November 15, 2026, 6:18 am
----------- Advertisement -----------
HomeNewsLatest News18 ਜਾਅਲੀ ਫਾਈਨੈਂਸ ਕੰਪਨੀਆ ਦੇ ਪ੍ਰੋਰਾਈਟਰ ਬਣ ਕੇ ਠੱਗੀ ਮਾਰਨ ਵਾਲੇ ਇੱਕ...

18 ਜਾਅਲੀ ਫਾਈਨੈਂਸ ਕੰਪਨੀਆ ਦੇ ਪ੍ਰੋਰਾਈਟਰ ਬਣ ਕੇ ਠੱਗੀ ਮਾਰਨ ਵਾਲੇ ਇੱਕ 15 ਮੈਂਬਰੀ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

Published on

----------- Advertisement -----------

ਐਸ ਏ ਐਸ ਨਗਰ 13 ਜੂਨ: ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਵੱਲੋ ਡਰੱਗ ਸਮਗਲਰਾ, ਐਂਟੀ ਸਨੈਚਿੰਗ ਅਤੇ ਗੈਂਗਸਟਰਾ ਵਿਰੁੱਧ ਚਲਾਈ ਮੋਹਿੰਮ ਦੋਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋ 8 ਜੂਨ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚੋ ਇੱਕ ਅੰਤਰਰਾਜੀ ਗਿਰੋਹ ਜੋ ਜਾਅਲੀ ਫਾਈਨੈਂਸ ਕੰਪਨੀਆ ਦੇ ਨਾਮ ਤੇ ਸਾਰੇ ਭਾਰਤ ਦੀਆ ਸਟੇਟਾ ਦੇ ਭੋਲੇ ਭਾਲੇ ਨੂੰ ਘੱਟ ਵਿਆਜ ਤੇ ਲੋਨ ਦੇਣ ਦਾ ਝਾਂਸਾ ਦੇ ਕੇ ਉਹਨਾ ਪਾਸੋ ਪ੍ਰੋਸੈਸਿੰਗ ਫੀਸ ਅਤੇ ਫਾਇਲ ਚਾਰਜ ਦੇ ਨਾਮ ਤੇ ਰਕਮ ਹਾਸਿਲ ਕਰਕੇ ਠੱਗੀ ਮਾਰਦੇ ਸਨ। ਇਸ ਗਿਰੋਹ ਦੇ 10 ਮੈਂਬਰਾ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚੋ ਗ੍ਰਿਫਤਾਰ ਕਰਕੇ ਉਹਨਾ ਪਾਸੋ ਮੁਕੱਦਮਾ ਨੰ: 159 ਮਿਤੀ 13.06.2023 ਅ/ਧ 420,406,465,466,467,468,471,474 ਆਈਪੀਸੀ ਥਾਣਾ ਜੀਰਕਪੁਰ ਤਹਿਤ ਦਰਜ ਕਰ ਭਾਰਤੀ ਕਰੰਸੀ 1 ਕਰੋੜ ਰੁਪਏ, 270 ਗ੍ਰਾਮ ਸੋਨਾ, 20 ਏ ਟੀ ਐਮ, 20 ਚੈਕ ਬੁੱਕਸ, 40 ਮੋਬਾਈਲ ਫੋਨ,50 ਸਿਮ ਕਾਰਡ, 15 ਕੰਪਿਊਟਰ ਸੈੱਟ ਅਤੇ 3 ਲਗਜਰੀ ਕਾਰਾ ਬ੍ਰਾਮਦ ਕੀਤੀਆ ਗਈਆ।

