September 23, 2026, 12:40 am
----------- Advertisement -----------
HomeNewsLatest Newsਏ.ਡੀ.ਸੀ. ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

Published on

----------- Advertisement -----------

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਅਪ੍ਰੈਲ, 2024 (ਬਲਜੀਤ ਮਰਵਾਹਾ): ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਲੋਂ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਐਸ.ਸੀ.ਓ. ਨੰਬਰ 12-13, ਪਹਿਲੀ ਮੰਜਿਲ, ਮੰਡੀ ਬੋਰਡ, ਫੇਜ-11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਮਾਲਕਣ ਸ੍ਰੀ ਮਿਸ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਗੁਲਾਬ ਸਿੰਘ ਵਾਸੀ, ਪਿੰਡ ਮਾਣਕਪੁਰ, ਤਹਿਸੀਲ-ਰਾਜਪੁਰਾ, ਜਿਲ੍ਹਾ ਪਟਿਆਲਾ ,ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ ਨੰਬਰ 229/ਆਈ.ਸੀ. ਮਿਤੀ 31-10-2018 ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ ਮਿਤੀ 30-10-2023 ਨੂੰ ਖਤਮ ਹੋ ਚੁੱਕੀ ਹੈ।

ਲਾਇਸੰਸੀ ਨੇ ਆਪਣੇ ਪੱਤਰ ਮਿਤੀ 21-01-2020 ਰਾਹੀਂ ਆਪਣਾ ਦਫਤਰੀ ਪਤਾ ਬਰਾਈਟ ਵੇਅ ਫਰਮ, ਐਸ.ਸੀ.ਓ. ਨੰਬਰ 12-13, ਪਹਿਲੀ ਮੰਜਿਲ, ਮੰਡੀ ਬੋਰਡ, ਫੇਜ- 11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਬਰਾਈਟ ਵੇਅ ਫਰਮ, ਐਸ.ਸੀ.ਐਫ. ਨੰਬਰ 59, ਤੀਜੀ ਮੰਜਿਲ, ਫੇਜ-11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਿਫਟ ਕਰ ਲਿਆ ਹੈ। ਇਸ ਸਬੰਧੀ ਲਾਇਸੰਸੀ ਵੱਲੋਂ ਨਵੇਂ ਦਫਤਰੀ ਪਤੇ ਨਾਲ ਸਬੰਧਤ ਰਜਿਸਟਰਡ ਪੱਟਾਨਾਮਾ ਮਿਤੀ 01-11-2018 ਤੋਂ 31-10-2021 ਤੱਕ ਦੀ ਫੋਟੋ ਕਾਪੀ ਜੋ ਮਿਤੀ 15-11-2018 ਨੂੰ ਰਜਿਸਟਰਡ ਹੋਇਆ ਹੈ। (ਪ੍ਰਾਰਥਣ ਵੱਲੋਂ ਪਤਾ ਤਬਦੀਲ ਕਰਨ ਸਬੰਧੀ ਦਰਖਾਸਤ ਮਿਤੀ 21-01-2020 ਨੂੰ ਪੇਸ਼ ਕੀਤੀ ਗਈ ਸੀ)।
ਇਸ ਦਫਤਰ ਦੇ ਪੱਤਰ ਮਿਤੀ 05-02-2020 ਰਾਹੀਂ ਲਾਇਸੰਸੀ ਦੇ ਨਵੇਂ ਦਫਤਰੀ ਪਤੇ ਦੀ ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਪੜਤਾਲ/ਇਤਰਾਜਹੀਣਤਾ ਪ੍ਰਾਪਤ ਕਰਨ ਲਈ ਲਿਖਿਆ ਗਿਆ ਸੀ ਅਤੇ ਇਸ ਪੱਤਰ ਦਾ ਉਤਾਰਾ ਲਾਇਸੰਸੀ ਨੂੰ ਦਫਤਰੀ ਪਤਾ ਬਿਨ੍ਹਾਂ ਪ੍ਰਵਾਨਗੀ ਪਹਿਲਾਂ ਹੀ ਆਪਣੇ ਪੱਧਰ ਤੇ ਤਬਦੀਲ ਕਰਨ ਅਤੇ ਐਕਟ/ਰੂਲਜ਼ ਅਨੁਸਾਰ ਮਹੀਨਾਵਾਰ ਕਲਾਇੰਟ ਰਿਪੋਰਟਾਂ ਨਾ ਭੇਜਣ ਕਾਰਨ ਸਪਸ਼ਟੀਕਰਨ ਪੇਸ਼ ਕਰਨ ਲਈ ਲਿਖਿਆ ਗਿਆ ਸੀ।

ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਆਪਣੇ ਪੱਤਰ ਮਿਤੀ 02-02-2021 ਰਾਹੀਂ ਪੜਤਾਲ ਰਿਪੋਰਟ ਭੇਜਕੇ ਲਿਖਿਆ ਸੀ ਕਿ ਪ੍ਰਾਰਥਣ ਸਿਮਰਨਪ੍ਰੀਤ ਕੌਰ ਮਾਲਕ ਮੈਸਰਜ ਬਰਾਈਟ ਵੇਅ ਕੰਸਲਟੈਂਟਸ ਫਰਮ ਨਾਲ ਸੰਪਰਕ ਕੀਤਾ ਗਿਆ ਜਿਸਨੇ ਦਸਿਆ ਕਿ ਉਹ ਗਰਭਵਤੀ ਹੈ ਅਤੇ ਇਹ ਵੈਰੀਫਿਕੇਸ਼ਨ ਕਰਵਾਉਣ ਨਹੀ ਆ ਸਕਦੀ ਕਿਉਂਕਿ ਉਹ ਇਸ ਵਕਤ ਆਪਣੇ ਸਹੁਰੇ ਘਰ ਹਰਿਆਣਾ ਵਿਖੇ ਹੈ। ਇਸ ਲਈ ਮੈਸਰਜ ਬਰਾਈਟ ਵੇਅ ਕੰਸਲਟੈਂਟਸ, ਐਸ.ਸੀ.ਓ. ਨੰਬਰ. 12-13, ਪਹਿਲੀ ਮੰਜਿਲ, ਮੰਡੀ ਬੋਰਡ, ਫੇਜ-11, ਐਸ.ਏ.ਐਸ.ਨਗਰ ਦੇ ਪਤਾ ਤਬਦੀਲ ਕਰਨ ਦੀ ਸਿਫਾਰਸ਼ ਨਹੀ ਕੀਤੀ ਹੈ।

