August 10, 2026, 7:22 pm
----------- Advertisement -----------
HomeNewsLatest Newsਅਬੋਹਰ ਦੀ ਅਤਿ ਆਧੁਨਿਕ ਤਕਨੀਕ ਨਾਲ ਲੈੱਸ ਲਾਇਬ੍ਰੇਰੀ ਬਣੀ ਨੌਜਵਾਨਾਂ ਲਈ ਖਿੱਚ...

ਅਬੋਹਰ ਦੀ ਅਤਿ ਆਧੁਨਿਕ ਤਕਨੀਕ ਨਾਲ ਲੈੱਸ ਲਾਇਬ੍ਰੇਰੀ ਬਣੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ

Published on

----------- Advertisement -----------

ਅਬੋਹਰ/ਫਾਜ਼ਿਲਕਾ 1 ਅਗਸਤ 2024- ਅਬੋਹਰ ਵਿੱਚ ਅਤਿ ਆਧੁਨਿਕ ਤਕਨੀਕ ਨਾਲ ਲੈਸ ਲਾਇਬ੍ਰੇਰੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਲਾਈਬ੍ਰੇਰੀ ਵਿੱਚ ਨੌਜਵਾਨ ਜਿਥੇ ਉੱਚ ਇਮਤਿਹਾਨਾਂ ਦੀ ਤਿਆਰੀ ਕਰਕੇ ਆਪਣਾ ਭਵਿੱਖ ਉਜਵਲ ਕਰ ਰਹੇ ਹਨ ਉੱਥੇ ਹੀ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਅਤੇ ਅਤੇ ਅਖਬਾਰਾਂ ਪੜ੍ਹ ਕੇ ਆਪਣੇ ਗਿਆਨ ਵਿੱਚ ਵੀ ਵਾਧਾ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਵਾਲੀ ਪੰਜਾਬ ਸਰਕਾਰ ਵੱਲੋਂ ਅਬੋਹਰ ਸ਼ਹਿਰ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਵਿੱਚ ਜਿਥੇ ਅਥਾਹ ਗਿਆਨ ਦਾ ਭੰਡਾਰ ਕਿਤਾਬਾਂ ਉਪਲਬੱਧ ਹਨ ਉਥੇ ਇੰਟਰਨੈਟ ਦੀ ਸੁਵਿਧਾ ਵੀ ਉਪਲਬੱਧ ਹੈ। ਲਾਇਬ੍ਰਰੀ ਸੀ.ਸੀ.ਟੀ.ਵੀ. ਕੈਮਰੇ ਅਤੇ ਏ.ਸੀ. ਨਾਲ ਭਰਪੂਰ ਲੈਸ ਹੈ। ਲਾਇਬ੍ਰੇਰੀ ਨੂੰ ਯੋਜਨਾਬਧ ਤਰੀਕੇ ਨਾਲ ਚਲਾਉਣ ਲਈ ਇਕ ਲਾਇਬ੍ਰੇਰੀਅਨ ਵੀ ਲਗਾਇਆ ਗਿਆ ਹੈ।
ਅਬੋਹਰ ਦੇ ਨੌਜਵਾਨ ਰਣਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਇੱਕ ਬਹੁਤ ਵਧੀਆ ਪਹਿਲ ਕਦਮੀ ਹੈ। ਇਸ ਲਾਈਬਰੇਰੀ ਦੇ ਖੁੱਲਣ ਨਾਲ ਨਾ ਕੇਵਲ ਅਬੋਹਰ ਸ਼ਹਿਰ ਨੂੰ ਹੀ ਬਲਕਿ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ। ਉਹਨਾਂ ਕਿਹਾ ਕਿ ਸਿੱਖਿਆ ਪੱਖੋਂ ਅਬੋਹਰ ਸ਼ਹਿਰ ਨੂੰ ਪੰਜਾਬ ਸਰਕਾਰ ਦੀ ਇਹ ਬਹੁਤ ਵਧੀਆ ਦੇਣ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਪਿਛਲੇ ਦੋ ਮਹੀਨਿਆਂ ਤੋਂ ਇਸ ਲਾਈਬ੍ਰੇਰੀ ਵਿੱਚ ਉੱਚ ਇਮਤਿਹਾਨ ਦੀ ਤਿਆਰੀ ਕਰਨ ਲਈ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਕਿਤਾਬਾਂ ਤੋਂ ਗਿਆਨ ਹਾਸਲ ਕਰ ਰਿਹਾ ਹੈ ।
ਨੌਜਵਾਨ ਰਮਨੀਕ ਬਰਾੜ, ਅਮਿਤ ਅਤੇ ਪ੍ਰੀਸਦੀਪ ਔਲਖ ਆਖਦੇ ਹਨ ਕਿ ਇਸ ਆਧੁਨਿਕ ਲਾਈਬ੍ਰੇਰੀ ਵਿੱਚ ਯੂਪੀਐਸਸੀ ਤੇ ਸੀਬੀਐਸਈ ਤੇ ਹੋਰ ਵੱਖ ਵਿਸ਼ਿਆਂ ਨਾਲ ਸੰਬੰਧਿਤ ਹੋਰ ਇਮਤਿਹਾਨ ਦੀ ਪੜ੍ਹਾਈ ਕਰਨ ਲਈ ਨਵੇਂ ਅਡੀਸ਼ਨ ਦੀਆਂ ਕਿਤਾਬਾਂ ਵੀ ਮੌਜੂਦ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਵਿੱਚ ਕੁਰਸੀਆਂ, ਮੇਜ਼, ਟੇਬਲ, ਕੰਪਿਊਟਰਾਂ ਅਤੇ ਵਾਈਫਾਈ ਕੁਨੈਕਸ਼ਨ ਤੇ ਪਾਰਕਿੰਗ ਆਦਿ ਦੀ ਬਹੁਤ ਵਧੀਆ ਵਿਵਸਥਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਰੀ ਦੇ ਡਰ ਤੋਂ ਖੇਤਾਂ ‘ਚ ਦੱਬੇ 5 ਲੱਖ, ਥਾਂ ਭੁੱਲ ਗਿਆ ਕਿਸਾਨ, ਸਾਲ ਬਾਅਦ ਮਿਲੇ ਤਾਂ ਨੋਟਾਂ ਨੂੰ ਲੱਗੀ ਚੁੱਕੀ ਸੀ ਸਿਉਂਕ