ਉਨਾਂ ਦੱਸਿਆ ਕਿ ਇਸ ਗਿਰੋਹ ਦੇ 10 ਮੈਂਬਰਾ ਅਮਿਤ ਕੁਮਾਰ ਪੁੱਤਰ ਰਾਮ ਲੁਬਾਇਆ ਵਾਸੀ #4 ਜਲੰਧਰ ਕੁੰਜ ਕਪੂਰਥਲਾ ਰੋਡ ਥਾਣਾ ਬਾਵਾ ਖੇਲ ਜ਼ਿਲ੍ਹਾ ਜਲੰਧਰ ਹਾਲ ਵਾਸੀ ਫਲੈਟ ਨੰ ਐਫ-209 ਬੋਲੀਵੁੱਡ ਹਾਈਟਸ-2 ਪੀਰ ਮੁੱਛਲਾ ਥਾਣਾ ਢਕੋਲੀ ਜ਼ਿਲ੍ਹਾ ਐਸ.ਏ.ਐਸ ਨਗਰ, ਸੰਜੀਵ ਕੁਮਾਰ ਪੁੱਤਰ ਸ਼ੇਰ ਚੰਦ ਵਾਸੀ ਪ੍ਰਭ ਦਿਆਲ ਕਾਲੜੇ ਵਾਲੀ ਗਲੀ ਗਾਂਧੀ ਮੁਹੱਲਾ ਥਾਣਾ ਸਿਟੀ ਫਾਜਿਲਕਾ ਜ਼ਿਲ੍ਹਾ ਫਾਜਿਲਕਾ, ਰੁਪੇਸ਼ ਕੁਮਾਰ ਉੱਰਫ ਹੇਮੰਤ ਕੁਮਾਰ ਉੱਰਫ ਰੋਹਿਤ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਨੇੜੇ ਪ੍ਰਾਣ ਸਵੀਟਸ ਫੈਕਟਰੀ ਮਾਧੋ ਨਗਰੀ ਥਾਣਾ ਸਿਟੀ ਫਾਜਿਲਕਾ ਜ਼ਿਲ੍ਹਾ ਫਾਜਿਲਕਾ ਹਾਲ ਵਾਸੀ #1892 ਸੈਕਟਰ-15 ਪੰਚਕੁਲਾ, ਸ਼ਿਵ ਪ੍ਰਕਾਸ਼ ਮਿਸ਼ਰਾ ਪੁੱਤਰ ਰਾਮ ਕਿਰਪਾਲ ਮਿਸ਼ਰਾ ਵਾਸੀ ਨੇੜੇ ਪ੍ਰਾਈਮਰੀ ਸਕੂਲ ਪਿੰਡ ਜੂੜਾ ਪੱਟੀ ਥਾਣਾ ਕੂਰੇਭਾਰ ਜ਼ਿਲ੍ਹਾ ਸੁਲਤਾਨਪੁਰ ਯੂ.ਪੀ, ਕਰਨ ਦਹੀਆ ਪੁੱਤਰ ਬਲਰਾਜ ਸਿੰਘ ਵਾਸੀ #11/205 ਗਲੀ ਨੰ. 2 ਭਗਤ ਸਿੰਘ ਨਗਰ ਥਾਣਾ ਸਿਟੀ ਸਰਸਾ ਜ਼ਿਲ੍ਹਾ ਸਰਸਾ ਹਰਿਆਣਾ, ਭਵਨ ਸਿੰਘ ਪੁੱਤਰ ਨਰਪੱੱਤ ਸਿੰਘ ਵਾਸੀ #54 ਮੋਚੀਆ ਵਾਲੀ ਗਲੀ ਨਵੀ ਸੜਕ ਥਾਣਾ ਸਿਟੀ ਜੋਧਪੁਰ ਜ਼ਿਲ੍ਹਾ ਜੋਧਪੁਰ ਰਾਜਸਥਾਨ, ਉਮੇਸ਼ ਚੰਦਰ ਸੋਨੀ ਪੁੱਤਰ ਹਰਭਜਨ ਲਾਲ ਸੋਨੀ ਵਾਸੀ #65 ਨਿਊ ਕਰਤਾਰ ਨਗਰ ਥਾਣਾ ਡਵੀਜਨ ਨੰ. 5 ਜ਼ਿਲ੍ਹਾ ਜਲੰਧਰ, ਕਰਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਸ-1 ਗ੍ਰੀਨ ਐਵੀਨਿਊ ਨੇੜੇ ਐਮ.ਐਸ ਫਾਰਮ ਪੈਲਸ, ਥਾਣਾ ਬਸਤੀ ਬਾਵਾ ਖੇਲ ਜ਼ਿਲ੍ਹਾ ਜਲੰਧਰ, ਅਰਜੁਨ ਨਈਅਰ ਪੁੱਤਰ ਰਾਜ ਕੁਮਾਰ ਨਈਅਰ ਵਾਸੀ #32 ਫੇਸ-1 ਗ੍ਰੀਨ ਐਵੀਨਿਊ ਨੇੜੇ ਐਮ.ਐਸ ਫਾਰਮ ਪੈਲਸ, ਥਾਣਾ ਬਸਤੀ ਬਾਵਾ ਖੇਲ ਜ਼ਿਲ੍ਹਾ ਜਲੰਧਰ, ਅਜੈ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ #1968, ਸੈਕਟਰ-52 ਚੰਡੀਗੜ, ਥਾਣਾ ਸੈਕਟਰ-61 ਚੰਡੀਗੜ ਯੂ.ਟੀ. ਨੂੰ ਗ੍ਰਿਫਤਾਰ ਕੀਤਾ ਗਿਆ।

ਜਾਅਲੀ ਕੰਪਨੀਆ ਦੇ ਨਾਮ:-

  1. South Capital
  2. Fortune Finance and leasing
  3. Kevy Finance and investment Co.
  4. Megh
  5. Suchitra
  6. Bell India
  7. Vayudoot Finance and leasing
  8. Puran
  9. Absolute leasing and Finevest Corporation
  10. First Horizon National Service
  11. Ankit Business Solution
  12. Weson Finance and leasing Co.
  13. Devyani International services
  14. Seeker Heights India
  15. Indo Asia Capital
  16. credit search wealth management services
  17. Hemant
  18. AUS edtech India Pvt Ltd

