ਚੰਡੀਗੜ੍ਹ, 1 ਦਸੰਬਰ 2021 – ਅੱਜ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ‘ਚ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਕੂਲਾਂ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਅਤੇ ਸਕੂਲਾਂ ਦੀ ਖਸਤਾ ਹਾਲਤ ਦੀਆਂ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀਆਂ। ਅਤੇ ਟਵੀਟ ਕਰਦੇ ਹੋਏ ਲਿਖਿਆ ਕੇ…. ਮੁੱਖ ਮੰਤਰੀ ਸਾਬ੍ਹ ਦੇ ਸਕੂਲਾਂ ਦੀ ਹਾਲਤ ਵੇਖੋ….
- Toilet ਦੇ ਆਲੇ ਦੁਆਲੇ ਬਦਬੂ
- ਹਰ ਜਗ੍ਹਾ ਮੱਕੜੀ ਦੇ ਜਾਲੇ
- ਸਮਾਰਟ ਕਲਾਸਰੂਮ ਦੇ ਨਾਮ ‘ਤੇ ਮਜ਼ਾਕ
- ਪੂਰੇ ਸਕੂਲ ਵਿੱਚ ਇੱਕ ਅਧਿਆਪਕ ਅਤੇ ਤਨਖਾਹ ਸਿਰਫ 6000/- ਹਜ਼ਾਰ
ਜਿਵੇਂ-ਜਿਵੇਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਹੀ ਤਰ੍ਹਾਂ ਪੰਜਾਬ ‘ਚ ਸਿਆਸੀ ਹਲਚਲ ਵੀ ਤੇਜ਼ ਹੋ ਰਹੀ ਹੈ। ਇਹਨੀ ਦਿਨੀ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਦੇ ਦੌਰੇ ‘ਤੇ ਹਨ।