ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਪੁਹੰਚੇ ਹਨ ਜਿਥੇ ਉਹਨਾਂ ਨੂੰ ਲੋਕ ਵੱਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਇਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਲਵਿੰਦਰ ਕੁਮਾਰ ਨੂੰ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਚੋਣ ਮੈਦਾਨ ਚ ਉਤਾਰਿਆ ਹੈ। ਜਿਸ ਦੇ ਹੱਕ ‘ਚ ਅੱਜ SAD ਵੱਲੋ ਉਥੇ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐਡਵੋਕੇਟ ਬਲਵਿੰਦਰ ਕੁਮਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸਾਂਝੇ ਉਮੀਦਵਾਰ ਦੇ ਤੌਰ ’ਤੇ ਹਨ।
ਇਥੇ ਵੱਡੀ ਗਿਣਤੀ ’ਚ ਬਸਪਾ ਤੇ ਅਕਾਲੀ ਦਲ ਦੇ ਆਗੂ ਪਹੁੰਚੇ ਹੋਏ ਹਨ। ਸੁਖਬੀਰ ਸਿੰਘ ਬਾਦਲ ਦਾ ਵਰਕਰਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ ਅਤੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ । ਦੱਸ ਦਈਏ ਕਿ ਅੱਜ ਆਪ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੌਰੇ ‘ਤੇ ਹਨ ਅਤੇ ਉਹਨਾਂ ਵੱਲੋ ਵੀ ਜਨਤਾ ਨੂੰ ਚੌਥੀ ਗਾਰੰਟੀ ਦਿੱਤੀ ਜਾਣੀ ਹੈ ।