ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕਸਭਾ ਹਲਕਾ ਦੇ ਵਿਧਾਇਕ ਅਤੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਗੋਗੀ, ਦਲਜੀਤ ਭੋਲਾ ਗਰੇਵਾਲ, ਕੁਲਵੰਤ ਸਿੱਧੂ, ਰਜਿੰਦਰਪਾਲ ਕੌਰ ਛੀਨਾ, ਸਰਵਜੀਤ ਕੌਰ ਮਾਣੂਕੇ, ਜੀਵਨ ਸਿੰਘ ਸੰਗੋਵਾਲ, ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਲੋਕਸਭਾ ਇੰਚਾਰਜ ਬਾਂਸਲ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ,ਜਨਰਲ ਸਕੱਤਰ ਮਹਿਲਾ ਵਿੰਗ ਨੀਤੂ ਵੋਹਰਾ, ਮੀਨੋਰਿਟੀ ਵਿੰਗ ਜਨਰਲ ਸਕੱਤਰ ਅਬਦੁਲ ਕਾਦਿਰ, ਪਰਮਵੀਰ ਪ੍ਰਿੰਸ ਜ਼ਿਲ੍ਹਾ ਸਕੱਤਰ ਨੇ ਅੱਜ ਦਿੱਲੀ ਮੁੱਖ ਮੰਤਰੀ ਨਿਵਾਸ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ|
ਇਸ ਮੁਲਾਕਾਤ ਦੌਰਾਨ ਆਗੂਆਂ ਨੇ ਸੁਨੀਤਾ ਕੇਜਰੀਵਾਲ ਜੀ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਰ ਮੁਸ਼ਕਿਲ ਸਮੇਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹੇ ਹਨ ਅਤੇ ਅੱਗੇ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹਿਣਗੇ ਅਤੇ ਚੌਣਾ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਜਵਾਬ ਦੇਣਗੇ |ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਚੌਣਾ ਦੇ ਦੌਰਾਨ ਭਾਜਪਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਗੇ| ਅਤੇ ਓਹਨਾ ਨੂ ਇਸ ਤਾਨਾਸ਼ਾਹੀ ਦਾ ਜਵਾਬ ਵੋਟ ਨਾਲ ਦੇਣ ਲਈ ਪ੍ਰੇਰਿਤ ਕਰਨਗੇ|
ਸੁਨੀਤਾ ਕੇਜਰੀਵਾਲ ਜੀ ਨੇ ਇਸ ਮੀਟਿੰਗ ਦੇ ਦੌਰਾਨ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਲੋਕਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਜੀ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਸੁਨੇਹਾ ਭੇਜਿਆ ਹੈ ਕਿ ਵਲੰਟੀਅਰ ਸਾਥੀਆਂ ਨੂੰ ਨਾਲ ਲੈ ਕੇ ਚੌਣ ਪ੍ਰਚਾਰ ਦਾ ਅਹਿਮ ਹਿੱਸਾ ਬਣਾ ਕੇ ਚੱਲਣਾ ਹੈ ਅਤੇ ਜੇਕਰ ਵਲੰਟੀਅਰ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਜਾ ਤਕਲੀਫ ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਹੈ|