August 2, 2026, 10:26 pm
----------- Advertisement -----------
HomeNewsBreaking Newsਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਫੇਰ ਏਅਰਪੋਰਟ 'ਤੇ ਰੋਕਿਆ

ਅੰਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਫੇਰ ਏਅਰਪੋਰਟ ‘ਤੇ ਰੋਕਿਆ

Published on

----------- Advertisement -----------

‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਮੁੜ ਵਿਦੇਸ਼ ਜਾਣ ਤੋਂ ਰੋਕਿਆ ਗਿਆ ਹੈ।ਦੱਸ ਦਈਏ ਕਿ ਕਿਰਨਦੀਪ ਕੌਰ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕਿਆ ਗਿਆ ਹੈ। ਕਿਰਨਦੀਪ ਕੌਰ ਯੂ.ਕੇ ਦੀ ਫਲਾਈਟ ਲੈਣ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਰਨਦੀਪ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਵੀ ਰੋਕਿਆ ਗਿਆ ਸੀ। 3 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਇਸ ਸਾਲ 10 ਫਰਵਰੀ ਨੂੰ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਇਸ ਰਸਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਕਿਰਨਦੀਪ ਕੌਰ ਯੂ.ਕੇ ਦੀ ਨਾਗਰਿਕ ਹੈ। ਉਹ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ। ਕੁਝ ਸਮਾਂ ਪਹਿਲਾਂ ਉਸ ਦਾ ਪਰਿਵਾਰ ਇੰਗਲੈਂਡ ‘ਚ ਵੱਸ ਗਿਆ ਸੀ। ਅੰਮ੍ਰਿਤਪਾਲ ‘ਤੇ ਐਨਐਸਏ ਤਹਿਤ ਕੇਸ ਦਰਜ ਹਨ ਅਤੇ ਉਹ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਡਿਲਵਰੀ ਬੁਆਏ ਨੇ 10 ਰੁਪਏ ਦੀ ਭਾਂਡੇ ਮਾਂਜਣ ਵਾਲੀ ਟਿੱਕੀ ਦੇ ਵਸੂਲੇ 500 ਰੁਪਏ !

ਇਲਾਕੇ ਅੰਦਰ ਹੁਣ ਆਨਲਾਈਨ ਠੱਗੀਆਂ ਤੋਂ ਬਾਅਦ ਬਿਨਾਂ ਆਰਡਰ ਕੀਤੇ ਡਿਲਵਰੀ ਦੇਣ ਆਏ ਇੱਕ...

 ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ

ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਹੰਗਾਮਾ ਭਰਪੂਰ ਰਹਿਣ...

ਯੁੱਧ ਨਸ਼ਿਆਂ ਵਿਰੁਧ ਦੇ 519ਵੇਂ ਦਿਨ 85 ਨਸ਼ਾ ਤਸਕਰ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ, 2 ਅਗਸਤ:’ਗੈਂਗਸਟਰਾਂ ਤੇ ਵਾਰ’ ਮੁਹਿੰਮ ਦੇ 194ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ...

ਚੋਣ ਅਮਲੇ ਦੀ ਸਖ਼ਤ ਮਿਹਨਤ ਸਫ਼ਲ, ਪੰਜਾਬ ਭਰ ਵਿੱਚ 100 ਫ਼ੀਸਦੀ ਡਿਜਟਾਈਜ਼ੇਸ਼ਨ ਦਾ ਟੀਚਾ ਹਾਸਲ

ਚੰਡੀਗੜ੍ਹ, 2 ਅਗਸਤ: ਪੰਜਾਬ ਰਾਜ ਵਿੱਚ ਚਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦੌਰਾਨ ਚੋਣ ਅਮਲੇ...

    * ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 500 ਦਿਨ ਪੂਰੇ; ਹੁਣ ਤੱਕ 70,000 ਨਸ਼ਾ ਤਸਕਰ ਗ੍ਰਿਫ਼ਤਾਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਲੁਧਿਆਣਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਪੱਸ਼ਟ ਕੀਤਾ ਕਿ ਪੰਜਾਬ...

ਪੰਜਾਬ ਭਾਜਪਾ ਵਲੋਂ 6 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ 6 ਨਵੇਂ...

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...