ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਿੱਖਿਆ ਬੋਰਡ ਦੇ ਫੈਸਲੇ ਕਾਰਨ ਪ੍ਰੇਸ਼ਾਨ ਹਨ। ਜੀ ਹਾਂ ਉਹਨਾਂ ਦੀ ਪ੍ਰੇਸ਼ਾਨੀ ਦਾ ਕਾਰਨ ਹੈ ਇੱਕ ਦਿਨ ਵਿੱਚ ਦੋ ਪ੍ਰੀਖਿਆਵਾਂ ਦਾ। ਬੀਤੇ ਦਿਨ ਵਿਦਿਆਰਥੀਆਂ ਨੂੰ ਪਹਿਲਾਂ ਸਵੇਰ ਦੀ ਸ਼ਿਫਟ (9 ਤੋਂ 10.30 ਵਜੇ) ਵਿੱਚ ਹਿੰਦੀ ਦੀ ਪ੍ਰੀਖਿਆ ਲਈ ਹਾਜ਼ਰ ਹੋਣਾ ਪਿਆ ਅਤੇ ਬਾਅਦ ਵਿੱਚ ਦੁਪਹਿਰ ਸਮੇਂ ਪ੍ਰੀਖਿਆ ਦੇਣੀ ਪੈ ਰਹੀ ਹੈ।
ਪੰਜਾਬ ਸਿੱਖਿਆ ਬੋਰਡ ਦੇ ਇੱਕ ਦਿਨ ਵਿੱਚ 2 ਪ੍ਰੀਖਿਆਵਾਂ ਦੇ ਫੈਸਲੇ ਨਾਲ ਵਿਦਿਆਰਥੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਬੀਤੇ ਦਿਨ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਹਿਊਮੈਨਟੀਜ਼ ਦੇ ਵਿਦਿਆਰਥੀਆਂ ਨੇ ਇਤਿਹਾਸ ਅਤੇ ਕਲਾ, ਇਤਿਹਾਸ, ਲੇਖਾਕਾਰੀ, ਸੰਸਕ੍ਰਿਤ, ਮਨੋਵਿਗਿਆਨ ਅਤੇ ਗ੍ਰਹਿ ਵਿਗਿਆਨ ਦੀ ਪ੍ਰੀਖਿਆ ਦਿੱਤੀ। ਇਸਤੋਂ ਇਲਾਵਾ ਸਾਇੰਸ ਦੇ ਵਿਦਿਆਰਥੀਆਂ ਦੀ ਕੈਮਿਸਟਰੀ ਦੀ ਪ੍ਰੀਖਿਆ ਸੀ ਅਤੇ ਕਾਮਰਸ ਦੇ ਵਿਦਿਆਰਥੀਆਂ ਦੀ ਉਸ ਦਿਨ ਅਕਾਊਂਟੈਂਸੀ ਦੀ ਪ੍ਰੀਖਿਆ ਸੀ।