ਸਿਆਸੀ ਪਾਰਟੀਆਂ ਗਰਮਾਈਆ ਹੋਈਆਂ ਹਨ, ਹਰ ਦਿਨ ਕੋਈ ਨਾ ਕੋਈ ਤੰਜ਼ ਪਾਰਟੀਆਂ ਇੱਕ ਦੂਜੇ ‘ਤੇ ਕੱਸਦੀਆਂ ਨਜ਼ਰ ਆਉਂਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਵਲੋਂ ਮਨਪ੍ਰੀਤ ਬਾਦਲ ਦਾ ਇੱਕ ਮੀਮ ਬਣਾ ਕੇ ਸ਼ੇਅਰ ਕੀਤਾ ਗਿਆ, ਜਿਸ ਦਾ ਟਾਈਟਲ ਹੈ ਬਾਦਸ਼ਾਹ-ਏ-ਬੇਈਮਾਨੀ।
ਇਸਤੋਂ ਇਲਾਵਾ ਆਪ ਨੇ ਸੁਨੀਲ ਜਾਖੜ ਦੀ ਚੁੱਪੀ ਤੇ ਵੀ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ, ਮਨਪ੍ਰੀਤ ਬਾਦਲ ਖਿਲਾਫ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਹੋਇਆ ਹੈ, ਪਰ ਜਾਖੜ ਕੁੱਝ ਨਹੀਂ ਬੋਲਿਆ।