ਤਰੀਕਾ ਵਾਰਦਾਤ:-
ਦੋਸ਼ੀਆਨ ਵੱਲੋ ਜਾਅਲ਼ੀ ਕੰਪਨੀਆ ਦਾ ਦਫਤਰ ਦੋ ਸ਼ੋਅਰੂਮਾ ਐਸ ਸੀ ਓ ਨੰ. 3 ਅਤੇ 4 ਦੂਜੀ ਮੰਜਲ ਨੇੜੇ ਹੁਡਾਂਈ ਏਜੰਸੀ, ਪਟਿਆਲਾ ਰੋਡ, ਜੀਰਕਪੁਰ ਵਿਖੇ ਖੋਲਿਆ ਹੋਇਆ ਸੀ, ਜਿੱਥੇ ਪਹਿਲਾ ਇਹ ਆਪਣੀ ਜਾਅਲੀ ਫਾਈਨੈਂਸ ਕੰਪਨੀਆ ਦੀ ਸਾਰੇ ਭਾਰਤ ਵਿੱਚ ਐਡਰਵਰਟਾਈਜਮੈਂਟ ਕਰਵਾਈ ਜਾਂਦੀ ਸੀ, ਜੋ ਇਹਨਾ ਐਡਵਰਟਾਈਜਮੈਂਟਾ ਰਾਹੀ ਭੋਲੇ ਭਾਲੇ ਲੋਕ ਜਾਅਲੀ ਫਾਈਨੈਂਸ ਕੰਪਨੀਆ ਦੇ ਹੈਲਪਲਾਈਨ ਨੰਬਰਾ ਤੇ ਕਾਲ ਕਰਕੇ ਉਹਨਾ ਨੂੰ ਆਪਣੀ ਰਿਕਾਆਰਮੈਂਟ ਦੱਸਦੇ ਸੀ, ਫਿਰ ਇਹਨਾ ਦੋਸ਼ੀਆਨ ਵੱਲੋ ਉਨਾਂ ਭੋਲੇ ਭਾਲੇ ਲੋਕਾ ਨੂੰ ਘੱਟ ਵਿਆਜ ਤੇ ਲੋਨ ਦੇਣ ਦੇ ਝਾਸੇ ਵਿੱਚ ਲੈ ਕੇ ਉਹਨਾ ਪਾਸੋ ਲੋਨ ਦੀ ਪ੍ਰੋਸੈਸਿੰਗ ਫੀਸ ਅਤੇ ਫਾਇਲ ਚਾਰਜ ਦੀ ਰਕਮ ਆਪਣੀ ਕੰਪਨੀਆ ਦੇ ਬੈਂਕ ਅਕਾਊਟਾ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ। ਜੋ ਇਸ ਤਰ੍ਹਾ ਇਹ ਸਾਰੇ ਦੋਸ਼ੀ ਕਰੀਬ ਸਾਲ 2012 ਤੋ ਜੀਰਕਪੁਰ ਵਿੱਚ ਬੈਠ ਕੇ ਭੋਲੇ ਭਾਲੇ ਲੋਕਾ ਨਾਲ ਠੱਗੀ ਮਾਰਦੇ ਆ ਰਹੇ ਹਨ। (ਸਾਲ 2008 ਵਿੱਚ ਇਨ੍ਹਾ ਵੱਲੋ ਪਹਿਲਾ ਕੋਈ ਹੋਰ ਢਿੱਲੋ ਨਾਮ ਦੀ ਕੰਪਨੀ ਟੇਕਓਵਰ ਕੀਤੀ ਸੀ।) ਇਸ ਗਿਰੋਹ ਦੇ 10 ਮੈਂਬਰਾ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਹਨਾ ਦੇ ਹੋਰ 5 ਸਾਥੀਆ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿੰਨਾ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...

ਅਮਰੀਕਾ ’ਚ ਹਵਾਈ ਸੇਵਾਵਾਂ ਠੱਪ! FAA ਨੇ ਸਾਰੀਆਂ ਉਡਾਣਾਂ ’ਤੇ ਲਗਾਈ ਰੋਕ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਸੰਯੁਕਤ ਰਾਜ ਅਮਰੀਕਾ ਭਰ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ...

CM ਮਾਨ ਦੀ ਪਾਕਿਸਤਾਨ ਫੇਰੀ ’ਤੇ ਸੰਕਟ! ਵਿਦੇਸ਼ ਮੰਤਰਾਲੇ ਨੇ ਦਿੱਤਾ ਸਖ਼ਤ ਸੰਕੇਤ

 ਸਰਕਾਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...