵੱਡਾ ਖੜ੍ਹਾ ਕਰ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਵਿਚ ਕਾਂਸਟੇਬਲਾਂ ਦੀ ਭਰਤੀ ਨੂੰ ਲੈ ਕੇ ਬੀਤੇ ਦਿਨੀਂ ਹੋਈ ਲਿਖਤੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿਚ ਮੈਰਿਟ ਲਿਸਟ ਵਿਚ ਧਾਂਦਲੀ ਦਾ ਦੋਸ਼ ਲਾਉਂਦਿਆਂ ਭਰਤੀ ਲਈ ਆਏ ਉਮੀਦਵਾਰਾਂ ਨੇ ਬੀ. ਐੱਸ. ਐੱਫ. ਚੌਂਕ ਵਿਚ ਧਰਨਾ ਲਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀਧਰਨੇ ਦੌਰਾਨ ਨੌਜਵਾਨ ਦੋਸ਼ ਲਾ ਰਹੇ ਸਨ ਕਿ ਭਰਤੀ ਵਿਚ ਫਰਜ਼ੀਵਾੜੇ ਅਤੇ ਸਿਫ਼ਾਰਸ਼ੀ ਕਾਂਸਟੇਬਲਾਂ ਦੀ ਭਰਤੀ ਨੂੰ ਲੈ ਕੇ ਉਹ ਕਾਫੀ ਸਮੇਂ ਤੋਂ ਮਾਮਲਾ ਉਠਾ ਰਹੇ ਹਨ। ਇਹੀ ਹੀ ਨਹੀਂ, ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਵੀ ਦਿੱਤਾ ਪਰ ਕਿਸੇ ਵੀ ਤਰ੍ਹਾਂ ਨਾਲ ਕੋਈ ਕਾਰਵਾਈ ਨਹੀਂ ਹੋਈ। ਇਸ ਕਾਰਨ ਅੱਜ ਮਜਬੂਰਨ ਉਨ੍ਹਾਂ ਨੂੰ ਆਪਣੇ ਹੱਕ ਅਤੇ ਸਵਾਲਾਂ ਦੇ ਜਵਾਬ ਲੈਣ ਲਈ ਸੜਕ ’ਤੇ ਉਤਰਨਾ ਪਿਆ।