ਦਰਸ਼ਨ ਸਿੰਘ ਸੰਧੂ ਦੀ ਰਿਪੋਰਟ
ਤਰਨਤਾਰਨ, 1 ਮਈ 2022 – ਪੰਜਾਬ ਵਿਚ ਆਏ ਦਿਨ ਹੀ ਨਸ਼ੇ ਨਾਲ ਕਿਤੇ ਨਾ ਕਿਤੇ ਮੌਤ ਹੋ ਜਾਂਦੀ ਹੈ ਅਜਿਹਾ ਹੀ ਤਾਜ਼ਾ ਮਾਮਲਾ ਅੱਜ ਉਸ ਸਮੇਂ ਸਾਹਮਣੇ ਆਇਆ ਜਦ ਨਸ਼ੇ ਦੀ ਓਵਰਡੋਜ਼ ਨਾਲ ਪੱਟੀ ਦੇ ਪਿੰਡ ਧਾਰੀਵਾਲ ਵਿਚ 35 ਸਾਲਾਂ ਵਿਅਕਤੀ ਸ਼ਿੰਦਰ ਸਿੰਘ ਦੀ ਮੌਤ ਹੋ ਗਈ।
ਇਸ ਬਾਰੇ ਸ਼ਿੰਦਰ ਸਿੰਘ ਮਾਂ ਅਤੇ ਪਤਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸਨੇ ਬਾਹਰੋਂ ਨਸ਼ਾ ਕਰ ਕੇ ਘਰ ਆਇਆ ਸੀ ਅਤੇ ਘਰ ‘ਚ ਆ ਕੇ ਕੁਝ ਸਮਾਂ ਬਾਅਦ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਦਾ ਆਦੀ ਅਤੇ ਹੁਣ ਵੀ ਉਸਨੇ ਨਸ਼ਾ ਕੀਤਾ ਸੀ ਜਿਸ ਨਾਲ ਉਸਦੀ ਮੌਤ ਹੋ ਗਈ।
ਉਸਦੀ ਪਤਨੀ ਦੱਸਿਆ ਕਿ ਉਹ ਪਿੰਡ ਚੂਸਲੇਵੜ ਦੇ ਨੇੜਿਉਂ ਲਿਆਕੇ ਨਸ਼ਾ ਕਰਦਾ ਸੀ, ਨਾਲ ਹੀ ਉਨ੍ਹਾਂ ਸਰਕਾਰ ਕੋਲੋ ਮੰਗ ਕੀਤੀ ਮਿਰਤਕ ਦੀਆਂ ਚਾਰ ਧੀਆਂ ਅਤੇ ਇਕ ਪੁੱਤਰ ਹੈ ,ਉਨ੍ਹਾਂ ਦਾ ਪਰਿਵਾਰ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਹੈ, ਉਨ੍ਹਾਂ ਦੀ ਸਰਕਾਰ ਕੋਈ ਮਦਦ ਕਰੇ।
ਦੂਜੇ ਪਾਸੇ ਮੌਕੇ ਤੇ ਪੁੱਜੀ ਥਾਣਾ ਸਦਰ ਪੱਟੀ ਦੀ ਪੁਲੀਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਫਿਲਹਾਲ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।












