ਪੰਜਾਬ ਦੇ ਅਬੋਹਰ ਸ਼ਹਿਰ ਦੀ ਰਾਮਦੇਵ ਨਗਰੀ ਵਿੱਚ ਵੀਰਵਾਰ ਰਾਤ ਇੱਕ ਘਰ ਦੀ ਬਾਲਕੋਨੀ ਡਿੱਗ ਗਈ। ਇਸ ਕਾਰਨ ਛੱਤ ‘ਤੇ ਖੜ੍ਹੇ 3 ਭੈਣ-ਭਰਾ ਹੇਠਾਂ ਡਿੱਗ ਗਏ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 11 ਸਾਲਾ ਯੁਵਰਾਜ ਪੁੱਤਰ ਰਾਕੇਸ਼, ਉਸ ਦੀ ਭੈਣ ਕਾਵਿਆ ਉਮਰ 4 ਸਾਲ ਅਤੇ ਚਚੇਰੀ ਭੈਣ ਅੰਜਲੀ ਉਮਰ 14 ਸਾਲ, ਤਿੰਨੋਂ ਰਾਤ ਕਰੀਬ 8 ਵਜੇ ਘਰ ਦੀ ਛੱਤ ‘ਤੇ ਖੜ੍ਹੇ ਸਨ ਅਤੇ ਤਿੰਨੋਂ ਜਣੇ ਹੇਠਾਂ ਡਿੱਗ ਗਏ। ਇਸ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ‘ਚ ਹੜਕੰਪ ਮੱਚ ਗਿਆ। ਪਰਿਵਾਰਕ ਮੈਂਬਰਾਂ ਨੇ ਤਿੰਨਾਂ ਨੂੰ ਮਲਬੇ ‘ਚੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੋਂ ਯੁਵਰਾਜ ਦੀ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਰੈਫਰ ਕਰ ਦਿੱਤਾ ਗਿਆ। ਦਾਦੀ ਸ਼ਾਂਤੀ ਦੇਵੀ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ। ਉਸਦਾ ਪੁੱਤਰ ਪੇਂਟਰ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਹ ਤਿੰਨੋਂ ਬੱਚਿਆਂ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਉਨ੍ਹਾਂ ਇਲਾਜ ਲਈ ਸਹਿਯੋਗ ਦੀ ਅਪੀਲ ਕੀਤੀ ਹੈ।
----------- Advertisement -----------
ਅਬੋਹਰ ‘ਚ ਘਰ ਦੀ ਬਾਲਕੋਨੀ ਡਿੱਗਣ ਕਾਰਨ 3 ਭੈਣ-ਭਰਾ ਬੁਰੀ ਤਰ੍ਹਾਂ ਜ਼ਖਮੀ
Published on
----------- Advertisement -----------
----------- Advertisement -----------