ਘਟਨਾ ਪਜਪਦਰਾ ਖੇਤਰ ਦੇ ਨਵੇਈ ਪਿੰਡ ਵਿਚ ਵਾਪਰੀ ਹੈ। ਇਕ ਕਿਸਾਨ ਨੇ ਘਰ ਬਣਾਉਣ...

ਸੰਗੀਤਕਾਰ A.R ਰਹਿਮਾਨ ਦੇ ਪੁੱਤਰ ਦਾ ਹੋਇਆ Accident

ਭਾਰਤੀ ਸਿਨੇਮਾ ਦੇ ਦਿੱਗਜ ਸੰਗੀਤਕਾਰ ਏ. ਆਰ. ਰਹਿਮਾਨ ਦੇ ਬੇਟੇ ਅਮੀਨ ਇੱਕ ਸੜਕ ਹਾਦਸੇ...

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ...

ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਨਾਇਬ ਸੈਣੀ ਦਾ ਵੱਡਾ ਬਿਆਨ, ਪੀਐਮ ਮੋਦੀ ਤੇ ਸੁਖਬੀਰ ਬਾਦਲ ਦੀ ਮੁਲਕਾਤ ਦਾ ਏਜੰਡਾ ਦੱਸਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ...

ਪੁਲਿਸ ਹਿਰਾਸਤ ‘ਚ 20 ਸਾਲਾ ਕੁੜੀ ਨੇ ਲਿਆ ਫਾਹਾ, ਪਰਿਵਾਰ ਨੇ ਟਾਰਚਰ ਕਰਕੇ ਕਤਲ ਦੇ ਲਾਏ ਇਲਜ਼ਾਮ

ਤਰਨਤਾਰਨ ਦੇ ਭਿੱਖੀਵਿੰਡ ਥਾਣੇ ‘ਚ ਪੁਲਿਸ ਹਿਰਾਸਤ ਦੌਰਾਨ 20 ਸਾਲਾ ਰਾਜਬੀਰ ਕੌਰ ਦੀ ਮੌਤ...

‘ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਦ੍ਰਿੜ੍ਹ ਰਹਾਂਗਾ’ ਨਵੀਂ ਜਾਰੀ ਵੀਡੀਓ ‘ਚ ਬੋਲੇ ਰਾਜਾ ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ...

ਸਿਹਤ ਸੇਵਾ ਤਾਂ ਹੀ ਸਾਰਥਕ ਹੈ ਜਦੋਂ ਪੈਸਿਆਂ ਦੀ ਚਿੰਤਾ ਤੋਂ ਬਿਨਾਂ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇ: ਡਾ. ਬਲਬੀਰ ਸਿੰਘ

ਚੰਡੀਗੜ੍ਹ; 9 ਅਗਸਤ 2026:ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਪਰਖ ਨਹੀਂ ਲੈਂਦੀ,...

ਫਿਟਨੈਸ ਅਤੇ ਸਰੀਰਕ ਗਤੀਵਿਧੀਆਂ ਹਰੇਕ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਨੀਆਂ ਚਾਹੀਦੀਆਂ ਹਨ: ਮਾਲਵਿੰਦਰ ਸਿੰਘ ਕੰਗ

ਮੋਹਾਲੀ 9 ਅਗਸਤ:ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਵੱਡੇ ਉਪਰਾਲੇ ਤਹਿਤ...

ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ਼ ‘‘ਆਪ’’ ਲੜ ਰਹੀ ਹੈ ਆਦਿਵਾਸੀਆਂ ਦੇ ਹੱਕਾਂ ਦੀ ਲੜਾਈ- ਕੇਜਰੀਵਾਲ

ਨਵੀਂ ਦਿੱਲੀ 9 ਅਗਸਤ:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਸ਼ਵ ਆਦਿਵਾਸੀ...