ਪ੍ਰਾਰਥੀ ਨੂੰ ਮੈਡੀਕਲ ਆਧਾਰ ਤੇ 2 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਮਿਸ ਸਿਮਰਨਜੀਤ ਕੌਰ ਪੁੱਤਰੀ ਸ੍ਰੀ ਗੁਲਾਬ ਸਿੰਘ ਵੱਲੋਂ ਦਰਖਾਸਤ ਮਿਤੀ 30-09-2021 ਰਾਹੀਂ ਲਿਖਿਆ ਹੈ ਕਿ ਉਸਨੇ ਆਪਣੀ ਉਕਤ ਫਰਮ ਦਾ ਦਫਤਰੀ ਪਤਾ ਤਬਦੀਲ ਕਰਨ ਲਈ ਅਪਲਾਈ ਕੀਤਾ ਗਿਆ ਸੀ। ਇਸ ਲਈ ਪੜਤਾਲ ਰਿਪੋਰਟ ਦੌਰਾਨ ਉਸਦੇ ਗਰਭਵਤੀ ਹੋਣ ਕਾਰਨ ਆਪਣੀ ਪੜਤਾਲ ਵਿੱਚ ਸ਼ਾਮਿਲ ਨਹੀ ਹੋ ਸਕੀ। ਇਸ ਸਬੰਧੀ ਲਾਇਸੰਸਧਾਰਕ ਵੱਲੋਂ ਮੈਡੀਕਲ ਰਿਪੋਰਟਾਂ ਆਦਿ ਪੇਸ਼ ਕੀਤੀਆਂ ਗਈਆਂ ਹਨ। ਲਾਇਸੰਸੀ ਨੇ ਦਫਤਰੀ ਪਤਾ ਤਬਦੀਲ ਕਰਨ ਸਬੰਧੀ ਪੜਤਾਲ ਰਿਪੋਰਟ ਦੁਬਾਰਾ ਕਰਵਾਉਣ ਦੀ ਬੇਨਤੀ ਕੀਤੀ ਸੀ। ਜਿਸ ਸਬੰਧੀ ਇਸ ਦਫਤਰ ਦੇ ਪੱਤਰ ਮਿਤੀ 18-10- 2021 ਰਾਹੀਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੂੰ ਪੜਤਾਲ ਹਿੱਤ ਭੇਜੀ ਗਈ ਸੀ। ਜਿਸ ਦਾ ਉਤਾਰਾ ਇਸ ਦਫਤਰ ਦੇ ਪਿੱਠ ਅੰਕਣ ਮਿਤੀ 18-10-2021 ਰਾਹੀਂ ਲਾਇਸੰਸੀ ਨੂੰ ਨੁਕਤਿਆਂ ਵਾਇਜ ਰਿਪੋਰਟ ਮੰਗੀ ਗਈ ਸੀ। ਪੁਲਿਸ ਵਿਭਾਗ ਤੋਂ ਅਜੇ ਤੱਕ ਕੋਈ ਰਿਪੋਰਟ ਪ੍ਰਾਪਤ ਨਹੀਂ ਹੋਈ ਅਤੇ ਨਾ ਹੀ ਲਾਇਸੰਸੀ ਵੱਲੋਂ ਨੁਕਤਿਆਂ ਵਾਈਜ ਸੂਚਨਾ ਭੇਜੀ ਗਈ ਹੈ। ਜਿਸ ਸਬੰਧੀ ਪੱਤਰ ਮਿਤੀ 25-08-2023 ਰਾਹੀਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੂੰ ਯਾਦ ਪੱਤਰ ਜਾਰੀ ਕੀਤਾ ਗਿਆ ਸੀ ਅਤੇ ਲਾਇਸੰਸੀ ਨੂੰ ਪਿੱਠ ਮਿਤੀ 25-08-2023 ਰਾਹੀਂ ਯਾਦ ਪੱਤਰ ਜਾਰੀ ਕੀਤਾ ਗਿਆ ਸੀ। ਪ੍ਰੰਤੂ ਅਜੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ।

ਉਪ ਮੰਡਲ ਮੈਜਿਸਟਰੇਟ, ਮੋਹਾਲੀ ਦੀ ਰਿਪੋਰਟ ਅਨੁਸਾਰ ਕੰਪਨੀ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਦਫਤਰ ਬੰਦ ਸੀ। ਜਿਸ ਸਬੰਧੀ ਪੱਤਰ ਮਿਤੀ 25-08-2023 ਰਾਹੀਂ ਲਾਇਸੰਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਲਿਖਿਆ ਗਿਆ ਸੀ ਕਿ ਦਫਤਰ ਬੰਦ ਹੋਣ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਮਹੀਨਾਵਾਰ ਰਿਪੋਰਟਾਂ ਨਾ ਭੇਜਣ ਦਾ ਕਾਰਣ/ਸਬੰਧਤ ਦਸਤਾਵੇਜ ਮੰਗੇ ਗਏ ਸਨ।

ਲਾਇਸੰਸ ਦੀ ਮਿਆਦ ਮਿਤੀ 30.10.2023 ਨੂੰ ਖਤਮ ਹੋ ਗਈ ਸੀ, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5(2) ਮੁਤਾਬਿਕ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ। ਜਿਸ ਸਬੰਧੀ ਲਾਇਸੰਸੀ ਨੂੰ ਪੱਤਰ ਮਿਤੀ 19-12-2023 ਜੋ ਕਿ ਰਜਿਸਟਰਡ ਡਾਕ ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ। ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋਂ ਮਹੀਨਾਵਾਰ ਰਿਪੋਰਟ ਅਤੇ ਲਾਇਸੰਸ ਨਵੀਨ ਕਰਨ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

 ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’...

ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਦਾ ਪੁਲੀਸ ਨਾਲ ਮੁਕਾਬਲਾ; ਇੱਕ ਵਿਅਕਤੀ ਜ਼ਖ਼ਮੀ

ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ...

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ...